ਪੰਚਾਇਤੀ ਪੁਰਸਕਾਰ ਦੇ ਆਨ ਲਾਇਨ ਫਾਰਮ ਭਰਨ ਲਈ ਕਰਮਚਾਰੀਆਂ ਨੂੰ ਦਿੱਤੀ ਗਈ ਟਰੇਨਿੰਗ

ਪੰਚਾਇਤੀ ਪੁਰਸਕਾਰ ਦੇ ਆਨ ਲਾਇਨ ਫਾਰਮ ਭਰਨ ਲਈ ਕਰਮਚਾਰੀਆਂ ਨੂੰ ਦਿੱਤੀ ਗਈ ਟਰੇਨਿੰਗ

31-7
ਰਾਮਪੁਰਾ ਫੂਲ 31 ਜੁਲਾਈ (ਜਸਵੰਤ ਦਰਦ ਪ੍ਰੀਤ): ਪੰਚਾਇਤ ਦਿਵਸ ਮੌਕੇ ਦਿੱਤੇ ਜਾਣ ਵਾਲੇ ਅਵਾਰਡ ਦੇ ਸਬੰਧ ਵਿੱਚ ਆਨ ਲਾਇਨ ਫਾਰਮ ਭਰਨ ਲਈ ਜਿਲ੍ਹਾ ਪ੍ਰੀਸਦ ਬਠਿੰਡਾ ਵਿਖੇ ਪੰਚਾਇਤ ਸਕੱਤਰ ,ਕੰਪਿਊਟਰ ਅਪਰੇਟਰ , ਏ ਪੀ ਨਰੇਗਾ ਦੇ ਕਰਮਚਾਰੀਆਂ ਨੂੰ ਟਰੇਨਿੰਗ ਦਿੱਤੀ ਗਈ । ਇਸ ਮੌਕੇ ਜਿਲ੍ਹਾ ਪ੍ਰੀਸਦ ਸਕੱਤਰ ਬਲਜੀਤ ਕੌਰ ਅਤੇ ਜਿਲ੍ਹਾ ਪ੍ਰੋਜੈਕਟ ਮੈਨੇਜਰ ਸਰਬਜੀਤ ਸਿੰਘ ਟਰੇਨਿੰਗ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਤਿੰਨ ਤਰਾਂ ਦੇ ਪੰਚਾਇਤੀ ਅਵਾਰਡ 24 ਅਪ੍ਰੈਲ ਨੂੰ ਰਾਸ਼ਟਰੀ ਪੱਧਰ ਦੇ ਸਮਾਗਮ ਦੌਰਾਨ ਦਿੱਤੇ ਜਾਂਦੇ ਹਨ ਜਿੰਨਾ ਵਿੱਚ ਪੰਚਾਇਤਾਂ ਦੀ ਵਧੀਆ ਕਾਰਜਗਾਰੀ ਲਈ ਪੰਚਾਇਤ ਸਸਕਤੀਕਰਨ ਪੁਰਸਕਾਰ ਤੇ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ ਅਤੇ ਮਗਨਰੇਗਾ ਦੇ ਕੰਮਾਂ ਵਿੱਚ ਵਧੀਆ ਕਾਰਜਗਾਰੀ ਵਾਲੀਆ ਪੰਚਾਇਤਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ ।
ਬਲਾਕ ਪੱਧਰ ਤੇ ਬਣੀ ਕਮੇਟੀ ਵੱਲੋਂ 16 ਅਗਸਤ ਤੱਕ ਜਿਲ੍ਹਾ ਪੱਧਰ ਦੀ ਕਮੇਟੀ ਕੋਲ ਦੋ ਵਧੀਆ ਕਾਰਜਗਾਰੀ ਵਾਲੀਆ ਪੰਚਾਇਤ ਦਾ ਰਿਕਾਰਡ ਘੋਖਣ ਉਪਰੰਤ ਨਾਮ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤੇ ਜ਼ਿਲੇ੍ਹ ਦੀ ਕਮੇਟੀ ਵੱਲੋਂ ਇਹਨਾਂ ਪੰਚਾਇਤਾਂ ਦਾ ਮੁਲੰਕਣ ਕਰਨ ਉਪਰੰਤ ਹਰੇਕ ਵਰਗ ਵਿੱਚੋਂ ਤਿੰਨ ਪੰਚਾਇਤਾਂ ਦੇ ਨਾਮ ਪੇਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਸੂਬਾ ਪੱਧਰੀ ਕਮੇਟੀ ਕੋਲ ਭੇਜੀ ਜਾਂਦੀ ਹੈ । ਮੁੱਖ ਵਿਭਾਗ ਦੇ ਦਫ਼ਤਰ ਦੀ ਬਣੀ ਕਮੇਟੀ ਸਾਰੇ ਜਿਲ੍ਹਿਆਂ ਦੇ ਪੰਚਾਇਤਾਂ ਰਿਕਾਰਡ ਚੈੱਕ ਕਰਨ ਉਪਰੰਤ ਵੱਧ ਨੰਬਰਾਂ ਵਾਲੀਆ ਪੰਚਾਇਤਾਂ ਦੀ ਚੋਣ ਕਰਕੇ ਅਵਾਰਡ ਲਈ ਕੇਂਦਰ ਕੋਲ ਭੇਜ ਦਿੱਤਾ ਜਾਂਦਾ ਹੈ ।
ਪ੍ਰੋਜੈਕਟ ਮੈਨੇਜਰ ਸਰਬਜੀਤ ਸਿੰਘ ਨੇ ਦੱਸਿਆ ਕਿ 100 ਅੰਕ ਕੁਲ ਵਿੱਚੋਂ ਵੱਧ ਅੰਕ ਲੈਣ ਵਾਲੀਆ ਪੰਚਾਇਤਾਂ ਦੇ ਆਨ ਲਾਇਨ ਫਾਰਮ ਭਰਨ ਲਈ ਕਰਮਚਾਰੀਆਂ ਨੂੰ ਟਰੇਨਿੰਗ ਦਿੱਤੀ ਗਈ । ਜਿੰਨਾ ਵਿੱਚ ਪੰਚਾਇਤ ਸਸਕਤੀਕਰਨ ਦੇ 100 ਅੰਕ ਤੇ ਰਾਸ਼ਟਰੀ ਗੌਰਵ ਪੁਰਸਕਾਰ ਲਈ 100 ਅੰਕ ਅਤੇ ਮਗਨਰੇਗਾ ਦੇ 40 ਅੰਕ ਵਿੱਚੋਂ ਵੱਧ ਅੰਕ ਲੈਣ ਵਾਲੀਆ ਪੰਚਾਇਤਾਂ ਨੂੰ ਪੁਰਸਕਾਰ ਲੈਣ ਲਈ ਯੋਗ ਸਮਝਿਆ ਜਾਂਦਾ ਹੈ । ਇਸ ਮੌਕੇ ਏ ਪੀ ੳ ਹਰਪ੍ਰੀਤ ਸਿੰਘ ਫੂਲ , ਜਗਸੀਰ ਸਿੰਘ ਗੁੰਮਟੀ, ਰਜਿੰਦਰ ਸਿੰਘ ਵੀ ਡੀ ੳ ਮੋੜ , ਸਵਰਨ ਸਿੰਘ ਗ੍ਰਾਮ ਸੇਵਕ ਰਾਮਪੁਰਾ , ਰਾਜਿੰਦਰ ਸਿੰਘ ਗ੍ਰਾਮ ਸੇਵਕ ਤਲਵੰਡੀ ਸਾਬੋ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: