ਹਲਕਾ ਵਿਧਾਇਕ ਸਿੱਧੂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ

ਹਲਕਾ ਵਿਧਾਇਕ ਸਿੱਧੂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
ਨੌਜਵਾਨਾਂ ਨੂੰ ਚੋਣਾਂ ਲਈ ਕਮਰਕਸੇ ਕਸਣ ਦੇ ਦਿੱਤੇ ਨਿਰਦੇਸ਼

27-65
ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਵਿੱਚ ਚਲਾਈ ਗਈ ਸ਼ਗਨ ਸਕੀਮ ਦੇ ਬਕਾਇਆ ਪਏ ਸਾਰੇ ਮਾਮਲਿਆਂ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤੇ ਯੋਗ ਲਾਭਪਾਤਰੀਆਂ ਨੂੰ ਉਕਤ ਰਾਸ਼ੀ ਜਲਦੀ ਹੀ ਤਕਸੀਮ ਕਰਨ ਦੇ ਨਾਲ-ਨਾਲ ਨਰਮੇ ਦਾ ਮਜਦੂਰਾਂ ਨੂੰ ਮਿਲਣ ਵਾਲਾ ਮੁਆਵਜਾ ਵੰਡਣ ਲਈ ਵੀ ਪ੍ਰੋਗਰਾਮ ਤੈਅ ਕੀਤੇ ਜਾ ਰਹੇ ਹਨ ਤਾਂ ਕਿ ਮਜਦੂਰ ਵਰਗ ਨੂੰ ਉਨ੍ਹਾਂ ਦਾ ਬਣਦਾ ਹੱਕ ਮੁਹੱਈਆ ਕਰਵਾਇਆ ਜਾ ਸਕੇ।ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਫ਼ਲਟ;ਘ ਸਿੱਧੁ ਨੇ ਆਪਣੀ ਸਿਆਸੀ ਸਰਗਰਮੀਆਂ ਨੂੰ ਤੇਜੀ ਦੇਣ ਦੇ ਮੰਤਵ ਨਾਲ ਅੱਜ ਸ਼ਹਿਰ ਦੇ ਨਗਰ ਪੰਚਾਇਤ ਦਫਤਰ ਵਿਚ ਲੋਕਾਂ ਦੀਆਂ ਮੁਸ਼ਿਕਲਾਂ ਸੁਣਨ ਮੌਕੇ ਕਹੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ। ਕੱਟੇ ਗਏ ਆਟਾ ਦਾਲ ਕਾਰਡਾਂ ਨੂੰ ਦੁਬਾਰਾ ਚਾਲੂ ਕਰਕੇ ਉਸਤੇ ਸਪਲਾਈ ਬਹਾਲ ਕਰ ਦਿੱਤੀ ਗਈ ਹੈ ਤੇ ਜੇ ਕਿਸੇ ਦਾ ਅਜੇ ਵੀ ਕੋਈ ਕਾਰਡ ਕੱਟਿਆ ਹੋਇਆ ਹੈ ਤਾਂ ਉਨਾਂ ਦੀ ਟੀਮ ਨਾਲ ਤਾਲਮੇਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਪੰਜ ਹਜਾਰ ਹੋਰ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਾਂ ਲਾਉਣ ਲਈ ਫਾਰਮ ਭਰੇ ਜਾ ਰਹੇ ਹਨ ਜੋ ਜਲਦੀ ਲੱਗ ਜਾਣਗੀਆਂ। ਇਸ ਮੌਕੇ ਲੋਕਾਂ ਦੀਆਂ ਬਹੁਤੀਆਂ ਮੁਸ਼ਕਲਾਂ ਮੌਕੇ ‘ਤੇ ਸੰਬੰਦਿਤ ਅਦਿਖਾਰੀਆਂ ਕੋਲੋਂ ਹੱਲ ਵੀ ਕਰਵਾਈਆਂ ਗਈਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਡੀਪੀਓ ਬਲਜਿੰਦਰ ਸਿੰਘ, ਨਗਰ ਪੰਚਾਇਤ ਪ੍ਰਧਾਨ ਵੱਲੋਂ ਸੁਖਬੀਰ ਸਿੰਘ ਚੱਠਾ, ਅਕਾਲੀ ਦਲ ਦੇ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਟਰੱਕ ਯੁਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਸਰਕਲ ਜਥੇਦਾਰ ਬਲਵਿੰਦਰ ਸਿੰਘ ਗਿੱਲ, ਤਲਵੰਡੀ ਸ਼ਹਿਰੀ ਯੂਥ ਅਕਾਲੀ ਦਲ ਇੰਚਾਰਜ ਚਿੰਟੂ ਜਿੰਦਲ, ਜਗਤਾਰ ਨੰਗਲਾ ਪ੍ਰਧਾਨ ਬੀਸੀ ਵਿੰਗ, ਗੁਲਾਬ ਕੈਲੇਵਾਂਦਰ ਪ੍ਰਧਾਨ ਐੱਸਸੀ ਵਿੰਗ, ਜਗਸੀਰ ਸਿੰਘ ਪ੍ਰਧਾਨ ਆਈਟੀ ਵਿੰਗ, ਯੂਥ ਆਗੂ ਭਿੰਦਾ ਜੱਜਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: