ਸਿਹਤ ਵਿਭਾਗ ਕੌਲੀ ਵੱਲੋਂ ਮੱਛਰਾਂ ਦੀ ਰੋਕਥਾਮ ਲਈ 58 ਕੰਟੇਨਰਾਂ ਵਿੱਚੋਂ ਕਰਵਾਇਆ ਪਾਣੀ ਸਾਫ

ਸਿਹਤ ਵਿਭਾਗ ਕੌਲੀ ਵੱਲੋਂ ਮੱਛਰਾਂ ਦੀ ਰੋਕਥਾਮ ਲਈ 58 ਕੰਟੇਨਰਾਂ ਵਿੱਚੋਂ ਕਰਵਾਇਆ ਪਾਣੀ ਸਾਫ

16-30
ਪਟਿਆਲਾ, 15 ਜੁਲਾਈ (ਐਚ.ਐਸ.ਸੈਣੀ) ਸਿਵਲ ਸਰਜਨ, ਪਟਿਆਲਾ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੀ ਸੀਨੀਅਰ ਮੈਡੀਕਲ ਅਫਸਰ ਡਾ: ਅੰਜਨਾ ਗੁਪਤਾ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਦੇ ਸੁਪਰਵਾਇਜਰ ਅਤੇ ਫੀਲਡ ਸਟਾਫ ਵੱਲੋਂ ਡਰਾਈ ਡੇ ਮਨਾਉਂਦਿਆ ਸੰਸਥਾ ਅਧੀਨ ਆਉਂਦੇ ਪਿੰਡਾਂ ਵਿੱਚ ਡੇਂਗੂ ਮੱਛਰਾਂ ਦੇ ਲਾਰਵੇ ਦੇ ਖਾਤਮੇ ਸਬੰਧੀ 58 ਕੰਟੇਨਰਾਂ ਦੀ ਚੈਕਿੰਗ ਕਰਕੇ ਉਸ ਵਿੱਚ ਖੜੇ ਪਾਣੀ ਨੂੰ ਖਾਲੀ ਕਰਕੇ ਸਾਫ ਕਰਵਾਇਆ ਅਤੇ 11 ਵਿਅਕਤੀਆਂ ਦੀ ਖੂਨ ਦੀਆਂ ਸਲਾਇਡਾਂ ਵੀ ਤਿਆਰ ਕੀਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਰਬਜੀਤ ਸਿੰਘ ਬੀ.ਈ.ਈ ਕਮ ਨੋਡਲ ਅਫਸਰ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਕੌਲੀ ਅਧੀਨ ਪੈਂਦੇ ਪਿੰਡ ਮੁਰਾਦਪੁਰ, ਕਸਬਾ ਰੁੜਕੀ, ਹੀਰਾ ਕਲੋਨੀ ਅਤੇ ਬਹਾਦਰਗੜ ਵਿੱਚ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ਹੇਠ ਮਲਟੀਪਰਪਜ਼ ਹੈਲਥ ਵਰਕਰ ਗੁਰਤੇਜ਼ ਸਿੰਘ ਅਤੇ ਰਜਿੰਦਰ ਕੁਮਾਰ ਨੇ ਸਮੇਤ ਟੀਮ ਚਾਰ ਦਰਜ਼ਨ ਤੋਂ ਵੱਧ ਘਰਾਂ ਦੀ ਚੈਕਿੰਗ ਕਰਕੇ ਘਰਾਂ ਵਿੱਚ ਪਾਣੀ ਜਮਾਂ ਕਰਨ ਲਈ ਬਣੀਆਂ ਹੋਦੀਆਂ, ਕੂਲਰਾਂ ਦੇ ਟਾਪਿਆਂ, ਛੱਤਾਂ ‘ਤੇ ਕੰਡਮ ਸਮਾਨ ਸਣੇ 58 ਕੰਟੇਨਰਾਂ ਚੋਂ ਪਾਣੀ ਨੂੰ ਖਾਲੀ ਕਰਵਾ ਕੇ ਅੰਦਰ ਸੁੱਕਾ ਕੱਪੜਾ ਘੁਮਾਉਣ ਦੀਆਂ ਹਦਾਇਤਾਂ ਕੀਤੀਆਂ ਗਈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੁਲਾਈ ਮਹੀਨਾ ਡੇਂਗੂ ਵਿਰੋਧੀ ਮਹੀਨੇ ਵੱਜੋਂ ਮਨਾਇਆ ਜਾ ਰਿਹਾ ਹੈ। ਏਡਿਜ ਐਜੀਪਟੀ ਨਾਮਕ ਡੇਂਗੂ ਮੱਛਰ ਖੜੇ ਸਾਫ ਪਾਣੀ ਤੇ ਬੈਠਦਾ ਹੈ। ਉਨਾਂ ਕਿਹਾ ਕਿ ਜੇਕਰ ਮਰੀਜ਼ ਨੂੰ ਤੇਜ਼ ਬੁਖਾਰ ਜਾਂ ਹੋਰ ਨਿਸ਼ਾਨੀਆਂ ਸਾਹਮਣੇ ਆਉਂਦੀਆਂ ਹਨ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਖੂਨ ਦੀ ਜਾਚ ਕਰਵਾ ਕੇ ਸਹੀ ਸਮੇਂ ‘ਤੇ ਆਪਣਾ ਇਲਾਜ਼ ਕਰਵਾਇਆ ਜਾਵੇ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਡੇਂਗੂ ਬਿਮਾਰੀ ਦੇ ਫੈਲਣ ਦੇ ਕਾਰਣ, ਲੱਛਣਾਂ ਅਤੇ ਇਲਾਜ਼ ਬਾਰੇ ਵੀ ਜਾਗਰੂਕ ਕਰਕੇ ਬੁਖਾਰ ਵਾਲੇ 11 ਸ਼ੱਕੀ ਮਰੀਜਾਂ ਦੀਆਂ ਖੂਨ ਦੀਆਂ ਸਲਾਇਡਾਂ ਜਾਂਚ ਲਈ ਬਣਾਈਆਂ ਗਈਆਂ।

Share Button

Leave a Reply

Your email address will not be published. Required fields are marked *

%d bloggers like this: