ਅਕਾਲੀਆਂ ਦੇ ਰਾਜ ਵਿੱਚ ਹੋ ਰਹੀ ਹੈ ਗੁੰਡਾਗਰਦੀ : ਅਵਤਾਰ ਸਿੰਘ ਕਰੀਮਪੁਰੀ

ਅਕਾਲੀਆਂ ਦੇ ਰਾਜ ਵਿੱਚ ਹੋ ਰਹੀ ਹੈ ਗੁੰਡਾਗਰਦੀ : ਅਵਤਾਰ ਸਿੰਘ ਕਰੀਮਪੁਰੀ

ਬਹੁਜਨ ਸਮਾਜ ਪਾਰਟੀ ਨੇ ਲਾਇਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੈ ਨੀਤੀਆਂ ਖਿਲਾਫ ਧਰਨਾ

12-12 (1)

ਬਠਿੰਡਾ/ਰਾਮਪੁਰਾ ਫੂਲ 11 ਜੁਲਾਈ (ਜਸਵੰਤ ਦਰਦ ਪ੍ਰੀਤ/ਕੁਲਜੀਤ ਸਿੰਘ ਢੀਂਗਰਾ): ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਬੂਰੀ ਤਰ੍ਹਾਂ ਫੇਲ ਹੋ ਕੇ ਰਹਿ ਗਈ ਹੈ ਕਿਉਕਿ ਅਕਾਲੀਆਂ ਦੇ ਰਾਜ ਵਿੱਚ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ।ਇਹਨਾ ਗੱਲਾਂ ਦਾ ਪ੍ਰਗਟਾਵਾ ਸਾਬਕਾ ਰਾਜ ਸਭਾ ਮੈਂਬਰ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਲਾਏ ਧਰਨੇ ਦੌਰਾਨ ਬੋਲਦਿਆਂ ਕੀਤਾ।ਸ੍ਰ: ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਾਂਗ ਕੇਂਦਰ ਸਰਕਾਰ ਦੀਆਂ ਨੀਤਿਆਂ ਵੀ ਨਿਦਨਯੋਗ ਹਨ।ਮੋਦੀ ਸਰਕਾਰ ਤੇ ਹਮਲਾ ਕਰਦਿਆਂ ਉਹਨਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ,ਕਾਲਾ ਧਨ ਵਾਪਸ ਲਿਆਉਣਾ,ਪੰਦਰਾ-ਪੰਦਰਾਂ ਲੱਖ ਲੋਕਾ ਦੇ ਖਾਤੇ ਵਿਚੋ ਪਾਉਣਾ,ਨੌਜਵਾਨਾਂ ਨੂੰ ਰੁਜਗਾਰ ਦੇਣਾ,ਬੇਘਰੇ ਲੋਕਾਂ ਨੂੰ ਮਕਾਨ ਦੇਣਾਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਕੇਂਦਰ ਸਰਕਾਰ ਬੂਰੀ ਤਰ੍ਹਾਂ ਅਸਫਲ ਰਹੀ ਹੈ।ਪੰਜਾਬ ਦੀ ਅਕਾਲੀ ਸਰਕਾਰ ਤੇ ਵਰ੍ਹਦਿਆਂ ਉਹਨਾ ਕਿਹਾ ਕਿ ਅਕਾਲੀ ਸਰਕਾਰ ਵੀ ਚੋਣਾਵੀ ਵਾਅਦੇ ਪੂਰੇ ਕਰਨ ਵਿੱਚ ਕਾਮਯਾਬ ਨਹੀ ਹੋ ਸਕੀ।ਗਰੀਬਾਂ ਨੂੰ ਸ਼ਗਨ ਸਕੀਮ ਦਾ ਲਾਭ ਦੇਣਾ,ਬੱਚਿਆਂ ਨੂੰ ਸਕਾਲਰਸ਼ੀਪ ,ਬੁਢਾਪਾ ਪੈਨਸ਼ਨ ਤੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਵਿੱਚ ਅਕਾਲੀ ਸਰਕਾਰ ਨੇ ਕੋਈ ਦਿਲਚਸਪੀ ਨਹੀ ਦਿਖਾਈ।ਉਹਨਾ ਕਿਹਾ ਕਿ ਸਰਕਾਰ ਵੱਲੋਂ 85 ਵੀ ਸੋਧ ਜਾਰੀ ਨਹੀ ਕੀਤੀ ਜਾ ਰਹੀ।ਉਹਨਾਂ ਕਿਹਾ ਕਿ ਅੱਜ ਬਾਦਲ ਸਰਕਾਰ ਨਸ਼ੇ ਵੇਚਣ ਤੇ ਲੱਗੀ ਹੋਈ ਹੈ। ਸ੍ਰ:ਕਰੀਮਪੁਰੀ ਨੇ ਸਿਧਾਣਾ ਵਿਖੇ ਇੱਕ ਦਲਿਤ ਪਰਿਵਾਰ ਦੀ ਕੁੜੀ ਨੂੰ ਪੁਲਿਸ ਵੱਲੋਂ ਇਨਸਾਫ ਨਾਂ ਦਿੱਤੇ ਜਾਣ ਦੀ ਤਿੱਖੇ ਸ਼ਬਦਾ ਵਿੱਚ ਨਿਖੇਦੀ ਕੀਤੀ।ਇਸ ਮੌਕੇ ਹੋਰਨਾਂ ਤੋ ਇਲਾਵਾ ਅਜੀਤ ਸਿੰਘ ਭੈਣੀ ਪੰਜਾਬ ਕੁਆਡੀਨੇਟਰ,ਜਗਦੀਪ ਸਿੰਘ ਗੋਗੀ,ਮੇਜਰ ਸਿੰਘ ਬੀ.ਏ,ਰਣਧੀਰ ਸਿੰਘ ਧੀਰਾ ਮਹਿਰਾਜ,ਨਛੱਤਰ ਸਿੰਘ,ਗੁਰਚਰਨ ਸਿੰਘ,ਕਰਮ ਸਿੰਘ ਸਿਵੀਆਂ,ਮਹਿੰਦਰ ਸਿੰਘ ਭੱਟੀ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: