ਸੇਲਬਰਾਹ ’ਚ ਟੁੱਟੀ ਹੋਈ ਪੁਲੀ ਬਣਾਉਣ ਦੀ ਮੰਗ

ਸੇਲਬਰਾਹ ’ਚ ਟੁੱਟੀ ਹੋਈ ਪੁਲੀ ਬਣਾਉਣ ਦੀ ਮੰਗ

15-18

ਭਾਈਰੂਪਾ 14 ਜੁਲਾਈ (ਅਵਤਾਰ ਸਿੰਘ ਧਾਲੀਵਾਲ):ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਆਗੂ ਕੁਲਵੰਤ ਸਿੰਘ ਸੇਲਬਰਾਹ ਦੀ ਪ੍ਰਧਾਨਗੀ ਹੇਠ ਸੇਲਬਰਾਹ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਸੇਲਬਰਾਹ ਨੇ ਕਿਹਾ ਕਿ 2015 ਦੇ ਅਖੀਰ ਵਿੱਚ ਸੇਲਬਰਾਹ ਦੇ ਭਾਈਰੂਪਾ ਰੋਡ ਵਾਲੇ ਬੱਸ ਸਟੈਂਡ ਵਾਲੀ ਟੁੱਟੀ ਹੋਈ ਪੁਲੀ ਉੱਚੀ ਚੁੱਕ ਕਿ ਨਵੀਂ ਬਣਾਈ ਗਈ ਸੀ ਪਰ ਪੁਲੀ ਬਣਾਈ ਨੂੰ ਲੱਗਭੱਗ ਇੱਕ ਸਾਲ ਵੀ ਨਹੀਂ ਹੋਇਆ ਪੁਲੀ ਦੁਬਾਰਾ ਫਿਰ ਚਾਰੇ ਪਾਸੇ ਤੋਂ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਜੋ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ ਕਿਉਂਕਿ ਇੱਥੋਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ ਲਗਾਤਾਰ 24 ਘੰਟੇ ਖਤਰਾ ਬਣਿਆ ਰਹਿੰਦਾ ਹੈ ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਕਈ ਵਾਰ ਪੰਚਾਇਤ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਪਰ ਹਾਲੇ ਤੱਕ ਇਸਦਾ ਕੋਈ ਹੱਲ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਜੇਕਰ ਇਸ ਪੁਲੀ ਦਾ ਜਲਦੀ ਕੋਈ ਹੱਲ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕਿ ਸੰਘਰਸ਼ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਪਿੰਡ ਪ੍ਰਧਾਨ ਦੇਵ ਸਿੰਘ, ਹਰਬੰਸ ਸਿੰਘ ਪ੍ਰੇਮੀ, ਗੁਰਸੇਵਕ ਸਿੰਘ, ਸੁਰਮੁੱਖ ਸਿੰਘ, ਦਰਸ਼ਨ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: