ਸਥਾਨਕ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਨਵੇਂ ਵਿਦਿਅਕ ਸੈਸ਼ਨ ਦਾ ਆਗਾਜ਼

ਸਥਾਨਕ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਨਵੇਂ ਵਿਦਿਅਕ ਸੈਸ਼ਨ ਦਾ ਆਗਾਜ਼

27-6
ਭਗਤਾ ਭਾਈ ਕਾ 25 ਜੁਲਾਈ (ਸਵਰਨ ਸਿੰਘ ਭਗਤਾ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਕਾ ਵਿਖੇ ਨਵੇਂ ਵਿਦਿਅਕ ਸੈਸ਼ਨ ਦਾ ਆਰੰਭ ਵਿਦਿਆਰਥੀਆਂ ਦੇ ਉੱਜਲੇ ਭਵਿੱਖ ਅਤੇ ਕਾਲਜ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾ ਕੇ ਕੀਤਾ ਗਿਆ ।ਇਸ ਮੌਕੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਵਿਦਿਆਰਥੀਆਂ ਨੂੰ ਸਬੋਧਨ ਕਰਦਿਆ ਉਨ੍ਹਾਂ ਦੀ ਸਰਵਪੱਖੀ ਸ਼ਖਸ਼ੀਅਤ ਦੀ ਉਸਾਰੀ ਲਈ ਕਾਲਜ ਵੱਲੋਂ ਕੀਤੇ ਜਾਂਦੇ ਯਤਨਾਂ ਬਾਰੇ ਜਾਣੂੰ ਕਰਵਾਇਆ।ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਾਲਜ ਵਿਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਕੋਰਸ ਚੱਲ ਰਹੇ ਹਨ ਜਿਵੇਂ ਕਿ ਬੀ.ਏ., ਬੀ.ਕਾਮ, ਬੀ.ਸੀ.ਏ., ਬੀ.ਬੀ.ਏ.,ਬੀ.ਐੱਸ.ਸੀ. (ਮੈਡੀਕਲ, ਨਾਨ-ਮੈਡੀਕਲ.,ਸੀ.ਐੱਸ.ਐੱਮ. ਐਗਰੀਕਲਚਰ,), ਪੀ.ਜੀ.ਡੀ.ਸੀ.ਏ. ਐੱਮ.ਐੱਸ.ਸੀ.(ਆਈ.ਟੀ.) ਆਦਿ ਤੋਂ ਬਿਨਾਂ ਨਵਾਂ ਕੋਰਸ ਫੈਸ਼ਨ ਟੈਕਨੋਲਜੀ ਚੱਲ ਰਿਹਾ ਹੈ ਜੋ ਕਿ ਸਵੈ-ਰੋਜ਼ਗਾਰ ਕੋਰਸ ਹੈ।ਕਾਲਜ ਵਿੱਚ ਵਿਦਿਆਰਥੀਆਂ ਨੂੰ ਵਿੱਦਿਅਕ ਸੇਧ ਦੇਣ ਦੇ ਨਾਲ-ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਸਾਇੰਸ ਤੇ ਕੰਪਿਊਟਰ ਲੈਬਜ਼, ਸਮਾਰਟ ਕਲਾਸ ਰੂਮਜ਼, ਸਟੇਡੀਅਮ, ਬੋਟੈਨੀਕਲ ਗਾਰਡਨ ,ਕੈਫੇਟੇਰੀਆ,ਖੂਬਸੂਰਤ ਲਾਇਬਰੇਰੀ ਆਦਿ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ।ਵਿਦਿਆਰਥੀਆਂ ਦੇ ਧਾਰਮਿਕ ਅਤੇ ਵਿਦਿਅਕ ਪੱਧਰ ਨੂੰ ਉਚੇਰਾ ਬਣਾਉਣ ਲਈ ਗੁਰਮਤਿ ਵਿਚਾਰ ਕੇਂਦਰ, ਪੰਜਾਬੀ ਅਤੇ ਅੰਗਰੇਜ਼ੀ ਸਾਹਿਤ ਸਭਾ, ਯੂਥ ਵੈਲਫੇਅਰ ਕਲੱਬ ਅਤੇ ਲਿਟਰੇਰੀ ਕਲੱਬ, ਐਨ.ਐਸ.ਐਸ, ਸਪੋਰਟਸ ਵਿੰਗ ਆਦਿ ਸਭਾਵਾਂ ਸਥਾਪਿਤ ਕੀਤੀਆਂ ਗਈਆਂ ਹਨ ।ਬੀਤੇ ਵਿੱਦਿਅਕ ਵਰ੍ਹੇ ਵਿੱਚ ਵਿਦਿਆਰਥੀਆਂ ਦੇ ਵਿਕਾਸ ਲਈ ਸੱਭਿਆਚਾਰਕ ਸਮਾਗਮ, ਐਨ.ਐੱਸ.ਐੱਸ., ਐਕਸਟੈਂਸਨ ਲੈਕਚਰ ਅਯੋਜਿਤ ਕਰਵਾਏ ਗਏ।ਪਿਛਲੇੇ ਵਿੱਦਿਅਕ ਵਰ੍ਹੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਨਾ ਕੇਵਲ ਵਿਦਿਅਕ ਖੇਤਰ ਵਿਚ ਹੀ ਪ੍ਰਾਪਤੀਆਂ ਹਾਸਿਲ ਕੀਤੀਆਂ, ਸਗੋ ਗੁਣਾਤਮਕ ਅਤੇ ਖੇਡਾਂ ਦੇ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਮੌਜੂਦਾ ਸੈਸ਼ਨ ਦੌਰਾਨ ਕਾਲਜ ਵਿਚ ਐਸ.ਸੀ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ ਕੀਤੀ ਗਈ ਹੈ।ਖੇਡਾਂ ਦੇ ਖੇਤਰ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ 400 ਮੀਟਰ ਦਾ ਸਟੈਂਡਰਡ ਟਰੈਕ, ਵੱਖ-ਵੱਖ ਖੇਡ ਮੈਦਾਨਾਂ ਦੀ ਸਹੂਲਤ ਹੈ।ਮੰਚ ਦਾ ਸੰਚਾਲਨ ਪ੍ਰੋ. ਰੁਪਿੰਦਰਜੀਤ ਸਿੰਘ ਨੇ ਬਾ-ਖੂਬੀ ਕੀਤਾ ਤੇ ਪ੍ਰੋ. ਜਗਦੀਪ ਕੌਰ ਨੇ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਤੇ ਸਟਾਫ ਦੀ ਵਿਦਿਆਰਥੀਆਂ ਨਾਲ ਜਾਣ- ਪਹਿਚਾਣ ਕਰਵਾਈ।ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: