ਵੈਦ ਹਰੀ ਸਿੰਘ ਪੱਖੋ ਕਲਾਂ ਦੇ ਗ੍ਰਹਿ ਵਿਖੇ ਅੱਜ ਵੀ ਚੱਲਦਾ ਹੈ ਰੋਟੀਆਂ ਬਣਾਉਣ ਲਈ ਤੰਦੂਰ

ਵੈਦ ਹਰੀ ਸਿੰਘ ਪੱਖੋ ਕਲਾਂ ਦੇ ਗ੍ਰਹਿ ਵਿਖੇ ਅੱਜ ਵੀ ਚੱਲਦਾ ਹੈ ਰੋਟੀਆਂ ਬਣਾਉਣ ਲਈ ਤੰਦੂਰ

24-17

ਤਪਾ ਮੰਡੀ, 23 ਜੁਲਾਈ (ਨਰੇਸ਼ ਗਰਗ) ਮਨੁੱਖੀ ਜਿੰਦਗੀ ਲਈ ਵਧੀਆ ਖਾਣਾ ਤੇ ਸਿਹਤ ਨੂੰ ਨਿਰੋਗ ਰੱਖਣ ਹਿੱਤ ਦੇਸੀ ਚੁੱਲ੍ਹੇ ਤੇ ਤੰਦੂਰ ਤੇ ਪੱਕੀਆਂ ਰੋਟੀਆਂ ਤੇ ਦਹੀਂ-ਲੱਸੀ ਵਰਗੇ ਸਵਾਦੀ ਖਾਣੇ ਹੁਣ ਗੈਸੀ ਚੁੱਲ੍ਹਿਆਂ ਦੇ ਯੁਗ ‘ਚ ਸੁਫਨਾ ਬਣਕੇ ਰਹਿ ਗਿਆ ਹੈ। ਕਿਸੇ ਸਮੇਂ ਤੰਦੂਰ ਸਾਡੇ ਸਾਂਝੇ ਸੱਭਿਆਚਾਰ ਦੀ ਪ੍ਰਤੀਕ ਬਣਕੇ ਰਹਿ ਗਿਆ ਹੈ। ਜਿੱਥੇ ਗਲੀ ਗੁਆਂਢ ਦੀਆਂ ਔਰਤਾਂ ਇਕੱਠੀਆਂ ਹੋਕੇ ਮਿੰਟਾਂ-ਸਕਿੰਟਾਂ ‘ਚ ਰੋਟੀ ਪਕਾਉਣ ਦੇ ਨਾਲ-ਨਾਲ ਆਪਣਾ ਮਿਲਣ-ਗਿਲਣ ਵੀ ਕਰ ਲੈਂਦੀਆਂ ਸਨ, ਪਰ ਜਿਵੇਂ ਕਿਸੇ ਚੀਜ ਦਾ ਬੀਜ ਨਾਸ ਨਹੀਂ ਹੁੰਦਾ, ਇਸੇ ਤਰ੍ਹਾਂ ਤੇ ਅਜੇ ਵੀ ਪੇਂਡੂ ਸੱਭਿਆਚਾਰ ‘ਚ ਕਦੇ ਨਾ ਕਦੇ ਤੰਦੂਰ ਦੇ ਦਰਸ਼ਨ ਹੋ ਹੀ ਜਾਂਦੇ ਹਨ। ਇਥੋਂ ਨੇੜਲੇ ਪਿੰਡ ਪੱਖੋ ਕਲਾਂ ਵਿਖੇ ਲੋਕ ਸੇਵਾ ਗਊਸ਼ਾਲਾ ਦੇ ਮੁਖੀ ਸੇਵਾਦਾਰ ਵੈਦ ਹਰੀ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਦੀ ਟੀਮ ਨੇ ਤੰਦੂਰੀ ਰੋਟੀਆਂ ਦਾ ਵੱਖਰਾ ਹੀ ਨਜ਼ਾਰਾ ਵੇਖਿਆ। ਇਸ ਸਮੇਂ ਵੈਦ ਹਰੀ ਸਿੰਘ ਦੀ ਧਰਮ ਪਤਨੀ ਤੇ ਸਾਬਕਾ ਸਰਪੰਚ ਰਾਜ ਕੌਰ ਅਤੇ ਉਨ੍ਹਾਂ ਦੀ ਬੇਟੀ ਡਾ: ਰੁਪਿੰਦਰ ਕੌਰ, ਬੇਟੇ ਬਿੰਦੂ ਸਿੰਘ ਤੇ ਰਜਿੰਦਰ ਸਿੰਘ ਫੌਜੀ ਨੇ ਖੁਦ ਤੰਦੂਰੀ ਰੋਟੀਆਂ ਲਾਹ ਕੇ ਛਕਾਇਆਂ। ਇਸ ਸਮੇਂ ਉਚੇਚੇ ਤੌਰ ਤੇ ਪਹੁੰਚੀ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਕੌਮੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਵੀ ਤੰਦੂਰੀ ਰੋਟੀਆਂ ਨਾਲ ਦਹੀਂ-ਚਟਨੀ ਦਾ ਆਨੰਦ ਲੈਂਦਿਆ ਕਿਹਾ ਕਿ ਅਜਿਹੇ ਖੁਸ਼ ਕਿਸਮਤ ਲੋਕ ਹੁਣ ਵਿਰਲੇ ਹੀ ਮਿਲਦੇ ਹਨ, ਜਿੰਨਾਂ ਨੇ ਸਾਡੇ ਪੁਰਾਤਨ ਸੱਭਿਆਚਾਰਕ ਵਿਰਸੇ ਤੰਦੂਰ ਨੂੰ ਆਪਣੇ ਘਰ ਦੀ ਸਿੰਗਾਰ ਬਣਕੇ ਆਏ। ਮਹਿਮਾਨਾਂ ਦੀ ਸੇਵਾ ਭਾਵਨਾਂ ਨਾਲ ਸੇਵਾ ਕਰਦੇ ਹਨ। ਬੀਬੀ ਸ਼ੇਰਗਿੱਲ ਨੇ ਕਿਹਾ ਕਿ ਤੰਦੂਰ ਤੇ ਪੱਕਿਆ ਸੁਧ ਖਾਣਾ ਜਿੱਥੇ ਸਰੀਰ ਲਈ ਪਚਣਯੋਗ ਹੁੰਦਾ ਹੈ, ਉਥੇ ਹੀ ਇਹ ਸਾਨੂੰ ਬਿਮਾਰੀਆਂ ਤੋਂ ਮੁਕਤੀ ਵੀ ਦਿਵਾਉਂਦਾ ਹੈ। ਇਸ ਸਮੇਂ ਵੈਦ ਹਰੀ ਸਿੰਘ ਨੇ ਕਿਹਾ ਕਿ ਅਸੀਂ ਅਧੁਨਿਕਤਾ ਦੇ ਘੋੜੇ ਤੇ ਸਵਾਰ ਹੋਕੇ ਕੁਦਰਤ ਨਾਲ ਖਿਲਵਾੜ ਕਰਨ ਲੱਗੇ ਹੋਏ ਹਾਂ। ਜਿਸ ਕਰਕੇ ਮਨੁੱਖੀ ਜਿੰਦਗੀ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਇਸ ਸਮੇਂ ਤਪਾ ਮੰਡੀ ਤੋਂ ਹੁਕਮ ਦਾਸ ਬਬਲੀ ਮਹੰਤ ਤੇ ਬੀਬੀ ਸ਼ੇਰਗਿੱਲ ਵੱਲੋਂ ਵੈਦ ਹਰੀ ਸਿੰਘ ਨੂੰ ਤੋਹਫੇ ਵਜੋਂ ਇੱਕ ਵਧੀਆ ਸੂਟ ਭੇਂਟ ਕੀਤਾ ਤੇ ਵੈਦ ਜੀ ਤੋਂ ਅਸੀਰਵਾਦ ਲਿਆ।

Share Button

Leave a Reply

Your email address will not be published. Required fields are marked *

%d bloggers like this: