7 ਰੋਜਾ ਗੁਰਮਤਿ ਸਮਾਗਮ ਕਰਵਾਇਆ

7 ਰੋਜਾ ਗੁਰਮਤਿ ਸਮਾਗਮ ਕਰਵਾਇਆ
ਫਰੀ ਦਸਤਾਰ ਅਤੇ ਦੁਮਾਲਾ ਸਜਾਉਣ ਦੀ ਦਿਤੀ ਸਿਖਲਾਈ

20-21
ਭਗਤਾ ਭਾਈ ਕਾ 19 ਜੁਲਾਈ [ਸਵਰਨ ਸਿੰਘ ਭਗਤਾ]ਨੇੜਲੇ ਪਿੰਡ ਢਿਲਵਾਂ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ 7 ਰੋਜਾ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਲੋਕਾਂ ਨੂੰ ਵਿਸ਼ੇਸ਼ ਜਾਣਕਾਰੀ ਦਿਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਮੂੰਹ ਨਗਰ ਨਿਵਾਸੀਆਂ ਦੇ ਸਾਹਿਯੋਗ ਨਾਲ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸੇਵਾ ਚੈਰੀ ਟੇਬਲ ਟਰੱਸਟ ਵਲੋਂ 7 ਦਿਨਾ ਦਸਤਾਰ ਸਜਾਉਣ ਅਤੇ ਦੁਮਾਲੇ ਸਜਾਉਣ ਲਈ ਵਿਸ਼ੇਸ਼ ਸਿਖਲਾਈ ਦਿਤੀ ਗਈ। ਇਸ ਸਮੇਂ ਉਨਾਂ 7 ਦਿਨਾ ਕੈਂਪ ਦੌਰਾਨ ਗੁਰਬਾਣੀ ਸੰਖਿਆ ਸਬੰਧੀ ਵੀ ਕੈਂਪ ਲਾਇਆ। ਇਸ ਕੈਂਪ ਦੌਰਾਨ ਬੱਚਿਆਂ ਨੂੰ ਫਰੀ ਦਸਤਾਰ ,ਦੁਮਾਲਾ ਅਤੇ ਸਜਾਉਣ ਦੀ ਸਿਖਲਾਈ ਦਿਤੀ ਗਈ। ਇਸ ਸਮੇਂ ਭਾਈ ਗੁਰਪਿੰਦਰ ਸਿੰਘ ਨੇ ਕੱਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਖੀਰਲੇ ਦਿਨ ਬੱਚਿਆਂ ਦੇ ਪੇਪਰ ਲੈਣ ਉਪਰੰਤ ਬੱਚਿਆਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਗਿਆ। ਕੈਂਪ ਦੇ ਅਖੀਰਲੇ ਦਿਨ ਅਮ੍ਰਿੰਤ ਸੰਚਾਰ ਵੀ ਹੋਇਆ ਜਿਸ ਵਿੱਚ 39 ਪ੍ਰਾਣੀ ਅਮ੍ਰਿੰਤ ਪਾਨ ਕਰਕੇ ਗੁਰੂ ਵਾਲੇ ਬਣੇ। ਭਾਈ ਗੁਰਪਿੰਦਰ ਸਿੰਘ ਘਰ ਘਰ ਜਾ ਕੇ ਲੋਕਾਂ ਨੂੰ ਗੁਰਬਾਣੀ ਦੇ ਦਰਸਾਏ ਮਾਰਗ ਤੇ ਚੱਲਣ ਲਈ ਅਤੇ ਗੂਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।

Share Button

Leave a Reply

Your email address will not be published. Required fields are marked *

%d bloggers like this: