ਕੈਪਟਨ ਦੇ ਭਦੌੜ ਦੌਰੇ ਦੀਆਂ ਤਿਆਰੀਆਂ ਮੁਕੰਮਲ ਮੁਹੰਮਦ ਸਦੀਕ

ਕੈਪਟਨ ਦੇ ਭਦੌੜ ਦੌਰੇ ਦੀਆਂ ਤਿਆਰੀਆਂ ਮੁਕੰਮਲ ਮੁਹੰਮਦ ਸਦੀਕ

ਭਦੌੜ 11 ਜੁਲਾਈ (ਵਿਕਰਾਂਤ ਬਾਂਸਲ) ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖਮੰਤਰੀ ਪੰਜਾਬ ਦੇ ਭਦੌੜ ਦੌਰੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਕੈਪਟਨ ਦੀ ਆਮਦ ਨੂੰ ਲੈ ਲੋਕਾਂ ਚ ਐਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਸਾਨੂੰ ਪੂਰਨ ਯਕੀਨ ਹੈ ਕਿ ਹਜ਼ਾਰਾਂ ਲੋਕਾਂ ਦਾ ਇਕੱਠ ਆਪਣੇ ਮਹਿਬੂਬ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰ ਸੁਣਨ ਲਈ ਯਕੀਨਨ ਉਮੜੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਇੱਥੇ ਵਪਾਰ ਮੰਡਲ ਦੇ ਪ੍ਰਧਾਨ ਮੇਲਾ ਰਾਮ ਬਜਾਜ ਦੀ ਦੁਕਾਨ ’ਤੇ ਗੱਲਬਾਤ ਦੌਰਾਨ ਕੀਤਾ। ਮੁਹੰਮਦ ਸਦੀਕ ਨੇ ਕਿਹਾ ਕਿ ਲੋਕ ਬਾਦਲ ਸਰਕਾਰ ਨੂੰ ਜੜੋਂ ਪੁੱਟਣ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਬੇਹੱਦ ਉਤਾਬਲੇ ਹਨ। ਇਸ ਮੌਕੇ ਪ੍ਰਧਾਨ ਮੇਲਾ ਰਾਮ ਬਜਾਜ, ਵਿਜੈ ਭਦੌੜੀਆ, ਅਮਰਜੀਤ ਤਲਵੰਡੀ, ਜਗਦੀਪ ਜੱਗੀ, ਇਕਬਾਲ ਜੰਗੀਆਣਾ, ਇੰਦਰ ਸਿੰਘ ਭਿੰਦਾ, ਰਾਮਪਾਲ ਪੱਪਾ, ਸਾਧੂ ਰਾਮ ਜਰਗਰ, ਭੋਲਾ ਭਲੇਰੀਆ, ਦੀਪਕ ਬਜਾਜ, ਹਰਬਿੰਦਰ ਬਿੰਦੀ, ਰਾਮ ਪ੍ਰਧਾਨ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: