ਧਾਰਮਿਕ ਪ੍ਰੀਖਿਆ ਵਿੱਚਰ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟੈਬ ਦੇ ਕੇ ਕੀਤਾ ਸਨਮਾਨਿਤ

ਧਾਰਮਿਕ ਪ੍ਰੀਖਿਆ ਵਿੱਚਰ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟੈਬ ਦੇ ਕੇ ਕੀਤਾ ਸਨਮਾਨਿਤ

14-37 (1)

ਮਹਿਲ ਕਲਾਂ, 13 ਜੁਲਾਈ (ਪ੍ਰਦੀਪ ਕੁਮਾਰ/ਗੁਰਭਿੰਦਰ ਗੁਰੀ) ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਧਾਰਮਿਕ ਪ੍ਰੀਖਿਆ ਵਿੱਚਰ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰੱਸਟ ਵੱਲੋ ਟੈਬ ਦੇ ਕੇ ਸਨਮਾਨਿਤ ਕੀਤਾ ਗਿਆ ।ਟੈਬ ਦਾ ਮੁਖ ਮਕਸਦ ਵਿਦਿਆਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਣਾ ਹੈ ਤਾਂ ਕਿ ਵਿਦਿਆਥੀ ਨੈਟ ਦੀ ਵਰਤੋ ਕਰਕੇ ਵਧ ਤੋ ਵਧ ਜਾਣਕਾਰੀ ਪ੍ਰਾਪਤ ਕਰ ਸਕਣ । ਸਨਮਾਨਿਤ ਕਰਨ ਵਾਲੇ ਵਿਦਿਆਥੀਆਂ ਵਿਚ ਅਜਵਿੰਦਰ ਸਿੰਘ, ਮਨਜੋਤ ਸਿੰਘ, ਹਰਮਨਪ੍ਰੀਤ ਕੋਰ, ਹਰਮਨ ਸਿੰਘ , ਸਹਿਜਦੀਪ ਕੋਰ , ਖੁਸ਼ਪ੍ਰੀਤ ਕੋਰ , ਕੋਮਲਪ੍ਰੀਤ ਕੋਰ , ਲਵਨੀਤ ਕੋਰ , ਸਮਨਦੀਪ ਕੋਰ , ਗੁਰਸਿਮਰਨ ਕੋਰ, ਹਰਮਨਪ੍ਰੀਤ ਕੋਰ , ਅਰਸ਼ਪ੍ਰੀਤ ਕੋਰ , ਅਮਨਪ੍ਰੀਤ ਕੋਰ , ਅਤੇ ਜੋਬਨਪ੍ਰੀਤ ਕੋਰ ਸ਼ਾਮਲ ਹਨ ।ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਵਿਦਿਆਥੀਆਂ ਦੇ ਮਾਤਾ ਪਿਤਾ ਅਤੇ ਅਧਿਆਪਕ ਹਾਜਰ ਸਨ। ਪ੍ਰਿੰਸੀਪਲ ਮੈਡਮ ਵੋਲੋ ਸੰਬੋਧਨ ਕਰਿਦਆਂ ਵਿਦਿਆਥੀਆਂ ਨੂੰ ਮੁਬਾਰਕਵਾਦ ਦਿਤੀ ਅਤੇ ਅਗੇ ਤੋ ਵੀ ਵਧੀਆ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ।

Share Button

Leave a Reply

Your email address will not be published. Required fields are marked *

%d bloggers like this: