ਬਿਜਲੀ ਦੀ ਘੱਟ ਵੋਲਟੇਜ ਤੋਂ ਪ੍ਰਸਾਨ ਪਿੰਡ ਬਰੂਵਾਲ ਦੇ ਵਾਸ ਆਲਪੁਰ ਦੇ ਵਾਸੀ

ਬਿਜਲੀ ਦੀ ਘੱਟ ਵੋਲਟੇਜ ਤੋਂ ਪ੍ਰਸਾਨ ਪਿੰਡ ਬਰੂਵਾਲ ਦੇ ਵਾਸ ਆਲਪੁਰ ਦੇ ਵਾਸੀ
ਕਿਹਾ ਵਿਭਾਗ ਦੇ ਅਧਿਕਾਰੀ ਨੇ ਸਵਾਏ ਲਾਰਿਆਂ ਤੋਂ ਕੁਝ ਨਹੀ ਕਰਦੇ

ਕੀਰਤਪੁਰ ਸਾਹਿਬ 21 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਪਿਛਲੇ ਕਰੀਬ ਦੋ ਸਾਲਾਂ ਤੋਂ ਬਿਜਲੀ ਦੀ ਘੱਟ ਵੋਲਟੇਜ ਤੋਂ ਪ੍ਰਸਾਨ ਪਿੰਡ ਬਰੂਵਾਲ ਦੇ ਵਾਸ ਆਲਪੁਰ ਦੇ ਵਾਸੀਆ ਨੇ ਭਰ ਮੰਨ ਨਾਲ ਦੱਸਿਆ ਕਿ ਅਸੀਂ ਪਿਛਲੇ ਕੋਈ ਸਾਲਾਂ ਤੋਂ ਬਿਜਲੀ ਦੀ ਘੱਟ ਵੋਲਟੇਜ ਤੋਂ ਪ੍ਰਸਾਨ ਹਨ ਪਰ ਵਿਭਾਗ ਦੇ ਅਧਿਕਾਰੀ ਸਵਾਏ ਲਾਰੀਆਂ ਤੋਂ ਕੁਝ ਨਹੀ ਕਰਦੇ ਉਹਨਾਂ ਕਿਹਾ ਕਿ ਅਸੀਂ ਕਈ ਵਾਰ ਬਿਜਲੀ ਵਿਭਾਗ ਦੇ ਸਬ ਦਫ਼ਤਰ ਕੀਰਤਪੁਰ ਸਾਹਿਬ ਵਿਖੇ ਲਿਖਤੀ ਤੋਰ ਤੇ ਦੇ ਚੁਕੇ ਹਾਂ ਉਹਨਾਂ ਕਿਹਾ ਕਿ ਘੱਟ ਵੋਲਟੇਜ ਕਰਨ ਸਾਡੇ ਬੱਚਿਆ ਨੂੰ ਵੀ ਪੜ੍ਹਨ ਵਿੱਚ ਮੁਸਕਲ ਹੁੰਦੀ ਹੈ ਜਿਸ ਨਾਲ ਬੱਚਿਆ ਦੀ ਪੜਾਈ ਤੇ ਮਾੜਾ ਅਸਰ ਪੈਦਾ ਹੈ।
ਉਥੇ ਹੀ ਅੰਤ ਦੀ ਗਰਮੀ ਵਿੱਚ ਕੰਮਾਂ ਕਰਾ ਤੋਂ ਥੱਕੇ ਹਾਰੇ ਲੋਕਾਂ ਨੂੰ ਅਰਾਮ ਕਰਨ ਲਈ ਵੀ ਮੁਸਕਲ ਆਉਂਦੀ ਹੈ ਕਿਉਂਕਿ ਘੱਟ ਵੋਲਟੇਜ ਕਰਕੇ ਪੱਖੇ ਅਤੇ ਕੂਲਰ ਦੀਆ ਵੀ ਨਹੀ ਚਲਦੇ ਅਤੇ ਘੱਟ ਵੋਲਟੇਜ ਕਰਕੇ ਹੀ ਉਹਨਾਂ ਦੇ ਫਰੀਜ, ਕੂਲਰ ਅਤੇ ਪੱਖੇ ਸੜਦੇ ਰਹਿੰਦੇ ਹਨ ਪਰ ਵਿਭਾਗ ਇਸ ਦਾ ਕੋਈ ਪੱਕਾ ਹੱਲ ਨਹੀ ਕਰਦਾ ਲੋਕਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਡੀ ਬਿਜਲੀ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
ਮੰਗ ਕਰਨ ਵਾਲੀਆ ਵਿੱਚ ਜੋਗਿੰਦਰ ਸਿੰਘ, ਅਵਤਾਰ ਸਿੰਘ, ਮੰਗਲ ਸਿੰਘ, ਚੰਨਣ ਸਿੰਘ ਦਰਸਨ ਸਿੰਘ ਕਰਚਣ ਸਿੰਘ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ, ਮਨਿੰਦਰ ਸਿੰਘ, ਹਰਮੇਸ ਸਿੰਘ, ਸੋਹਣ ਸਿੰਘ ਆਦਿ ਹਾਜਰ ਸਨ।ਇਸ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਜੇ.ਈ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਘੱਟ ਵੋਲਟੇਜ ਦੀ ਸਮੱਸਿਆ ਤਾਂ ਹਰ ਪਾਸੇ ਹੈ ਪਰ ਇਸ ਪਿੰਡ ਦੇ ਵਾਸ ਆਲਪੁਰ ਵਾਸ ਦੀ ਵੋਲਟੇਜ ਨੂੰ ਸਹੀ ਕਰਨ ਲਈ ਕੰਮ ਪ੍ਰਕਿਰਿਆ ਅਧੀਨ ਹੈ।

Share Button

Leave a Reply

Your email address will not be published. Required fields are marked *

%d bloggers like this: