ਸਾਡੇ ਦੇਸ਼ ਦੀ ਰੀਡ ਦੀ ਹੱਡੀ ਵਜੋ ਜਾਣੇ ਜਾਂਦੇ ਨੌਜਵਾਨ ਨੌਕਰੀਆਂ ਅਤੇ ਆਲਸ ਛੱਡ ਕੇ ਆਪਣੇ ਕਾਰੋਬਾਰ ਕਰਨ :ਸਰਬਜੀਤ ਮੀਆਂ

ਪੰਜ ਦਰਿਆਂਵਾਂ ਦੀ ਧਰਤੀ ਵਜੋ ਜਾਣਿਆ ਜਾਂਦਾ ਪੰਜਾਬ ਛੇਵੇ ਨਸ਼ਿਆਂ ਦੇ ਦਰਿਆ ਚ ਡੁੱਬ ਰਿਹਾ ਹੈ
ਹਰ ਇੱਕ ਮਨੁੱਖ ਦੀ ਜੁੰਮੇਵਾਰੀ ਹੈ ਕਿ ਉਹ ਇਸ ਨਸ਼ੇ ਨੂੰ ਖਤਮ ਕਰੇ
ਸਾਡੇ ਦੇਸ਼ ਦੀ ਰੀਡ ਦੀ ਹੱਡੀ ਵਜੋ ਜਾਣੇ ਜਾਂਦੇ ਨੌਜਵਾਨ ਨੌਕਰੀਆਂ ਅਤੇ ਆਲਸ ਛੱਡ ਕੇ ਆਪਣੇ ਕਾਰੋਬਾਰ ਕਰਨ :ਸਰਬਜੀਤ ਮੀਆਂ
ਸਵ:ਹਾਕਮ ਸਿੰਘ ਮੀਆਂ ਦੀ ਯਾਦ ਚ ਕਰਾਂਗੇ ਨੇਕ ਉਪਰਾਲੇ

30-25ਸਰਦੂਲਗੜ੍ਹ 30 ਜੁਲਾਈ (ਗੁਰਜੀਤ ਸ਼ੀਂਹ) ਪੰਜ ਦਰਿਆਵਾਂ ਦੀ ਧਰਤੀ ਵਜੋ ਜਾਣਿਆ ਜਾਂਦਾ ਪੰਜਾਬ ਸੂਬਾ ਅੱਜ ਛੇਵੇਂ ਨਸ਼ਿਆਂ ਦੇ ਦਰਿਆ ਚ ਡੁੱਬ ਗਿਆ ਹੈ।ਜਿਸ ਨੂੰ ਕੱਢਣ ਲਈ ਅਸੀ ਇਕੱਲੀਆਂ ਸਰਕਾਰਾਂ ਅਤੇ ਪ੍ਰਸ਼ਾਸ਼ਨ ਨੂੰ ਜੁੰਮੇਵਾਰ ਨਾ ਠਹਿਰਾਈਏ ਬਲਕਿ ਪੂਰੇ ਪੰਜਾਬ ਦੀਆਂ ਪੰਚਾਇਤਾਂ ,ਕਲੱਬਾਂ ,ਸਮਾਜ ਸੇਵੀ ਸੰਸਥਾਵਾਂ ,ਨੌਜਵਾਨ ਹਰ ਆਮ ਅਤੇ ਖਾਸ ਵਿਅਕਤੀ ਦੀ ਨਸ਼ਿਆਂ ਦੇ ਖਾਤਮੇ ਲਈ ਜੁੰਮੇਵਾਰੀ ਬਣਦੀ ਹੈ।ਇਹ ਪ੍ਰਗਟਾਵਾ ਮਰਹੂਮ ਐਮ ਪੀ ਹਾਕਮ ਸਿੰਘ ਮੀਆਂ ਦੇ ਨੌਜਵਾਨ ਪੋਤਰੇ ਸਰਬਜੀਤ ਸਿੰਘ ਮੀਆਂ ਨੇ ਇਸ ਪੱਤਰਕਾਰ ਕੋਲ ਕੀਤਾ।ਉਹਨਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਰਾਜਨੀਤਿਕ ਢਾਂਚਾ ਏਨਾ ਵਿਗੜ ਚੁੱਕਾ ਹੈ ਕਿ ਹਰ ਪਾਰਟੀ ਦਾ ਨੇਤਾ ਆਪਣੀ ਜੁੰਮੇਵਾਰੀ ਤੋ ਭੱਜ ਕੇ ਦੂਸਰੇ ਉੱਪਰ ਚਿੱਕੜ ਸੁੱਟਣ ਲੱਗ ਪਿਆ ਹੈ।ਬਹੁਤ ਥੋੜੇ ਹੀ ਸਿਆਣੇ ਅਤੇ ਸਿਆਸੀ ਨੇਤਾ ਹਨ।ਜੋ ਦੇਸ਼ ਅਤੇ ਸਮਾਜ ਦੇ ਹਿਤਾਂ ਅਤੇ ਭਲੇ ਦੀ ਗੱਲ ਕਰਨ ਲਈ ਆਪਣੀ ਬਿਆਨਬਾਜੀ ਕਰਦੇ ਹਨ।ਉਹਨਾਂ ਬੇਰੁਜਗਾਰ ਨੌਜਵਾਨ ਪੀੜੀ ਨੂੰ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਨੌਕਰੀਆਂ ਦੀ ਭੁੱਖ ਮਿਟਾ ਕੇ ਪੜ ਲਿਖ ਕੇ ਆਪਣੀ ਖੁਦ ਰੁਜਗਾਰ ਧੰਦੇ ਚਲਾਉਣ ਨੂੰ ਪਹਿਲ ਦੇਣ।ਕਿਉਕਿ ਅੱਜ ਮਹਿੰਗਾਈ ਦੇ ਯੁੱਗ ਚ ਕਿਸਾਨ ਅਤੇ ਮਜਦੂਰ ਕੁਝ ਤਾਂ ਕੁਦਰਤ ਦੀ ਕਰੋਪੀ ਕਾਰਨ ਫਸਲਾਂ ਦੀ ਮਾਰ ਦਾ ਸੰਤਾਪ ਹੰਢਾਉਂਦਾ ਹੋਇਆ ਆਰਥਿਕ ਪੱਖੋ ਕਮਜੋਰ ਹੋ ਗਿਆ ਹੈ।ਕੁਝ ਸਾਡੀ ਨੌਜਵਾਨ ਪੀੜੀ ਆਪਣੇ ਕੰਮਾਂ ਧੰਦਿਆਂ ਚ ਮਿਹਨਤ ਕਰਨ ਤੋ ਪਾਸਾ ਵੱਟ ਕੇ ਵੀ ਦਿਨੋ ਦਿਨ ਗਿਰਾਵਟ ਵੱਲ ਆ ਰਹੀ ਹੈ।ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ ਰੀਡ ਦੀ ਹੱਡੀ ਵਜੋ ਜਾਣੇ ਜਾਂਦੇ ਨੌਜਵਾਨ ਜੇਕਰ ਆਲਸ ਛੱਡ ਕੇ ਆਪਣੇ ਮਿਹਨਤ ਨਾਲ ਖੇਤੀ ਆਦਿ ਆਪਣੇ ਧੰਦੇ ਅਤੇ ਕਾਰੋਬਾਰਾਂ ਨੂੰ ਤਰਜੀਹ ਦੇਣ ਤਾਂ ਹੀ ਅਸੀ ਅਤੇ ਸਾਡਾ ਸਮਾਜ ਤਰੱਕੀ ਵੱਲ ਜਾ ਸਕਦਾ ਹੈ।ਉਹਨਾਂ ਨਸ਼ੇ ਦੇ ਗਲਤ ਰਸਤੇ ਤੇ ਪੈ ਚੁੱਕੇ ਨੌਜਵਾਨਾਂ ਅਤੇ ਆਰਥਿਕ ਪੱਖੋ ਕਮਜੋਰ ਹੋ ਚੁੱਕੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਤਕੜੇ ਹੋ ਕੇ ਨਸ਼ਿਆਂ ਨੂੰ ਤਿਆਗ ਕੇ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਲਈ ਸਖਤ ਮਿਹਨਤ ਕਰਨ ਤਾਂ ਕਿ ਹੌਂਸਲੇ ਨਾਲ ਆ ਰਹੀ ਮੰਦਹਾਲੀ ਨਾਲ ਨਜਿੱਠਿਆ ਜਾਵੇ।ਉਹਨਾਂ ਕਿਹਾ ਕਿ ਮਹਰੂਮ ਨੇਤਾ ਐਮ ਪੀ ਹਾਕਮ ਸਿੰਘ ਮੀਆਂ ਦੀ ਯਾਦ ਚ ਉਹ ਆਉਣ ਵਾਲੇ ਕੁਝ ਦਿਨਾਂ ਚ ਕੋਈ ਨੌਜਵਾਨਾਂ ਦੇ ਭਵਿੱਖ ਲਈ ਚੰਗੇ ਕਦਮ ਚੁੱਕਣਗੇ।

Share Button

Leave a Reply

Your email address will not be published. Required fields are marked *

%d bloggers like this: