ਹਲਕੇ ਵਿੱਚ ਕੈਪਟਨ: ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਹੋਵੇਗਾ ਖੁਸਹਾਲ ਸੂਬਾ-ਕੈਪਟਨ

ਹਲਕੇ ਵਿੱਚ ਕੈਪਟਨ: ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਹੋਵੇਗਾ ਖੁਸਹਾਲ ਸੂਬਾ-ਕੈਪਟਨ
ਕਾਂਗਰਸੀ ਵਰਕਰਾਂ ਨੇ ਮੰਗੀਆਂ ਆਪੋ ਆਪਣੇ ਚਹੇਤੇ ਲੀਡਰਾਂ ਲਈ ਟਿਕਟਾ

12-25 (1) 12-25 (2)

ਦਿੜ੍ਹਬਾ ਮੰਡੀ,ਕੌਹਰੀਆਂ ,11 ਜੁਲਾਈ ( ਰਣਯੋਧ ਸੰਧੂ,ਰਣ ਸਿੰਘ ਚੱਠਾ ) -ਅੱਜ ਸਥਾਨਕ ਘੁਮਾਣ ਪੈਲੇਸ ਵਿੱਚ ਪੰਜਾਬ ਕਾਂਗਰਸ ਵਲੋਂ `ਹਲਕੇ ਵਿੱਚ ਕੈਪਟਨ` ਪ੍ਰੋਗਰਾਮ ਅਧੀਨ ਸਮਾਗਮ ਕਰਵਾਇਆ ਗਿਆ ।ਪ੍ਰਸ਼ਾਤ ਕਿਸੋਰ ਦੀ ਪੂਰੀ ਟੀਮ ਵਲੋਂ ਇਸ ਪ੍ਰੋਗਰਾਮ ਦਾ ਬੰਦੋਬਸਤ ਕੀਤਾ ਗਿਆ । ਜਿਸ ਵਿੱਚ ਸਾਬਕਾ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ ਤੌਰ ਤੇ ਪਹੁੰਚੇ ।ਇਸ ਸਮੇਂ ਹਲਕਾ ਦਿੜ੍ਹਬਾ ਤੇ ਸੰਗਰੂਰ ਦੇ ਕਈ ਹਿੱਸਿਆ ਤੋਂ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ।ਇਸ ਸਮੇਂ ਕਾਂਗਰਸੀ ਵਰਕਰਾ ਦੇ ਨਾਲ ਕੈਪਟਨ ਨੇ ਰੂਬਰੂ ਹੁੰਦਿਆਂ ਉਹਨਾਂ ਦੀਆਂ ਸਮੱਸਿਆ ਸੁਣੀਆ ।ਇਸ ਸਮੇਂ ਉਹਨਾਂ ਸਾਰੀਆ ਮੁਸਕਿਲਾਂ ਨੂੰ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਸਮੇਂ ਜੁੜੇ ਕਾਂਗਰਸੀ ਵਰਕਰਾਂ ਨੇ ਆਪਣੀਆਂ ਮੁਸਕਿਲਾਂ ਦੱਸਣ ਦੇ ਨਾਲ ਨਾਲ ਆਪਣੇ ਚਹੇਤਿਆਂ ਲਈ ਸੰਗਰੂਰ ਹਲਕੇ ਤੋਂ ਟਿਕਟ ਦੀ ਮੰਗ ਵੀ ਰੱਖੀ । ਜੋ ਕਿ ਸਭ ਲਈ ਇਸ ਸਾਂਝੇ ਪ੍ਰੋਗਰਾਮ ਵਿੱਚ ਹੈਰਾਨੀਜਨਕ ਵਿਸ਼ਾ ਰਿਹਾ ।ਇਸ ਸਮੇਂ ਸੰਗਰੂਰ ਹਲਕੇ ਤੋਂ ਸ੍ਰ ਸੁਰਜੀਤ ਸਿੰਘ ਧੀਮਾਨ ਤੇ ਸ੍ਰ ਬਲਦੇਵ ਸਿੰਘ ਮਾਨ ਦੇ ਸਰਮਥੱਕਾਂ ਨੇ ਆਪਣੇ ਲੀਡਰਾਂ ਲਈ ਟਿਕਟਾ ਮੰਗੀਆਂ । ਉੱਥੇ ਦਿੜ੍ਹਬਾ ਹਲਕੇ ਵਿੱਚ ਸਰਕਾਰੀ ਹਸਤਪਤਾਲ,ਕਾਲਜ,ਸਬ ਡਵੀਜਨ ਵਰਗੇ ਅਹਿਮ ਮੁੱਦਿਆ ਤੇ ਵੀ ਚਰਚਾ ਹੋਈ । ਹਲਕੇ ਵਿੱਚ ਵਧ ਰਹੇ ਨਸੇ ਦੇ ਪ੍ਰਭਾਵ ਤੇ ਵੀ ਲੋਕਾਂ ਨੇ ਚਿੰਤਾਂ ਜਾਹਿਰ ਕਰਦਿਆਂ ਕੈਪਟਨ ਨੂੰ ਇਸ ਗੰਭੀਰ ਸਮੱਸਿਆ ਤੋਂ ਜਾਣੂ ਕਰਵਾਇਆ ।ਜਿਸ ਦੇ ਜਵਾਬ ਵਜੋਂ ਕੈਪਟਨ ਨੇ ਕਿਹਾ ਕਿ ਨਸਾ ਪੰਜਾਬ ਵਿੱਚ ਅਕਾਲੀਆਂ ਦੀ ਦੇਣ ਹੈ ।ਚੰਡੀਗੜ੍ਹ ਬੈਠੇ ਇਹਨਾਂ ਦੇ ਵੱਡੇ ਆਗੂਆਂ ਦੇ ਇਸਾਰੇ ਤੇ ਪਿੰਡਾਂ ਵਿੱਚ ਜਥੇਦਾਰ ਨਸਾ ਵਿਕਾ ਰਹੇ ਹਨ ।ਇਸ ਸਮੇਂ ਲੋਕਾਂ ਨੇ ਪਿੰਡਾਂ ਵਿੱਚ ਆਟਾ ਦਾਲ,ਪੈਨਸ਼ਨ,ਸਗਨ ਸਕੀਮ ਨਾ ਮਿਲਣ ਦਾ ਰੋਣਾ ਵੀ ਕੈਪਟਨ ਕੋਲ ਰੋਇਆ । ਉਹਨਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਪੂਰੇ ਇੱਕ ਮਹੀਨੇ ਵਿੱਚ ਇਸ ਸਾਰੇ ਮਸਲਿਆ ਨੂੰ ਹੱਲ ਕਰ ਲਿਆ ਜਾਵੇਗਾ ।ਇਸ ਪ੍ਰੋਗਰਾਮ ਵਿੱਚ ਕਾਂਗਰਸੀ ਵਰਕਰਾਂ ਨੇ ਪਿਛਲੇ ਨੌ ਸਾਲ ਦੋਰਾਨ ਅਕਾਲੀ ਦਲ ਦੀ ਸਹਿ ਤੇ ਹੋਏ ਝੂਠੇ ਪੁਲਿਸ ਮੁਕਦਮਿਆ ਦਾ ਰੋਣਾ ਵੀ ਰੋਇਆ । ਜੋ ਕਿ ਹਰ ਪਿੰਡ ਨਾਲ ਸਬੰਧਿਤ ਵਰਕਰ ਦੀ ਪੀੜਾ ਨੂੰ ਜਾਹਿਰ ਕਰਦਾ ਸੀ ।ਕੈਪਟਨ ਨੇ ਕਿਹਾ ਕਿ ਸਰਕਾਰ ਬਣਨ ਤੇ ਸਾਰੇ ਝੂਠੇ ਪਰਚੇ ਰੱਦ ਹੋਣਗੇ।

ਇਸ ਸਮੇਂ ਜਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ,ਜਿਲਾ ਕਨਵੀਨਰ ਕਾਕਾ ਰਣਦੀਪ ਸਿੰਘ ਵਿਧਾਇਕ ਅਮਲੋਹ ,ਮੈਡਮ ਮੰਜੂ ਹਰਕਿਰਨ ਪ੍ਰਧਾਨ ਮਹਿਲਾ ਕਾਂਗਰਸ,ਮਾਸਟਰ ਅਜੈਬ ਸਿੰਘ ਰਟੋਲਾ ਹਲਕਾ ਇੰਚਾਰਜ,ਸਤਨਾਮ ਸਿੰਘ ਸੱਤਾ ਸਕੱਤਰ ਪੰਜਾਬ,ਬਲਦੇਵ ਸਿੰਘ ਮਾਨ ਸਾਬਕਾ ਮੰਤਰੀ,ਜਸਵਿੰਦਰ ਸਿੰਘ ਧੀਮਾਨ ਯੂਥ ਆਗੂ,ਜਗਦੇਵ ਸਿੰਘ ਗਾਗਾ ਹਲਕਾ ਪ੍ਰਧਾਨ,ਭੋਲਾ ਸਿੰਘ ਕਮਾਲਪੁਰ ਮੈਂਬਰ ਜਿਲਾ ਪ੍ਰੀਸ਼ਦ ਰਣਯੋਧ ਸਿੰਘ ਰੋਗਲਾ,ਰੋਹੀ ਰਾਮ ਸਿੰਘ ਲਾਡਬੰਨਜਾਰਾ,ਬਿੱਲਾ ਰਟੋਲਾ,ਜਗਤਾਰ ਜਨਾਲ,ਪਿਰਤਪਾਲ ਜਨਾਲ,ਦਵਿੰਦਰ ਛਾਜਲੀ,ਰਾਜਬੀਰ ਖਡਿਆਲ,ਗੁਰਸੇਵਕ ਸਿੰਘ ਖਡਿਆਲ,ਪਰਮਿੰਦਰ ਸਿੰਘ ਗੋਰਾ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: