ਸਿੱਖਿਆਂ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੇ ਯਤਨਾ ਸਦਕਾ ਬਣਾਏ ਗਏ ਸਿੱਖਿਆਂ ਭਰਤੀ ਬੋਰਡ ਵਲੋਂ ਨਿਯੁਕਤੀਆਂ

ਸਿੱਖਿਆਂ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੇ ਯਤਨਾ ਸਦਕਾ ਬਣਾਏ ਗਏ ਸਿੱਖਿਆਂ ਭਰਤੀ ਬੋਰਡ ਵਲੋਂ ਨਿਯੁਕਤੀਆਂ
ਹਰ ਪਾਸੇ ਤੋਂ ਹੋ ਰਹੀ ਹੀ ਪੰਜਾਬ ਸਰਕਾਰ ਦੀ ਵਡਿਆਈ
650 ਲੈਕਚਰਾਰਾਂ ਨੂੰ ਦਿੱਤੇ ਨਿਉਤਕੀ ਪੱਤਰ , ਆਰਟ ਐਂਡ ਕਰਾਫਟ ਅਧਿਆਪਕਾਂ ਨੂੰ ਨਿਉਕਤੀ ਪੱਤਰ 21 ਨੂੰ
ਇਸੇ ਹਫਤੇ 4500 ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੂੰ ਮਿਲਣਗੇ ਨਿਉਕਤੀ ਪੱਤਰ

ਮੋਹਾਲੀ ਜੁਲਾਈ 20 (ਪ.ਪ.) ਸਿੱਖਿਆਂ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਜੀ ਦੇ ਯਤਨਾ ਸਦਕਾ ਲਗਭਗ ਇਕ ਸਾਲ ਪਹਿਲਾ ਭਰਤੀ ਬੋਰਡ ਬਣਾਇਆਂ ਗਿਆ ਸੀ ਜਿਸ ਦਾ ਕੰਮ ਜ਼ੋਰਾ ਤੇ ਚੱਲ ਰਿਹਾ ਹੈ । ਸਿੱਖਿਆਂ ਭਰਤੀ ਬੋਰਡ ਦੇ ਅਧਿਕਾਰੀਆਂ ਦੀ ਸਖਤ ਮਿਹਨਤ ਸਦਕਾ 650 ਲੈਕਚਰਾਰਾਂ ਨੂੰ ਨਿਉਕਤੀ ਪੱਤਰ ਦੇ ਕੇ ਸਕੂਲਾ ਵਿਚ ਭੇਜ ਦਿੱਤਾ ਗਿਆ ਹੈ । ਆਰਟ ਐਂਡ ਕਰਾਫਟ ਟੀਚਰਾਂ ਨੂੰ ਸਟੇਸ਼ਨ ਚੋਣ ਲਈ 21 ਜੁਲਾਈ ਨੂੰ ਬੁਲਾਇਆ ਗਿਆਂ ਹੈ । ਸਿੱਖਿਆਂ ਮੰਤਰੀ ਨੇ ਲੈਕਚਰਾਰਾਂ ਨੂੰ ਨਿਉਕਤੀ ਪੱਤਰ ਦੇਣ ਸਮੇ ਕਿਹਾ ਕਿ 16000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆਂ ਲਗਭਗ ਮੁਕੱਮਲ ਹੋ ਚੁੱਕੀ ਹੈ ਜਿਸ ਵਿਚੋਂ ਲੈਕਚਰਾਰਾਂ ਨੂੰ ਨਿਉਕਤੀ ਪੱਤਰ ਦੇ ਕੇ ਕੰਮ ਦਾ ਆਰੰਭ ਕੀਤਾ ਗਿਆ ਹੈ ਸਿੱਖਿਆਂ ਮੰਤਰੀ ਡਾ. ਦਲਜੀਤ ਸਿੰਘ ਚੀਮਾ ਜੀ ਨੇ ਕਿਹਾ ਕਿ ਅਗਲੇ 23 ਦਿਨ ਵਿਚ 324 ਆਰਟ ਐਂਡ ਕਰਾਫਟ ਟੀਚਰਾਂ ਨੂੰ ਤੇ ਹਫਤੇ ਵਿਚ ਈ.ਟੀ.ਟੀ. ਟੀਚਰਾਂ ਨੂੰ ਨਿਉਕਤੀ ਪੱਤਰ ਦੇ ਕੇ ਸਕੂਲਾ ਵਿਚ ਭੇਜ ਦਿੱਤਾ ਜਾਵੇਗਾ ਤੇ ਜੋ ਅਧਿਆਪਕਾਂ ਯੋਗਤਾ ਟੈਸਟ ਪਾਸ ਬੇਰੁਜ਼ਗਾਰ ਇਹਨਾਂ ਪੋਸਟਾ ਵਿਚ ਭਰਤੀਂ ਹੋਣ ਤੋਂ ਵਾਝੇ ਰਹਿ ਜਾਣਗੇ ਉਹਨਾਂ ਲਈ ਵਿਭਾਗ ਵਿਚ 3132017 ਤੱਕ ਖਾਲੀ ਪਈਆਂ ਪੋਸਟਾ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਲਈ 2 ਤਿੰਨ ਵਿਚ ਨਵੇਂ ਇਸ਼ਤਿਹਾਰ ਰਾਹੀਂ ਦਿੱਤੀਆਂ ਜਾਣਗੀਆਂ ।

ਜ਼ਿਕਰਯੋਗ ਹੈ ਕਿ ਸਿੱਖਿਆਂ ਭਰਤੀ ਬੋਰਡ ਦਾ ਕੰਮ ਭਰਤੀ ਬੋਰਡ ਦੇ ਡਾਇਰੈਕਟਰਾ ਦੀ ਦੇਖ ਰੇਖ ਵਿਚ ਜ਼ੋਰਾ ਤੇ ਚੱਲ ਰਿਹਾ ਹੈ । ਉਹਨਾਂ ਦੀ ਮਿਹਨਤ ਸਦਕਾ ਹੀ ਭਰਤੀ ਤੇ ਲੱਗੇ ਬਹੁਤ ਸਾਰੇ ਕੇਸਾ ਦਾ ਇੰਨੀ ਜਲਦੀ ਨਿਪਟਾਰਾ ਕਰ ਕੇ ਭਰਤੀ ਪ੍ਰਕਿਰਿਆਵਾਂ ਮੁਕੱਮਲ ਕੀਤੀਆਂ ਗਈਆਂ ਹਨ ।ਪਿਛਲੇ ਕੁਝ ਦਿਨਾਂ ਤੋਂ ਭਰਤੀ ਬੋਰਡ ਦੇ ਤੇਜੀ ਨਾਲ ਕੰਮ ਕਰਨ ਦੀ ਬੇਰੁਜ਼ਗਾਰਾਂ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀਂ ਹੈ । ਜੇਕਰ ਇਸ ਭਰਤੀ ਬੋਰਡ ਦੁਆਰਾ ਆਰੰਭਿਆਂ ਗਿਆਂ ਇਹ ਸਾਰਾ ਕੰਮ ਇਸੇ ਹਫਤੇ ਪੂਰਾ ਹੁੰਂਦਾ ਹੈ ਤਾਂ ਪੰਜਾਬ ਸਰਕਾਰ ਦਾਂ ਇਹ ਪਹਿਲਾ ਵਿਭਾਗ ਹੋਵੇਗਾ ਜੋ ਪੰਜਾਬ ਸਰਕਾਰ ਦੁਆਰਾ ਦਿੱਤੇ ਬਿਆਨ ਇੱਕ ਲੱਖ 25 ਹਜਾਰ ਪੋਸਟਾ ਭਰਨ ਨੂੰ ਸੱਚ ਕਰ ਕੇ ਦਿਖਾਏਗਾ । ਉੱਧਰ ਸਿੱਖਿਆਂ ਮੰਤਰੀ ਦੁਆਰਾ ਕੀਤੇ ਗਏ ਇਸ ਕੰਮ ਦੀ ਪੰਜਾਬ ਦੇ ਲੋਕਾ ਦੁਆਰਾ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀਂ ਹੈ ਕਿਉਕਿ ਸਰਕਾਰੀ ਸਕੂਲਾਂ ਵਿਚ ਹੁਣ ਗਰੀਬ ਲੋਕਾ ਦੇ ਬੱਚਿਆਂ ਨੂੰ ਪੜਾਉਣ ਲਈ ਸਿੱਖਿਆ ਮੰਤਰੀ ਪੰਜਾਬ ਨੇ ਉੱਚ ਯੋਗਤਾਵਾਂ ਪ੍ਰਖਿਆਵਾਂ ਪਾਸ ਅਧਿਆਪਕ ਭਰਤੀ ਕਰਨ ਦਾ ਕੰਮ ਨੇਪਰੇ ਚੜ੍ਹਾਂ ਦਿੱਤਾ ਹੈ ।

Share Button

Leave a Reply

Your email address will not be published. Required fields are marked *

%d bloggers like this: