ਨੌਜਵਾਨਾ ਨੇ ਪਿੰਡ ਵਿਚ ਚਲਾਇਆ ਸਫਾਈ ਅਭਿਆਨ

ਨੌਜਵਾਨਾ ਨੇ ਪਿੰਡ ਵਿਚ ਚਲਾਇਆ ਸਫਾਈ ਅਭਿਆਨ

13-43 (2)

ਬਨੂੜ 12 ਜੁਲਾਈ (ਰਣਜੀਤ ਸਿੰਘ ਰਾਣਾ): ਨੇੜਲੇ ਪਿੰਡ ਉੜਦਨ ਵਿਖੇ ਨੌਜਵਾਨਾ ਵੱਲੋਂ ਬਣਾਈ ਗਈ ਪੀਰ ਬਾਬਾ ਲੋਟੀਆ ਵਾਲਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਿਚ ਸਫਾਈ ਅਭਿਆਨ ਚਲਾਇਆ ਗਿਆ। ਵੱਡੀ ਗਿਣਤ ਿ ਵਿਚ ਇਕੱਠੇ ਹੋਏ ਨੌਜਵਾਨਾ ਨੇ ਪਿੰਡ ਦੇ ਸਰਕਾਰੀ ਸਕੂਲ, ਸਮਸਾਂਨ ਘਾਟਾ ਤੇ ਗਲੀਆਂ ਮੁਹੱਲਿਆਂ ਵਿਚ ਲੱਗੇ ਗੰਦਗੀ ਦੇ ਢੇਰਾ ਨੂੰ ਚੁੱਕਿਆ ਤੇ ਘਾਹ ਨੂੰ ਵੱਢਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਤੇ ਚੇਅਰਮੈਂਨ ਮੰਗਾ ਸਿੰਘ ਨੇ ਦੱਸਿਆ ਕਿ ਪਿੰਡ ਦੀ ਸਫਾਈ ਨਾ ਹੋਣ ਕਰਕੇ ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਸਨ ਤੇ ਬਰਸਾਤਾ ਦੇ ਦਿਨ ਹੋਣ ਕਾਰਨ ਸਾਰੇ ਪਾਸੇ ਘਾਹ ਹੀ ਘਾਹ ਉਗਿਆ ਹੋਇਆ ਸੀ। ਜਿਸ ਦੇ ਚਲਦੇ ਆਪਣੇ ਪਿੰਡ ਫੈਲੀ ਗੰਦਗੀ ਤੇ ਪਿੰਡ ਵਾਸੀਆ ਨੂੰ ਬਰਸਾਤਾ ਵਿਚ ਭਿਆਕਰ ਬੀਮਾਰੀਆਂ ਤੋਂ ਬਚਾਉਣ ਲਈ ਉਨਾਂ ਦੇ ਕਲੱਬ ਮੈਂਬਰਾ ਨੇ ਪਿੰਡ ਦੀ ਸਫਾਈ ਕਰਨ ਦਾ ਉਪਰਾਲਾ ਕੀਤਾ। ਉਨਾਂ ਕਿਹਾ ਕਿ ਉਨਾਂ ਦੇ ਕਲੱਬ ਮੈਂਬਰਾ ਨੇ ਅਜੇ ਸਫਾਈ ਅਭਿਆਨ ਸ਼ੁਰੂ ਕੀਤਾ ਹੀ ਸੀ ਕਿ ਦੇਖਦੇ ਹੀ ਦੇਖਦੇ ਉਨਾਂ ਦੇ ਇਸ ਕੰਮ ਵਿਚ ਹੱਥ ਵਟਾਉਣ ਲਈ ਕਈ ਹੱਥ ਅੱਗੇ ਵਧਣ ਲੱਗ ਪਏ ਤੇ ਉਨਾਂ ਨੇ ਕੁਝ ਹੀ ਦਿਨਾ ਵਿਚ ਪੂਰੇ ਪਿੰਡ ਦੀ ਸਫਾਈ ਤੇ ਸਰਕਾਰੀ ਸਕੂਲ ਤੇ ਸਮਸਾਨ ਘਾਟ ਵਿਚ ਉੱਗੀ ਘਾਹ ਬੂਟੀ ਨੂੰ ਵੀ ਸਾਫ ਕਰ ਦਿੱਤਾ।

ਕਲੱਬ ਦੇ ਅਹੁਦੇਦਾਰਾ ਨੇ ਦੱਸਿਆ ਕਿ ਇਸ ਕੰਮ ਲਈ ਜਿਨਾਂ ਖਰਚਾ ਹੋਇਆ ਉਨਾਂ ਨੇ ਆਪਣੇ ਕੋਲੋ ਕੀਤਾ ਹੈ ਉਨਾਂ ਕਿਹਾ ਕਿ ਇਸ ਕੰਮ ਲਈ ਉਨਾਂ ਨੇ ਕਿਸੇ ਵੀ ਵਿਅਕਤੀ ਦੀ ਕੋਈ ਮਦਦ ਨਹੀ ਲਈ। ਉਨਾਂ ਕਿਹਾ ਕਿ ਕਲੱਬ ਨੇ ਪ੍ਰਣ ਕੀਤਾ ਹੈ ਕਿ ਜਲਦ ਹੀ ਪਿੰਡ ਵਿਚ ਉਹ ਅਜਿਹੇ ਸਮਾਜ ਭਲਾਈ ਦੇ ਕੰਮ ਕਰਨਗੇ। ਇਸ ਮੌਕੇ ਮੀਤ ਪ੍ਰਧਾਨ ਹਰਪ੍ਰਤਾਪ ਸਿੰਘ, ਸੈਕਟਰੀ ਪਰਮਜੀਤ ਸਿੰਘ, ਖਜਾਨਚੀ ਗੋਰਵ ਕੁਮਾਰ, ਮੀਤ ਸੈਕਟਰੀ ਜਸਪਾਲ ਸਿੰਘ, ਕਾਰਜਕਾਰੀ ਮੈਂਬਰ ਵਿਜੈ ਕੁਮਾਰ, ਗੁਰਸੇਵਕ ਸਿੰਘ, ਸੰਦੀਪ ਕੁਮਾਰ ਗੁਰਪ੍ਰੀਤ ਸਿੰਘ ਤੇ ਕਾਲਾ ਮੋਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: