ਨਵ-ਨਿਯੁਕਤ ਅਹੁੱਦੇਦਾਰ ਆਪਣੇ ਫਰਜ ਨਿਭਾਉਣ – ਚੇਅਰਮੈਨ ਮਲੂਕਾ

ਨਵ-ਨਿਯੁਕਤ ਅਹੁੱਦੇਦਾਰ ਆਪਣੇ ਫਰਜ ਨਿਭਾਉਣ – ਚੇਅਰਮੈਨ ਮਲੂਕਾ

14-1

ਭਗਤਾ ਭਾਈ ਕਾ 13 ਜੁਲਾਈ [ਸਵਰਨ ਸਿੰਘ ਭਗਤਾ]ਪਾਰਟੀ ਪ੍ਰਧਾਨ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਦੇ ਨਵੇਂ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਹਲਕਾ ਰਾਮਪੁਰਾ ਫੂਲ ਵਿੱਚੋ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਵਰਕਰਾਂ ਨੂੰ ਵੱਖ ਵੱਖ ਅਹੁੱਦੇਦਾਰੀਆਂ ਸੰਭਾਲੀਆਂ ਗਈਆਂ ਹਨ। ਹਲਕਾ ਰਾਮਪੁਰਾ ਫੂਲ ਵਿੱਚ ਯੂਥ ਅਕਾਲੀ ਦਲ ਵਿੱਚ ਤਕਰੀਬਨ ਹਰ ਪਿੰਡ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਤੇ ਇਹ ਵੀ ਯਕੀਨੀ ਬਣਾਇਆ ਗਿਆ ਕਿ ਕਿਸੇ ਵੀ ਗਲਤ ਅਨਸਰ ਤੇ ਅਪਰਾਧਿਕ ਪਿਛੋਕੜ ਵਾਲੇ ਨੂੰ ਪਾਰਟੀ ਵਿੱਚ ਕੋਈ ਜਿੰਮੇਵਾਰੀ ਨਾ ਦਿੱਤੀ ਜਾਵੇ। ਮਲੂਕਾ ਵਿਖੇ ਅੱਜ ਜਿਲਾ ਪ੍ਰੀਸ਼ਦ ਚੇਅਰਮੈਨ ਦੀ ਅਗਵਾਈ ਵਿੱਚ ਇੱਕ ਸਮਾਗਮ ਦੌਰਾਨ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਅਹੁੱਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਚੇਅਰਮੈਨ ਮਲੂਕਾ ਵੱਲੋ ਯੂਥ ਆਗੂਆਂ ਨੂੰ ਆਪਣੀ ਸੇਵਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਤੇ ਆਗੂਆਂ ਨੂੰ ਆਪਣੇ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਫਰਜ ਨਿਭਾਉਣ ਦਾ ਪ੍ਰਣ ਕਰਵਾਇਆ।

ਚੇਅਰਮੈਨ ਮਲੂਕਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਯੂਥ ਬ੍ਰਿਗੇਡ ਪਾਰਟੀ ਦੀ ਰੀੜ ਦੀ ਹੱਡੀ ਹਨ ਤੇ ਯੂਥ ਅਕਾਲੀ ਦਲ ਵੱਲੋ ਹਰ ਫਰੰਟ ਤੇ ਪਾਰਟੀ ਦੀ ਚੜਦੀਕਲਾਂ ਲਈ ਕੰਮ ਕੀਤਾ ਹੈ। ਉਨਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਮਿਹਨਤੀ ਵਰਕਰਾਂ ਵੱਲੋ ਪਿੰਡਾਂ ਵਿੱਚ ਲੋਕਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਨੂੰ ਵੇਖਦੇ ਹੋਏ ਵਿਰੋਧੀ ਪਾਰਟੀਆਂ ਬੇਵਸ ਹਨ। ਇਸ ਮੌਕੇ ਨਵ-ਨਿਯੁਕਤ ਅਹੁੱਦੇਦਾਰਾਂ ਵੱਲੋ ਪਾਰਟੀ ਵੱਲੋ ਲਗਾਈ ਗਈ ਸੇਵਾ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਹਲਕਾ ਰਾਮਪੁਰਾ ਫੂਲ ਵਿੱਚ 2017 ਦੀਆਂ ਚੋਣਾਂ ਵਿੱਚ ਵਿਰੋਧੀ ਧਿਰ ਦੀਆਂ ਜਮਾਨਤਾਂ ਜਬਤ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਮੈਂਬਰ ਐਸ ਜੀ ਪੀ ਸੀ ਫੁੱਮਣ ਸਿੰਘ, ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਪ੍ਰਧਾਨ ਰਾਕੇਸ਼ ਗੋਇਲ, ਹਰਿੰਦਰ ਹਿੰਦਾ ਪ੍ਰਧਾਨ ਮਹਿਰਾਜ, ਗੁਰਮੇਲ ਸਿੰਘ ਭਾਈਰੁਪਾ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਹਰਜੀਤ ਸਿੰਘ ਪ੍ਰਧਾਨ ਮਲੂਕਾ, ਗੁਲਾਬ ਚੰਦ ਸਿੰਗਲਾ, ਪਰਮਜੀਤ ਕਾਕਾ ਸਿੱਧੂ, ਬੂਟਾ ਸਿੰਘ ਭਾਈਰੁਪਾ, ਇੰਦਰਜੀਤ ਜੱਗਾ,ਜਗਸੀਰ ਪੰਨੂੰ, ਕੌਂਸਲਰ ਜਗਮੋਹਨ ਸਿੰਘ, ਸੁਰਜੀਤ ਭਾਈਰੁਪਾ, ਮੇਵਾ ਕੋਠਾ ਗੁਰੁ,ਰਾਜਵੀਰ ਭਾਈਰੁਪਾ, ਸੇਮੀ ਭਾਈਰੁਪਾ, ਨੈਬੀ ਮੀਤ ਪ੍ਰਧਾਨ ਫੂਲ, ਹਰਮਨ ਢਪਾਲੀ, ਸਿਕੰਦਰ ਹਰਰਾਏਪੁਰ, ਜੱਸ ਪਿਪਲੀ, ਮਨਦੀਪ ਸ਼ਰਮਾ, ਪਰਵਿੰਦਰ ਰਾਈਆ, ਪਿੰਟੂ ਜਲਾਲ, ਮਨਹੀਰ ਗੋਚਾ,ਕਾਲਾ ਬਲਾਹੜਵਾਲਾ, ਅਮਰਜੀਤ ਭੁੱਲਰ,ਸੁਖਦੇਵ ਸਿੰਘ ਜੇ ਈ, ਜਸਕਰਨ ਕਾਲੋਕੇ ਅਤੇ ਸਮੂਚੀ ਯੂਥ ਜੱਥੇਬੰਦੀ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: