ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਗੂ:ਸ਼ੀਸ਼ ਮਹਿਲ ਸਾਹਿਬ ਵਿਖੇ ਅਖੰਡ ਪਾਠ ਆਰੰਭ

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਗੂ:ਸ਼ੀਸ਼ ਮਹਿਲ ਸਾਹਿਬ ਵਿਖੇ ਅਖੰਡ ਪਾਠ ਆਰੰਭ
28 ਜੁਲਾਈ ਨੂੰ ਰਾਤ ਸਮੇਂ ਧਾਰਮਕ ਦੀਵਾਨ ਸਜਾਏ ਜਾਣਗੇ

27-16 (1)

ਸ੍ਰੀ ਕੀਰਤਪੁਰ ਸਾਹਿਬ 26 ਜੁਲਾਈ (ਸਰਬਜੀਤ ਸਿੰਘ ਸੈਣੀ) ਅੱਠਵੀਂ ਪਾਤਸ਼ਾਹੀ ਸ਼੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਦੇ ਜਨਮ ਸਥਾਨ ਸ੍ਰੀ ਕੀਰਤਪੁਰ ਸਾਹਿਬ ਦੇ ਗੁ: ਸੀਸ ਮਹਿਲ ਸਾਹਿਬ ਵਿਖੇ ਅੱਜ ਸ਼੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ ਪੁਰਬ ਦੇ ਸਬੰਧ ਵਿਚ 21 ਅਖੰਡਪਾਠਾ ਦੀ ਆਰੰਭਤਾ ਜੈਕਾਰਿਆਂ ਦੇ ਗੁੰਜ ਵਿਚ ਕੀਤੀ ਗਈ ਜਿਨ੍ਹਾ ਦੇ ਭੋਗ 28 ਜੁਲਾਈ ਨੂੰ ਪੈਣਗੇ ਇਸ ਮੋਕੇ ਭੋਗ ਤੋ ਬਾਅਦ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਜਾਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਗੁਰਬਾਣੀ ਜੱਸ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਸਮਾਗਮ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਲਾਭ ਸਿੰਘ ਜੀ ਅਤੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੌਗ ਨਾਲ ਮਨਾਇਆਂ ਜਾ ਰਿਹਾ ਹੈ ।ਅੱਜ ਆਰੰਭਤਾ ਸਮੇਂ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਲਾਭ ਸਿੰਘ ਜੀ, ਬਾਬਾ ਜਰਨੈਲ ਸਿੰਘ, ਬੇਅੰਤ ਸਿੰਘ ਸਾਬਕਾ ਮੇਨੇਜਰ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਸਾਹਿਬ, ਅਮਰਜੀਤ ਸਿੰਘ ਮੀਤ ਮੇਨੇਜਰ, ਅਜਾਇਬ ਸਿੰਘ ਰਿਕਾਰਡ ਕੀਪਰ, ਭਾਈ ਹਰਪਾਲ ਸਿੰਘ ਹੈੱਡ ਗਰੰਥੀ, ਤੇਜਿੰਦਰ ਸਿੰਘ ਪੱਪੂ ਪ੍ਰਧਾਨ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਕੀਰਤਪੁਰ ਸਾਹਿਬ, ਭੁਪਿੰਦਰ ਸਿੰਘ ਭਾਰਜ, ਇੰਦਰਪਾਲ ਸਿੰਘ ਨਰੂਲਾ, ਸੁਖਦੇਵ ਸਿੰਘ ਰਾਣਾ, ਅਮ੍ਰਿਤਪਾਲ ਸਿੰਘ, ਜਰਨੈਲ ਸਿੰਘ ਵਾਲੀਆ, ਗੁਰਬਖਸ਼ ਸਿੰਘ, ਬੀਬੀ ਪਰਮਜੀਤ ਕੌਰ, ਸੁਖਵਿੰਦਰ ਕੌਰ, ਜਸਵਿੰਦਰ ਕੌਰ ਭਾਰਜ, ਗੁਰਦੇਵ ਕੌਰ, ਭੁਪਿੰਦਰ ਕੌਰ, ਰਵਿੰਦਰ ਕੌਰ, ਅਮਰਜੋਤ ਕੌਰ ਆਦਿਕ ਹਾਜਰ ਸਨ ਫੋਨ ਤੇ ਜਾਣਕਾਰੀ ਦਿੰਦੇ ਹੋਏ ਤਖਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਦਸਿਆ ਕਿ ਸਿੰਘ ਸਾਹਿਬ ਗਿਆਨੀ ਮੱਲ ਸਿੰਘ,ਹੈਡ ਗ੍ਰੰਥੀ ਬਲਵਿੰਦਰ ਸਿੰਘ ਸ੍ਰੌਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਪ੍ਰਿੰ:ਸੁਰਿੰਦਰ ਸਿੰਘ,ਅਮਰਜੀਤ ਸਿੰਘ ਚਾਵਲਾ,ਦਲਜੀਤ ਸਿੰਘ ਭਿੰਡਰ ਤੇ ਹੋਰ ਸੰਤ ਮਹਾਪੁਰਸ ਇਥੇ ਹਾਜਰੀਆਂ ਲਗਵਾਓਣਗੇ ।

Share Button

Leave a Reply

Your email address will not be published. Required fields are marked *

%d bloggers like this: