ਪ੍ਰਸ਼ਾਸ਼ਨ ਦੇ ਲਾਰਿਆਂ ਤੋਂ ਖਫਾ ਈ ਜੀ ਐਸ ਅਤੇ ਐਸ ਟੀ ਆਰ ਅਧਿਆਪਕ

ਪ੍ਰਸ਼ਾਸ਼ਨ ਦੇ ਲਾਰਿਆਂ ਤੋਂ ਖਫਾ ਈ ਜੀ ਐਸ ਅਤੇ ਐਸ ਟੀ ਆਰ ਅਧਿਆਪਕ

21-17 (1)

ਕੀਰਤਪੁਰ ਸਾਹਿਬ 20 ਜੁਲਾਈ (ਸਰਬਜੀਤ ਸਿੰਘ ਸੈਣੀ) ਸ਼ਹੀਦ ਕਿਰਨਜੀਤ ਕੋਰ ਈ ਜੀ ਐਸ/ਏ ਆਈ ਈ /ਐਸ ਟੀ ਆਰ ਯੂਨੀਅਨ ਰੂਪਨਗਰ ਦੇ ਸਬੰਧ ਵਿੱਚ ਸ਼ੀ੍ਰ ਮਤੀ ਅਨੂੰ ਕੋਸ਼ਲ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਜੁਲਾਈ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ ਸ਼ੀ੍ਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਰਾਸਤੇ ਖਾਲਸਾ ਵਿੱਚ ਭਾਈ ਜੈਤਾ ਜੀ ਦੀ ਯਾਦਗਾਰ ਦਾ ਨੀਹ ਪੱਥਰ ਰੱਖਣ ਲਈ ਆਏ ਸੀ।ਇਸ ਸਬੰਧੀ ਸਾਡੀ ਯੂਨੀਅਨ ਵਲੋਂ ਐਸ ਡੀ ਐਮ ਅਨੰਦਪੁਰ ਸਾਹਿਬ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੂੰ ਮੰਗ ਪੱਤਰ ਦੇਣ ਲਈ ਕਿਹਾ ਸੀ ਅਤੇ ਇਸ ਮੋਕੇ ਯੂਨੀਅਨ ਵਲੋਂ ਕੋਈ ਵੀ ਐਕਸ਼ਨ ਨਾ ਕਰਨ ਸਬੰਧੀ ਕਿਹਾ ਗਿਆ ਸੀ।ਪ੍ਰਸ਼ਾਸ਼ਨ ਵਲੋਂ ਵਆਦਾ ਕੀਤਾ ਗਿਆ ਕਿ ਤੁਹਾਡਾ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਜਾਵੇਗਾ ਪਰ ਕੋਈ ਐਕਸ਼ਨ ਨਾ ਕੀਤਾ ਜਾਵੇ।ਯੂਨੀਅਨ ਆਗੂ ਅਨੂੰ ਕੋਸ਼ਲ ਵਲੋ ਦੱਸਿਆ ਗਿਆ ਕਿ ਪ੍ਰਸ਼ਾਸ਼ਨ ਦੇ ਵਾਅਦੇ ਉਸ ਸਮੇਂ ਧਰੇ ਰਹਿ ਗਏ ਜਦੋ ਸਾਨੂੰ ਮੰਗ ਪੱਤਰ ਤਾਂ ਦੂਰ ਦੀ ਗੱਲ ਸਾਨੂੰ ਮੁੱਖ ਮੰਰਤੀ ਸਾਹਿਬ ਦੇ ਵਿਚਾਰ ਤੱਕ ਸੁਣਨ ਨਹੀ ਜਾਣ ਦਿੱਤਾ ਗਿਆ।ਜਦੋਂ ਕਿ ਅਸੀ ਪਹਿਲਾਂ ਦੀ ਦੱਸ ਦਿੱਤਾ ਸੀ ਕਿ ਸਾਡੀ ਪਿਛਲੇ ਇੱਕ ਸਾਲ ਤੋਂ ਰੈਗੂਲਰ ਕਰਨ ਸਬੰਧੀ ਚਲੀ ਆ ਰਹੀ ਮੰਗ ਸਬੰਧੀ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਸ਼ਾਤਮਈ ਢੰਗ ਨਾਲ ਮੰਗ ਪੱਤਰ ਦੇਵਾਗੇ । ਪਰੰਤੂ ਪ੍ਰਸ਼ਾਸ਼ਨ ਵਲੋਂ ਜੋ ਵਤੀਰਾ ਅੱਜ ਸਾਡੇ ਨਾਲ ਕੀਤਾ ਗਿਆ ਹੈ ਅਸੀ ਚੇਤਾਵਨੀ ਦਿੰਦੇ ਹਾਂ ਕਿ ਪੰਜਾਬ ਪੱਧਰ ਤੇ ਸ਼ੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਸਟੇਜਾ ਤੋਂ ਕਿਸੇ ਮੰਤਰੀ ਤੱਕ ਨੂੰ ਬੋਲਣ ਤੱਕ ਨਹੀ ਦੇਵਾਗੇ ਜਦੋਂ ਤੱਕ ਸਾਡੀ ਜਾਇਜ ਮੰਗ ਸਰਕਾਰ ਵਲੋਂ ਪੂਰੀ ਨਹੀ ਕੀਤੀ ਜਾਵੇਗੀ।ਇਸ ਮੋਕੇ ਜਾਣਕਾਰੀ ਦੇਣ ਵਾਲਿਆਂ ਵਿੱਚ ਅਨੂੰ ਕੋਸ਼ਲ, ਕਮਲਜੀਤ ਕੋਰ,ਰਜਿੰਦਰ ਕੋਰ,ਅਮਰਜੀਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਕੋਰ, ਮਨੀਸ਼ਾ , ਰੋਹਿਤ, ਮੋਹਿਤ , ਗੀਤਾ , ਅਮਿਤ ਰਾਣਾ, ਮੀਨਾ ,ਮਮਤਾ , ਸੁਖਵੀਰ ਕੋਰ, ਗੁਰਪ੍ਰੀਤ ਕੋਰ ਅਦਿ ਅਧਿਆਪਕ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: