ਐਮ.ਏ. (ਪੰਜਾਬੀ) ਭਾਗ ਦੂਜਾ ਦਾ ਨਤੀਜੇ ’ਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਗੱਡੇ ਝੰਡੇ

ਐਮ.ਏ. (ਪੰਜਾਬੀ) ਭਾਗ ਦੂਜਾ ਦਾ ਨਤੀਜੇ ’ਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਗੱਡੇ ਝੰਡੇ

22-13
ਬੁਢਲਾਡਾ 21 ਜੁਲਾਈ (ਪ ਪ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਐਮ.ਏ.(ਪੰਜਾਬੀ) ਭਾਗ ਦੂਜਾ ਸਮੈਸਟਰ ਤੀਜਾ ਦੇ ਨਤੀਜੇ ਵਿੱਚ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨਾਂ ਵਿਦਿਆਰਥੀਆਂ ਵਿਚੋਂ ਜਸਵੀਰ ਕੌਰ ਨੇ 8.20 ਸੀ.ਜੀ.ਪੀ.ਏ., ਬਲਜਿੰਦਰ ਕੌਰ ਨੇ 8.0 ਸੀ.ਜੀ.ਪੀ.ਏ. ਅਤੇ ਮਨਦੀਪ ਕੌਰ ਨੋ 7.8 ਸੀ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ । ਪ੍ਰਿੰਸੀਪਲ ਡਾ.(ਮੇਜਰ) ਜਸਪਾਲ ਸਿੰਘ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੰਦੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ, ਮਿਹਨਤ ਨਾਲ ਹੀ ਵਿਦਿਆਰਥੀ ਭਵਿੱਖ ਵਿੱਚ ਆਪਣੀ ਮੰਜਿਲ ਪ੍ਰਾਪਤ ਕਰ ਸਕਦੇ ਹਨ । ਵਿਭਾਗ ਦੇ ਮੁਖੀ ਡਾ. ਸਤਗੁਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਵਿਦਿਆਰਥੀਆਂ ਦੀ ਕੀਤੀ ਹੋਈ ਮਿਹਨਤ ਅਤੇ ਇਨਾਂ ਦੇ ਆਏ ਹੋਏ ਨਤੀਜਿਆਂ ਤੋਂ ਬਹੁਤ ਫ਼ਕਰ ਮਹਿਸੂਸ ਕਰ ਰਹੇ ਹਾਂ ਜਿਸ ਦੀ ਬਦੌਲਤ ਇਨਾਂ ਨੇ ਆਪਣਾ ਹੀ ਨਹੀਂ ਬਲਕਿ ਆਪਣੇ ਮਾਪਿਆਂ ਦਾ ਅਤੇ ਆਪਣੀ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਅੰਤ ਵਿੱਚ ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਖਾਸ ਤੌਰ ਤੇ ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਪ੍ਰੋ. ਰਾਜਨਦੀਪ ਕੌਰ, ਪ੍ਰੋ. ਗੁਰਦੀਪ ਸਿੰਘ, ਪ੍ਰੋ.ਦੀਪਕ ਕੁਮਾਰ, ਪ੍ਰੋ. ਹੈਪੀ, ਅਤੇ ਸਬੰਧਤ ਸਟਾਫ ਨੂੰ ਇਸ ਸ਼ਾਨਦਾਰ ਨਤੀਜੇ ਦੀਆਂ ਵਧਾਈਆਂ ਦਿੱਤੀਆਂ।

Share Button

Leave a Reply

Your email address will not be published. Required fields are marked *

%d bloggers like this: