ਜਿਲ੍ਹੇ ‘ਚ 324 ਮਰੀਜਾਂ ਦੀ ਬਲਗਮ ਜਾਂਚ ਦੌਰਾਨ ਪਾਏ ਗਏ 92ਟੀ.ਬੀ. ਦੇ ਮਰੀਜ – ਡਾ. ਕੌਸਲ ਸਿੰਘ ਸੈਣੀ

ਜਿਲ੍ਹੇ ‘ਚ 324 ਮਰੀਜਾਂ ਦੀ ਬਲਗਮ ਜਾਂਚ ਦੌਰਾਨ ਪਾਏ ਗਏ 92ਟੀ.ਬੀ. ਦੇ ਮਰੀਜ – ਡਾ. ਕੌਸਲ ਸਿੰਘ ਸੈਣੀ

ਮਹਿਲ ਕਲਾਂ, 13 ਜੁਲਾਈ ((ਗੁਰਭਿੰਦਰ ਗੁਰੀ/ ਪਰਦੀਪ ਕੁਮਾਰ )): ਸਿਵਲ ਸਰਜਨ ਬਰਨਾਲਾ ਡਾ. ਕੌਸਲ ਸਿੰਘ ਸੈਣੀ ਦੀ ਯੋਗ ਅਗਵਾਈ ਵਿੱਚ ਚੱਲ ਰਹੇ ਸੋਧੇ ਹੋਏ ਰਾਸ਼ਟਰੀ ਤਪਦਿਕ ਕੰਟਰੋਲ ਪੋ੍ਰਗਰਾਮ ਅਧੀਨ ਜ਼ਿਲ੍ਹਾ ਬਰਨਾਲਾ ਵਿੱਚ ਜੂਨ, 2016 ਦੌਰਾਨ 6 ਬਲਗਮ ਜਾਂਚ ਕੇਂਦਰਾਂ ਸਿਵਲ ਹਸਪਤਾਲ ਬਰਨਾਲਾ , ਤਪਾ, ਧਨੌਲਾ , ਮਹਿਲਕਲਾਂ , ਚੰਨਣਵਾਲ , ਭਦੌੜ ਅਤੇ ਧਨੌਲਾ ਵਿਖੇ ਕੁੱਲ 324 ਮਰੀਜਾਂ ਦੀ ਬਲਗਮ ਦੀ ਜਾਂਚ ਕੀਤੀ ਗਈ। ਜਿਸ ਵਿੱਚ 92 ਮਰੀਜਾਂ ਵਿੱਚ ਟੀ.ਬੀ. ਦੀ ਬਿਮਾਰੀ ਪਾਈ ਗਈ ਜਿਨ੍ਹਾਂ ਦੀ ਟੀ.ਬੀ. ਦੀ ਦਵਾਈ ਜੂਨ ਮਹੀਨੇ ਦੌਰਾਨ ਹੀ ਸੁਰੂ ਕਰ ਦਿੱਤੀ ਗਈ ਇਥੇ ਇਹ ਵੀ ਦੱਸਣ ਯੋਗ ਹੈ ਕਿ ਜਿਲ੍ਹਾ ਬਰਨਾਲਾ ਵਿੱਚ ਆਰ.ਐਨ.ਟੀ.ਸੀ.ਪੀ. ਸਕੀਮ ਅਧੀਨ ਸਾਰੇ ਜਿਲ੍ਹੇ ਵਿੱਚ 6 ਥਾਵਾਂ ਸਿਵਲ ਹਸਪਤਾਲ ਬਰਨਾਲਾ, ਤਪਾ, ਧਨੌਲਾ, ਮਹਿਲਕਲਾਂ, ਚੰਨਣਵਾਲ, ਭਦੌੜ ਅਤੇ ਧਨੌਲਾ ਵਿਖੇ ਸਾਰੇ ਸਰਕਾਰੀ ਹਸਤਪਾਲਾਂ ਵਿੱਚ ਟੀ.ਬੀ. ਦੀ ਬਿਮਾਰੀ ਲੱਭਣ ਲਈ ਬਲਗਮ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ। ਮਰੀਜ ਨੂੰ ਟੀ.ਬੀ. ਹੋਣ ਤੇ ਉਸ ਦੀ ਦਵਾਈ ਉਸ ਦੇ ਘਰ ਦੇ ਨੇੜੇ ਦੇ ਸਿਹਤ ਕੇਂਦਰ/ ਡਾਟ ਸੈਟਰ ਵਿਖੇ ਮੁਫਤ ਖਵਾਈ ਜਾਂਦੀ ਹੈ।ਇਹ ਦਵਾਈ ਸਿਹਤ ਕਾਰਜਕਰਤਾ ਦੀ ਦੇਖ ਰੇਖ ਵਿੱਚ ਖਵਾਈ ਜਾਂਦੀ ਹੈ। ਇਸ ਤੋ ਇਲਾਵਾ ਦੱਸਣਯੋਗ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤੇ ਤੋ ਜਿਆਦਾ ਖੰਘ ਅਤੇ ਸਾਮ ਨੂੰ ਹਲਕਾ ਬੁਖਾਰ ਹੋਵੇ ਅਤੇ ਭੁੱਖ ਘੱਟ ਲਗਦੀ ਹੇਵੇ, ਥੁੱਕ ਵਿੱਚ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਉਹ ਟੀ.ਬੀ. ਦਾ ਸੱਕੀ ਮਰੀਜ ਹੋ ਸਕਦਾ ਹੈ। ਅਜਿਹੇ ਮਰੀਜਾਂ ਨੂੰ ਅਪਣੀ ਬਲਗਮ ਦੀ ਜਾਂਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਮੁੱਫਤ ਕਰਵਾਉਣੀ ਚਾਹੀਦੀ ਹੈ।

ਟੀ.ਬੀ. ਦੇ ਇਲਾਜ ਦਾ ਕੋਰਸ ਛੇ ਤੋ ਅੱਠ ਮਹੀਨੇੇ ਤੱਕ ਦਾ ਹੋਣ ਕਾਰਨ ਕਈ ਮਰੀਜ ਅਪਣਾ ਦਵਾਈ ਦਾ ਕੋਰਸ ਪੂਰਾ ਨਹੀ ਕਰਦੇ ਤੇ ਅੱਧ ਵਿਚਕਾਰ ਦਵਾਈ ਛੱਡ ਦਿੰਦੇੇ ਹਨ ਜੋ ਕਿ ਬਹੁਤ ਹੀ ਗਲਤ ਗੱਲ ਹੈ ਅਤੇ ਜਿਸ ਕਾਰਨ ਮਰੀਜ ਨੂੰ ਦੁਬਾਰ ਖਤਰਨਾਕ ਕਿਸਮ ਦੀ ਟੀ.ਬੀ. ਹੋਣ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਟੀ.ਬੀ. ਦੀ ਮੁਫਤ ਦਵਾਈ ਸਿਹਤ ਕਾਰਜਕਰਤਾ ਦੀ ਨਿਗਰਾਨੀ ਹੇਠ ਸਿਵਲ ਹਸਪਤਾਲਾ ਵਿਖੇ ਬਿਨਾ ਨਾਗੇ ਖਾਣੀ ਚਾਹੀਦੀ ਹੈ ਤਾਂ ਕਿ ਟੀ.ਬੀ. ਦੀ ਬਿਮਾਰੀ ਦਾ ਸਹੀ ਅਤੇ ਪੂਰਾ ਇਲਾਜ ਹੋ ਸਕੇ। ਟੀ.ਬੀ. ਦੇ ਮਰੀਜਾਂ ਨੂੰ ਮੂੰਹ ਤੇ ਕੱਪੜਾ ਅਤੇ ਜਗ੍ਹਾ-2 ਤੇ ਥੁੱਕਣਾ ਨਹੀ ਚਾਹੀਦਾ ਹੈ ਤਾਂ ਕਿ ਟੀ.ਬੀ. ਦੇ ਮਰੀਜ ਇਸ ਬਿਮਾਰੀ ਨੂੰ ਅੱਗੇ ਨਾਂ ਫੈਲਾ ਸਕਣ ਅਤੇ ਡਾਕਟਰ ਦੀ ਸਲਾਹ ਤੋ ਬਿਨਾ ਦਵਾਈ ਅੱਧ ਵਿਚਕਾਰ ਨਾ ਛੱਡਣ।

Share Button

Leave a Reply

Your email address will not be published. Required fields are marked *

%d bloggers like this: