ਗਿਆਰਾ ਏਕੜ ਨਰਮੇ ਚੋ,ਚਿੱਟੇ ਮੱਛਰ ਤੋ ਪੀੜਤ ਕਿਸਾਨ ਨੇ ਆਪਣੀ ਨਰਮੇ ਦੀ 3 ਏਕੜ ਫਸਲ ਵਾਹੀ

ਗਿਆਰਾ ਏਕੜ ਨਰਮੇ ਚੋ,ਚਿੱਟੇ ਮੱਛਰ ਤੋ ਪੀੜਤ ਕਿਸਾਨ ਨੇ ਆਪਣੀ ਨਰਮੇ ਦੀ 3 ਏਕੜ ਫਸਲ ਵਾਹੀ
ਚਿੱਟੇ ਮੱਛਰ ਦਾ ਅਜੇ ਕੋਈ ਹਮਲਾ ਨਹੀ ਫਸਲ ਵਾਉਣ ਦਾ ਕੋਈ ਹੋਰ ਕਾਰਨ ਹੋ ਸਕਦਾ ਹੈ: ਡਾ ਗੁਰਦਿੱਤਾ ਸਿੰਘ

26-20
ਝੁਨੀਰ 24 ਜੁਲਾਈ (ਗੁਰਜੀਤ ਸ਼ੀਹ): ਪੰਜਾਬ ਵਿੱਚ ਅੰਨਦਾਤਾ ਕਹਾਉਣਵਾਲਾ ਕਿਸਾਨ ਜਿੱਥੇ ਅੱਜ ਦੋ ਵਕਤ ਦੀ ਰੋਟੀ ਤੋ ਮੁਹਤਾਜ ਹੁੰਦਾ ਜਾ ਰਿਹਾ ਹੈ।ਉੱਥੇ ਪੰਜਾਬ ਦੀ ਹਿਤੈਸੀ ਕਹਾਉਣ ਵਾਲੀ ਰਾਜ ਸਰਕਾਰ ਦੇ ਰਾਜ ਅੰਦਰ ਸੈਕੜੇ ਕਿਸਾਨ ਚਿੱਟੇ ਮੱਛਰ ਨਾਲ ਬਰਬਾਦ ਹੋਈ ਫਸਲ ਤੋ ਤੰਗ ਹੋ ਕੇ ਖੁਦਕੁਸੀਆਂ ਕਰ ਰਹੇ ਹਨ।ਪਰ ਸੂਬਾ ਸਰਕਾਰ ਵੱਲੋ ਅਜੇ ਵੀ ਕਿਸਾਨਾ ਦੀ ਸਾਰ ਨਾ ਲਏ ਜਾਣ ਤੇ ਉਹ ਨਰਮੇ ਦੀ ਮੁੜ ਬੀਜੀ ਮਹਿਗੇ ਭਾਅ ਦੇ ਬੀਜ ਪਾ ਕੇ ਫਸਲ ਨਾ ਹੁੰਦੀ ਦੇਖ ਕੇ ਮਜਬੂਰਨ ਆਪਣੀ ਫਸ਼ਲ ਵਾਅ ਰਹੇ ਹਨ।ਜਿਸ ਲਈ ਸਰਕਾਰ ਅਤੇ ਖੇਤੀਬਾੜੀ ਵਿਭਾਗ ਨੂੰ ਕਿਸਾਨਾ ਦੀ ਬਰਬਾਦ ਹੁੰਦੀ ਜਾ ਰਹੀ ਫਸਲ ਨੂੰ ਬਚਾਉਣਾ ਸਮੇ ਦੀ ਮੁੱਖ ਲੋੜ ਹੈ।ਨਰਮੇ ਦੀ ਫਸਲ ਵਾਅ ਰਹੇ ਪਿੰਡ ਝੁਨੀਰ ਦੇ ਕਿਸਾਨ ਖੁਸਵਿੰਦਰ ਸਿੰਘ ਕਾਟੂ ਪੁੱਤਰ ਬਲਦੇਵ ਸਿੰਘ ਨੇ ਦੱਸਿਆਂ ਕਿ ਉਸ ਨੇ ਗਿਆਂਰਾ ਕਿੱਲੇ ਨਰਮੇ ਦੀ ਫਸਲ ਬੀਜੀ ਸੀ ਜੋ ਫਸਲ ਲੱਕ-ਲੱਕ ਹੋ ਚੁੱਕੀ ਸੀ।ਪਰ ਉਸ ਨੇ ਚਿੱਟੇ ਮੱਛਰ ਨੂੰ ਮਾਰਨ ਲਈ ਹੁਣ ਤੱਕ ਲੱਖ ਜਤਨ ਕਰਨ ਤੇ ਵੀ ਚਿੱਟਾ ਮਛਰ ਜਿਉ ਦਾ ਤਿਉ ਰਿਹਾ ।ਉਸ ਨੇ ਦੱਸਿਆਂ ਕਿ ਇਸ ਦੇ ਹੱਲ ਲਈ ਕਿਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਉਸ ਦੀ ਫਸਲ ਬਰਬਾਦ ਹੋਣ ਦੀ ਸਾਰ ਲੈਣ ਜਾ ਉਪਾਉ ਕਰਨ ਦਾ ਹੱਲ ਨਾ ਹੋਣ ਤੇ ਉਸ ਨੇ ਅੱਜ ਦੁਖੀ ਹੋ ਕੇ ਆਪਣੀ 3ਏਕੜ ਫਸਲ ਵਾਅ ਦਿੱਤੀ ਹੈ।ਕਿਸਾਨ ਖੁਸਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਫਸਲ ਤੇ ਉਸ ਦਾ ਦਸ ਹਜਾਰ ਪ੍ਰਤੀ ਏਕੜ ਖਰਚਾ ਹੋ ਚੁੱਕਿਆਂ ਸੀ।ਹੋਰ ਤਾ ਹੋਰ ਕਿਸਾਨ ਦੀ ਡੇਢ ਏਕੜ ਮੂੰਗੀ ਵੀ ਚਿੱਟੇ ਮੱਛਰ ਦੀ ਲਪੇਟ ਚ,ਆਉਣ ਤੇ ਵਾਉਣੀ ਪਈ।ਉਨਾ ਦੱਸਿਆਂ ਕਿ ਪੰਜਾਬ ਅਤੇ ਕੇਦਰ ਦੀਆਂ ਸਰਕਾਰਾ ਜਿਨਾ ਚਿਰ ਕਿਸਾਨਾ ਪ੍ਰਤੀ ਬਫਾਦਾਰ ਨਹੀ ਹੁੰਦੀਆਂ ਉਨਾ ਚਿਰ ਅਸੀ ਕਿਸੇ ਵੀ ਕੀਮਤ ਤੇ ਤਰੱਕੀ ਵੱਲ ਨਹੀ ਜਾ ਸਕਦੇ।ਉਨਾ ਸੂਬਾ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋ ਬਰਬਾਦ ਹੋਈ ਫਸਲ ਦੇ ਮੁਆਂਵਜੇ ਦੀ ਮੰਗ ਕੀਤੀ ਹੈ।ਕੁਝ ਸਫਲ ਕਿਸਾਨਾ ਨੇ ਦੱਸਿਆਂ ਕਿ ਕਿਸਾਨ ਜਾ ਤਾ ਨਵੇ ਮੋਟਰ ਕੁਨੈਕਸਨ ਲੱਗਣ ਤੇ ਖੜੇ ਨਰਮੇ ਨੂੰ ਬਿਨਾ ਕਿਸੇ ਖੇਤੀਬਾੜੀ ਮਾਹਰ ਦੀ ਸਲਾਹ ਤੋ ਬਿਨਾ ਬਾਅ ਰਿਹਾ ਹੈ।ਜਾ ਫਿਰ ਸਰਦਾ ਪੁਜਦਾ ਕਿਸਾਨ ਬਾਸਮਤੀ ਝੋਨਾ 1121 ਦਾ ਰੇਟ ਵਧਣ ਕਾਰਨ ਆਪਣੀ ਚੰਗੀ -ਭਲੀ ਫਸਲ ਨੂੰ ਵਾਅ ਰਹੇ ਹਨ।ਜਦੋ ਇਸ ਸਬੰਧੀ ਖੇਤੀ ਬਾੜੀ ਵਿਭਾਗ ਦੇ ਚੀਫ ਡਾਂ ਗੁਰਦਿੱਤਾ ਸਿੰਘ ਨਾਲ ਸਪੰਰਕ ਕੀਤਾ ਤਾ ਉਨਾ ਕਿਹਾ ਕਿ ਕਿਸਾਨ ਆਪਣੀ ਫਸਲ ਆਪਣੀ ਮਰਜੀ ਅਨੁਸਾਰ ਨਾ ਵਾਉਣ ਪੂਰੇ ਜਿਲੇ ਅੰਦਰ ਕੋਈ ਚਿੱਟਾ ਮੱਛਰ ਨਹੀ ਹੈ।ਪਰ ਹਰਾ ਤੇਲਾ ਹੋ ਸਕਦਾ ਹ।ੈ ਪਰ ਫਸਲ ਵਾਉਣ ਵਾਲਾ ਚਿੱਟੇ ਮੱਛਰ ਦਾ ਹਮਲਾ ਨਹੀ ਕਿਹਾ ਜਾ ਸਕਦਾ।

Share Button

Leave a Reply

Your email address will not be published. Required fields are marked *

%d bloggers like this: