ਦੋ ਜਬੱਰਦਸਤ ਸੜਕ ਹਾਦਸਿਆ ਚ ਦੋ ਔਰਤਾਂ ਦੀ ਮੋਤ

ਦੋ ਜਬੱਰਦਸਤ ਸੜਕ ਹਾਦਸਿਆ ਚ ਦੋ ਔਰਤਾਂ ਦੀ ਮੋਤ

ਇਕ ਬੱਚਾ ਸਣੇ 5 ਜਖਮੀ

 

ਰਾਜਪੁਰਾ 14 ਜੁਲਾਈ (ਧਰਮਵੀਰ ਨਾਗਪਾਲ) ਜੀਟੀ ਰੋਡ ਤੇ ਵਖ-ਵਖ ਦੋ ਥਾਵਾਂ ਤੇ ਵਾਪਰੇ ਦੋ ਸੜਕ ਹਾਦਿਸਿਆ ਵਿਚ ਦੋ ਔਰਤਾ ਦੀ ਮੋਤ ਹੋ ਗਈ ਜਦੋ ਕਿ ਇਕ ਬਚਾ ਸਣੇ 5 ਜੀਅ ਜਖਮੀ ਹੋ ਗਏ ਐੰਬੂਲੈਸ 108 ਤੋ ਮਿਲੀ ਜਾਣਕਾਰੀ ਮੁਤਾਬਕ ਅਜ ਤੜਕੇ ਇਕ ਕਾਰ ਜੋ ਕਿ ਗੋਬਿੰਦ ਗੜ ਤੋ ਕਰਨਾਲ ਵਲ ਜਾ ਰਹੀ ਸੀ ਪਿੰਡ ਚਮਾਰੂ ਨੇੜੇ ਕਾਰ ਅਚਾਨਕ ਬੇਕਾਬੂ ਹੋਕੇ ਪਹਿਲਾ ਡਿਵਾਈਡਰ ਨਾਲ ਟੱਕਰਾਈ ਅਤੇ ਫਿਰ ਪਲਟ ਗਈ ਅਤੇ ਬੁਰੀ ਤਰਾਂ ਚਕਨਾਚੂਰ ਹੋ ਗਈ ਜਿਸਕਾਰਣ ਕਾਰ ਵਿਚ ਸਵਾਰ ਕਰਨਾਲ ਹਰਿਆਣਾ ਵਾਸੀ ਕੂੰਤੀ ਦੇਵੀ (62 ਸਾਲ),ਸ਼ੈਲੀ ਰਾਨੀ (32 ਸਾਲ) ਸ਼ੈਲੀ ਦਾ ਸਾਢੇ ਤਿੰਨ ਸਾਲਾ ਬਚਾ ਰਿਹਾਨ ਅਤੇ ਸ਼ੈਲੀ ਦੀ ਹੀ ਇਕ ਹੋਰ ਰਿਸ਼ਤੇਦਾਰ ਸੁਨੀਤਾ ਦੇਵੀ ਸਣੇ ਚਾਰੋ ਬੁਰੀ ਤਰਾਂ ਜਖਮੀ ਹੋ ਗਏ ਜਿਨਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਦਾਂ ਗਿਆ ਜਿਥੇ ਡਾਕਟਰਾ ਨੇ ਕੁੰਤੀ ਦੇਵੀ ਅਤੇ ਸ਼ੈਲੀ ਨੁੰ ਮ੍ਰਿਤਕ ਕਰਾਰ ਦੇ ਦਿਤਾ ਅਤੇ ਸੁਨੀਤਾ ਅਤੇ ਰਿਹਾਨ ਨੂੰ ਪੀ.ਜੀ.ਆਈ. ਚੰਡੀਗੜ ਰੈਫਰ ਕਰ ਦਿਤਾ ਗਿਆ ਜਿਥੇ ੳਹ ਜਰੇ ਇਲਾਜ ਹਨੰ। ਇਸੇ ਤਰਾਂ ਦੂਜਾ ਹਾਦਸਾ ਜੀਟੀ ਰੋਡ ਤੇ ਹੋਟਲ ਇਗਲ ਮੋਟਲ ਨੇੜੇ ਵਾਪਰਿਆ ਜਦੋ ਰਾਜਪੁਰਾ ਟਾੳਨ ਵਾਸੀ ਸ਼ਿਵਮ ਲੀਜ਼ਾ ਅਤੇ ਨਮਿਤ ਤਿੰਨੋ ਕਾਰ ਚ ਸਵਾਰ ਹੋ ਕੇ ਮਯੁਰ ਹੋਟਲ ਕੋਲੋ ਲੰਘਦੇ ਸਮੇ ਅਚਾਨਕ ਕਾਰ ਬੇਕਾਬੂ ਹੋਕੇ ਸੜਕ ਤੇ ਖੜੇ ਟਰਕ ਵਿਚ ਜਾ ਟਕਰਾਈ ਜਿਸਕਾਰਣ ਕਾਰ ਚ ਸਵਾਰ ਤਿੰਨੋ ਜੀਅ ਜਖਮੀ ਹੋ ਗਏ ਸੂਚਨਾ ਮਿਲਦੇ ਹੀ ਐੰਬੂੰਲੈਸ 108 ਤੇ ਤਾਇਨਾਤ ਪਾਈਲੇਟ ਕੁਲਦੀਪ ਸਿੰਘ ਅਤੇ ਈ.ਐਮ.ਟੀ. ਭੋਜਰਾਜ ਮੋਕੇ ਤੇ ਪੁਜ ਗਏ ਅਤੇ ਤਿੰਨਾ ਜਖਮੀਆ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲੈ ਆਏ ਜਿਥੇ ੳਨਾ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ 32 ਸੈਕਟਰ ਚੰਡੀਗੜ ਰੈਫਰ ਕਰ ਦਿਤਾ ਗਿਆ ।

Share Button

Leave a Reply

Your email address will not be published. Required fields are marked *

%d bloggers like this: