ਅਮਰੀਕਾ ਦੇ ਫਲੋਰੀਡਾ ਦੇ ਇੱਕ ਨਾਈਟ ਕਲੱਬ ‘ਚ ਫੇਰ ਗੋਲੀਬਾਰੀ

ਅਮਰੀਕਾ ਦੇ ਫਲੋਰੀਡਾ ਦੇ ਇੱਕ ਨਾਈਟ ਕਲੱਬ ‘ਚ ਫੇਰ ਗੋਲੀਬਾਰੀ

ਫਲੋਰੀਡਾ: ਅਮਰੀਕਾ ਦੇ ਫਲੋਰੀਡਾ ਦੇ ਇੱਕ ਨਾਈਟ ਕਲੱਬ ਵਿੱਚ ਦੇਰ ਰਾਤ ਸ਼ੂਟਿੰਗ ਦੀ ਖ਼ਬਰ ਹੈ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 15 ਲੋਕ ਜ਼ਖਮੀ ਹੋ ਗਏ ਹਨ। ਸ਼ੂਟਿੰਗ ਦੀ ਇਹ ਘਟਨਾ ਟੀਮ ਨਾਈਟ ਇਵੈਂਟ ਦੌਰਾਨ ਹੋਈ। ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।

ਰਿਪੋਰਟ ਮੁਤਾਬਕ, ਸ਼ੂਟਿੰਗ ਦੀ ਘਟਨਾ ਫਲੋਰੀਡਾ ਦੇ ਫੋਰਟ ਮਾਇਰਸ ਦੇ ਕਲੱਬ ਬਲੂ ਦੀ ਹੈ। ਕਰੀਬ ਰਾਤ 1 ਵਜੇ ਦੇ ਟੀਨ ਨਾਈਟ ਇਵੈਂਟ ਦੌਰਾਨ ਕਲੱਬ ਵਿੱਚ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਹੋ ਗਈ। ਲੀ ਕਾਉਂਟੀ ਸ਼ੈਰਿਫ ਆਫਿਸ ਨੇ ਇਸ ਘਟਨਾ ਵਿੱਚ 17 ਲੋਕਾਂ ਨੂੰ ਜ਼ਖਮੀ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਹਾਲੇ ਫਾਇਰਿੰਗ ਕਰਨ ਵਾਲੇ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

2015 ਵਿੱਚ ਅਮਰੀਕਾ ਵਿੱਚ ਫਾਇਰਿੰਗ ਦੇ 350 ਵੱਡੇ ਤੇ 53030 ਛੋਟੇ ਮਾਮਮਲੇ ਸਾਹਮਣੇ ਆ ਚੁੱਕੇ ਹਨ। 96 ਵੱਡੇ ਮਾਮਲੇ ਘਰੇਲੂ ਲੜਾਈ ਤੋਂ ਬਾਅਦ ਫਾਇਰਿੰਗ ਦੇ ਸਨ। 54 ਮਾਮਲੇ ਅਜਿਹੇ ਸਨ, ਜਿੱਥੇ ਫਾਇਰਿੰਗ ਦੀ ਵਜ੍ਹਾ ਦਾ ਪਤਾ ਨਹੀਂ ਲੱਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: