ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਬਸਪਾ ਵਰਕਰਾਂ ਨੇ ਫੂਕਿਆ ਦਿਆ ਸ਼ੰਕਰ ਸਿੰਘ, ਆਰ ਐਸ ਐਸ, ਮੋਹਣ ਭਾਗਵਤ ਅਤੇ ਨਰਿੰਦਰ ਮੋਦੀ ਦਾ ਪੁਤਲਾ

ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਬਸਪਾ ਵਰਕਰਾਂ ਨੇ ਫੂਕਿਆ ਦਿਆ ਸ਼ੰਕਰ ਸਿੰਘ, ਆਰ ਐਸ ਐਸ, ਮੋਹਣ ਭਾਗਵਤ ਅਤੇ ਨਰਿੰਦਰ ਮੋਦੀ ਦਾ ਪੁਤਲਾ
ਮਾਮਲਾ ਬਸਪਾ ਮੁੱਖੀ ਨੂੰ ਭਾਜਪਾ ਆਗੂ ਵੱਲੋਂ ਅਪਸਬਦ ਬੋਲਣ ਦਾ

23-7 (1)

ਲੁਧਿਆਣਾ 22 ਜੁਲਾਈ (ਮਲਕੀਤ ਸਿੰਘ) ਭਾਜਪਾ ਦੇ ਉੱਤਰ ਪ੍ਰੇਦਸ਼ ਦੇ ਉੱਪ ਪ੍ਰਧਾਨ ਦਿਆ ਸ਼ੰਕਰ ਸਿੰਘ ਦੁਆਰਾ ਬਸਪਾ ਮੁੱਖੀ ਕੁਮਾਰੀ ਮਾਇਆਵਤੀ ਉੱਤੇ ਕੀਤੀ ਅਪੱਤੀਜਨਕ ਟਿੱਪਣੀ ਦਾ ਮਾਮਲਾ ਠੰਡਾ ਹੋਣ ਦਾ ਨਾਮ ਨਹੀ ਲੈ ਰਿਹਾ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆ ਵਿੱਚ ਬਸਪਾ ਵਰਕਰਾਂ ਦੁਆਰਾ ਹੀ ਨਹੀ ਬਲਕਿ ਹੋਰ ਦਲਿਤ ਸਗੰਠਨਾਂ ਦੁਆਰਾ ਵੀ ਰੋਸ ਪ੍ਰਦਰਸ਼ਨ ਕਰਕੇ ਇਸ ਆਗੂ ਦੇ ਪੁਤਲੇ ਫੂਕੇ ਜਾ ਰਹੇ ਹਨ। ਅੱਜ ਜਮਾਲਪੁਰ ਚੌਂਕ ਵਿੱਚ ਵੀ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਬਸਪਾ ਇਕਾਈ ਨੇ ਕੁਝ ਹੋਰ ਸਗੰਠਨਾਂ ਨੂੰ ਨਾਲ ਲੈ ਕੇ ਰੋਸ ਮਾਰਚ ਕਰਨ ਤੋਂ ਬਾਅਦ ਮਨੁੱਖੀ ਚੇਨ ਬਣਾ ਕੇ ਆਰ ਐਸ ਐਸ, ਇਸਦੇ ਮੁੱਖੀ ਮੋਹਣ ਭਾਗਵਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿਆ ਸ਼ੰਕਰ ਸਿੰਘ ਵਿਰੁੱਧ ਪ੍ਰਚਾਰ ਕਰਦਿਆਂ ਉਨ੍ਹਾਂ ਦਾ ਪੁਤਲਾ ਫੂਕਿਆ।

ਬਸਪਾ ਵਰਕਰਾਂ ਦੀ ਅਗਵਾਈ ਕਰ ਰਹੇ ਮੰਡਲ ਕੋਆਡੀਨੇਟਰ ਮਾਸਟਰ ਰਾਮਾਨੰਦ, ਹਲਕਾ ਇੰਚਾਰਜ ਰਾਜਿੰਦਰ ਮੂਲਨਿਵਾਸੀ ਅਤੇ ਮੈਂਬਰ ਬਲਾਕ ਸੰਮਤੀ ਲਾਭ ਸਿੰਘ ਭਾਮੀਆਂ ਨੇ ਕਿਹਾ ਕਿ ਆਰ ਐਸ ਐਸ ਦੇ ਰਾਜ ਵਿੱਚ ਦਲਿਤਾਂ ਨੂੰ ਨੰਗੇ ਕਰਕੇ ਕੁੱਟਿਆ ਜਾ ਰਿਹਾ ਹੈ, ਇਨ੍ਹਾਂ ਦੀ ਤੁਲਨਾ ਕੁੱਤਿਆਂ ਤੇ ਸੂਰਾਂ ਨਾਲ ਕੀਤੀ ਜਾ ਰਹੀ ਹੈ, ਦਲਿਤ ਲੜਕੀਆਂ ਤੇ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਜਾ ਰਹੇ ਹਨ, ਇਸਦੇ ਵਿਦਿਆਰਥੀਆਂ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਹੁਣ ਹੱਦ ਉਦੋਂ ਹੋ ਗਈ ਜਦੋਂ ਦਲਿਤਾਂ ਤੇ ਪਿਛੜਿਆਂ ਦੀ ਯੋਗ ਅਗਵਾਈ ਕਰ ਰਹੀ ਬਸਪਾ ਮੁੱਖੀ ਕੁਮਾਰੀ ਮਾਇਆਵਤੀ ਤੇ ਬਹੁਤ ਹੀ ਗੰਦੀ ਸਬਦਾਵਲੀ ਦੀ ਵਰਤੋਂ ਕਰਕੇ ਭਾਜਪਾ ਦੇ ਆਗੂ ਨੇ ਦਲਿਤਾਂ ਤੇ ਪੂਰੀ ਔਰਤ ਜਾਤੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਵੱਲੋਂ ਵਰਤੀ ਸਬਦਾਵਲੀ ਉਸਦੀ ਅਪਣੀ ਨਹੀ ਹੈ, ਏਹ ਉਸਦੇ ਦਿਮਾਗ ਵਿੱਚ ਆਰ ਐਸ ਐਸ ਦੁਆਰਾ ਫਿੱਟ ਕੀਤੀ ਗਈ ਫਿਰਕਾਪ੍ਰਸਤੀ ਅਤੇ ਮਨੂੰਵਾਦੀ ਚਿੱਪ ਦੀ ਦੇਣ ਹੈ। ਆਗੂਆਂ ਨੇ ਵਾਪਰ ਰਹੀਆਂ ਘਟਨਾਵਾਂ ਦੀ ਨਿੰਦਾ ਕਰਦਿਆਂ ਕਿਹਾ ਦੇਸ਼ ਵਾਸੀਆਂ ਨੂੰ ਡਰਾਉਣ ਲਈ ਭਾਜਪਾ ਹਿੰਦੂ ਅੱਤਵਾਦ ਫੈਲਾ ਰਹੀ ਹੈ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਵੱਡਾ ਖਤਰਾ ਹੈ ਜਿਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰ ਵਰਗ ਦੇ ਦੇਸ਼ ਭਗਤ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਦਲਿਤਾਂ ਤੇ ਪਿਛੜੇ ਵਰਗਾਂ ਲਈ ਕੁਮਾਰੀ ਮਾਇਆਵਤੀ ਜਿੰਦਾ ਦੇਵੀ ਦੇ ਸਮਾਨ ਹੈ ਜਿਸ ਨੇ ਕਾਂਸੀ ਰਾਮ ਤੋਂ ਬਾਅਦ ਉਨ੍ਹਾਂ ਨੂੰ ਮਾਣ ਸਨਮਾਨ ਦੀ ਜਿੰਦਗੀ ਜਿਉਣ ਦਾ ਬਲ ਦਿੱਤਾ ਹੈ। ਆਗੂਆਂ ਨੇ ਬਾਬਾ ਸਾਹਿਬ ਅੰਬੇਡਕਰ ਪ੍ਰਤੀ ਗਲਤ ਸਬਦਾਵਲੀ ਵਰਤਣ ਵਾਲੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਮਹਿਲਾ ਆਗੂ ਕਮਲਜੀਤ ਕੌਰ ਅਟਵਾਲ, ਪਰਮੇਸ਼ਵਰੀ ਦੇਵੀ, ਸੁਰਿੰਦਰ ਕੌਰ, ਧਨਵੰਤੀ, ਲਾਲਤੀ, ਕੇਵਲ ਜਮਾਲਪੁਰ, ਸੁਖਵਿੰਦਰ ਸਿੰਘ ਬੱਲੂ, ਰਾਮਲੋਕ ਕਲੀਏਵਾਲ, ਕਮਲ ਬੋਧ, ਨਰੇਸ਼ ਬਸਰਾ, ਬੰਸੀ ਲਾਲ ਪ੍ਰੇਮੀ, ਜਸਵੀਰ ਖਾਸੀ, ਨੀਟੂ ਭਾਮੀਆਂ, ਦਲਬੀਰ ਕਲੇਰ, ਪ੍ਰਿੰਸ, ਇੰਦਰ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: