…ਤੇ ਹੁਣ ਬੱਚਿਆਂ ਦੀਆਂ ਸਰਟੀਫਿਕੇਟ ਫਾਈਲਾਂ ਰਿਪੋਰਟ ਕਰੇਗਾ ਤਹਿਸੀਲਦਾਰ

…ਤੇ ਹੁਣ ਬੱਚਿਆਂ ਦੀਆਂ ਸਰਟੀਫਿਕੇਟ ਫਾਈਲਾਂ ਰਿਪੋਰਟ ਕਰੇਗਾ ਤਹਿਸੀਲਦਾਰ
ਪਟਵਾਰੀਆਂ ਦੀ ਹੜਤਾਲ ਦੇ ਚਲਦਿਆਂ ਲਿਆ ਫੈਸਲਾ

26-15
ਤਲਵੰਡੀ ਸਾਬੋ, 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਕਈ ਦਿਨਾਂ ਤੋਂ ਪਟਵਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਰੁਕੇ ਪਏ ਸਕੂਲੀ ਬੱਚਿਆਂ ਦੇ ਜਾਤੀ ਸਰਟੀਫਿਕੇਟ ਅਤੇ ਹੋਰ ਸਰਟੀਫਿਕੇਟ ਫਾਈਲਾਂ ਜਿੰਨ੍ਹਾਂ ‘ਤੇ ਨੰਬਰਦਾਰ ਦੀ ਤਸਦੀਕ ਤੋਂ ਬਾਅਦ ਪਟਵਾਰੀ ਦੀ ਰਿਪੋਰਟ ਤੇ ਸਰਟੀਫਿਕੇਟ ਜਾਰੀ ਕੀਤੇ ਜਾਣ ਦੇ ਕੰਮ ਨੂੰ ਗਤੀ ਦੇਣ ਵਾਸਤੇ ਐਸਡੀਐਮ ਤਲਵੰਡੀ ਸਾਬੋ ਸ੍ਰੀ ਵਰਿੰਦਰ ਕੁਮਾਰ ਨੇ ਅੱਜ ਉਕਤ ਸਰਟੀਫਿਕੇਟ ਫਾਈਲਾਂ ਦੀ ਰਿਪੋਰਟ ਕਰਨ ਦਾ ਹੁਕਮ ਦਿੰਦਿਆਂ ਤਹਿਸੀਲਦਾਰ ਤਲਵੰਡੀ ਸਾਬੋ ਨੂੰ ਪਟਵਾਰੀਆਂ ਦੀ ਗੈਰ ਮੌਜੂਦਗੀ ‘ਚ ਬੱਚਿਆਂ ਦੇ ਸਰਟੀਫਿਕੇਟ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ।
ਪਿਛਲੇ ਕਈ ਦਿਨਾਂ ਤੋਂ ਖੱਜਲ-ਖੁਆਰ ਹੋ ਰਹੇ ਇਲਾਕੇ ਦੇ ਬੱਚਿਆਂ ਵੱਲੋਂ ਸ. ਕ੍ਰਿਸ਼ਨ ਸਿੰਘ ਭਾਗੀਵਾਂਦਰ ਸਾਬਕਾ ਪ੍ਰਧਾਨ ਕਾਂਗਰਸ, ਜੋਗਿੰਦਰ ਸਿੰਘ ਜਗਾ ਰਾਮ ਤੀਰਥ ਬਲਾਕ ਪ੍ਰਧਾਨ ਐਸਸੀ ਸੈਲ ਤਲਵੰਡੀ ਸਾਬੋ ਦੀ ਅਗਵਾਈ ਹੇਠ ਅੱਜ ਐਸਡੀਐਮ ਦਫਤਰ ਤਲਵੰਡੀ ਧਰਨਾ ਦੇਣ ਦੀ ਤਿਆਰੀ ਕਰ ਲਈ ਜਿਸ ਦੀ ਭਿਣਕ ਪੈਂਦਿਆਂ ਹੀ ਅਫਸਰਾਂ ਨੇ ਬੱਚਿਆਂ ਦੀ ਅਗਵਾਈ ਕਰ ਰਹੇ ਕਾਂਗਰਸੀ ਆਗੂਆਂ ਦੀ ਮੀਟਿੰਗ ਐਸਡੀਐਮ ਸਾਹਿਬ ਨਾਲ ਕਰਵਾ ਦਿੱਤੀ। ਮੀਟਿੰਗ ਦੌਰਾਨ ਬੱਚਿਆਂ ਦੀ ਸਮੱਸਿਆ ਨੂੰ ਵੇਖਦਿਆਂ ਐਸਡੀਐਮ ਤਲਵੰਡੀ ਸਾਬੋ ਨੇ ਹੁਕਮ ਦਿੱਤੇ ਕਿ ਬੱਚਿਆਂ ਦੇ ਇਹਨਾਂ ਸਰਟੀਫਿਕੇਟਾਂ ਦੀਆਂ ਫਾਈਲਾਂ ਪਟਵਾਰੀਆਂ ਦੀ ਗੈਰ ਮੌਜੂਦਗੀ ਵਿਚ ਹੁਣ ਤਹਿਸੀਲਦਾਰ ਸਾਹਿਬ ਰਿਪੋਰਟ ਕਰਨਗੇ।
ਜਿਕਰਯੋਗ ਹੈ ਕਿ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਲਈ ਜਾਤੀ ਸਰਟੀਫਿਕੇਟ ਜਰੂਰੀ ਕੀਤੇ ਹੋਣ ਕਾਰਨ ਬੱਚਿਆਂ ਨੂੰ ਪਟਵਾਰੀਆਂ ਦੀ ਹੜਤਾਲ ਦੇ ਚਲਦਿਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੌਕੇ ਸੰਘਰਸ਼ਸ਼ੀਲ ਵਿਅਕਤੀਆਂ ਵਿਚ ਹੋਰਨਾਂ ਤੋਂ ਇਲਾਵਾ ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਕੀਪਾ ਯੂਥ ਆਗੂ ਵੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: