ਆਕਸਫੋਰਡ ਸਕੂਲ ਦੇ ਵਿੱਦਿਆਰਥੀਆ ਲਗਾਇਆ ਵਿੱਦਿਅਕ ਟੂਰ

FB_IMG_1470696939463 IMG-20160629-WA0025
ਭਗਤਾ ਭਾਈ ਕਾ 10 ਜੁਲਾਈ [ਸਵਰਨ ਸਿੰਘ ਭਗਤਾ]ਸਥਾਨਕ ਦਾ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਹੈ।ਗਰਮੀਆ ਦੀਆਂ ਛੁੱਟੀਆ ਦੌਰਾਨ ਸਕੂਲ ਦੇ ਵਿਦਿਆਰਥੀਆ ਦਾ ਇਕ ਵਿਦਿਅਕ ਟੂਰ ਲਗਾਇਆ ਗਿਆ ਜੋ ਕਿ ਮਾਊਂਟ ਆਬੂ [ਰਾਜਸਥਾਨ] ਗਿਆ। ਜਿੱਥੇ ਵਿਦਿਆਰਥੀਆਂ ਨੇ ਰਾਜਸਥਾਨੀ ਸੱਭਿਆਚਾਰ, ਉੱਥੋਂ ਦੇ ਰਹਿਣ-ਸਹਿਣ, ਖਾਣ-ਪੀਣ, ਪਹਿਰਾਵੇ ਦਾ ਆਨੰਦ ਮਾਣਿਆ।ਇਹ ਟੂਰ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਦੀ ਸਰਪਰਸਤੀ ਹੇਠ ਭੇਜਿਆ ਗਿਆ ਅਤੇ ਇਸ ਲਈ ਵਿਸ਼ੇਸ਼ ਤੌਰ ਤੇ ਸ਼੍ਰੀ ਸੰਜੇ ਚੁੱਘ [ਕੈਂਪ ਮੁੱਖੀ ਅਤੇ ਸਿੱਖਿਆ ਮਾਹਿਰ] ਨੂੰ ਚੁਣਿਆ ਗਿਆ। ਇਹ ਟੂਰ ਮਿਤੀ 21 ਜੂਨ ਨੂੰ ਸਕੂਲ ਤੋਂ ਸ਼੍ਰੀ ਸੰਜੇ ਚੁੱਘ [ਕੈਂਪ ਮੁੱਖੀ ਅਤੇ ਸਿੱਖਿਆ ਮਾਹਿਰ], ਸ. ਪ੍ਰਦਮਨ ਸਿੰਘ [ਡੀ.ਪੀ.ਈ.], ਸ਼੍ਰੀ ਵਰੂਣ ਸ਼ੁਕਲਾ, ਮੈਡਮ ਬਲਜੀਤ ਕੌਰ ਅਤੇ ਮੈਡਮ ਤਜ਼ਿੰਦਰ ਕੌਰ ਦੀ ਦੇਖ ਰੇਖ ਹੇਠ ਰਵਾਨਾ ਹੋਇਆ। ਰਾਜਸਥਾਨ ਤੱਕ ਲਗਭਗ 850 ਕਿਲੋਮੀਟਰ ਦੇ ਇਸ ਸਫਰ ਲਈ ਵੱਖਰੀ ਹੀ ਕਿਸਮ ਦੀ ਰੇਲ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਸ ਟੂਰ ਦੇ 36 ਵਿਦਿਆਰਥੀਆਂ ’ਚੋਂ 30 ਵਿਦਿਆਰਥੀ ਅਜਿਹੇ ਸਨ ਜਿਹਨਾਂ ਨੇ ਪਹਿਲੀ ਵਾਰ ਰੇਲ ਦਾ ਸਫਰ ਕੀਤਾ।ਟੂਰ ਦੋਰਾਨ ਵਿਦਿਆਰਥੀ ਬੜੇ ਹੀ ਉਤਸ਼ਾਹ ਵਿੱਚ ਨਜ਼ਰ ਆਏ। ਇਸ ਟੂਰ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਮਨੋਰੰਜਨ ਦੇ ਨਾਲ-ਨਾਲ ਵਿੱਦਿਆਰਥੀਆਂ ਨੂੰ ਭਾਰਤ ਸਕਾਊਟ ਅਤੇ ਗਾਈਡ ਦੀ ਟਰੇਨਿੰਗ ਵੀ ਦਿੱਤੀ ਗਈ ਤਾਂ ਕਿ ਉਹ ਆਪਣੇ ਆਪ ਨੂੰ ਰਾਜ ਅਤੇ ਰਾਸ਼ਟਰਪਤੀ ਪੁਰਸਕਾਰ ਲਈ ਤਿਆਰ ਕਰ ਲੈਣ। ਇਸ ਟਰੇਨਿੰਗ ਅਧੀਨ ਬੱਚਿਆਂ ਨੂੰ ਰੱਸੀ ਨਾਲ ਦਰਿਆ ਪਾਰ ਕਰਨਾ, ਜੰਗਲਾਂ ਵਿੱਚ ਨਾਈਟ ਟਰੈਕਿੰਗ, ਪਹਾੜਾਂ ਤੇ ਚੜ੍ਹਨਾ ਅਤੇ ਉਤਰਨਾ, ਨਿਸ਼ਾਨੇਬਾਜ਼ੀ, ਘੋੜਸਵਾਰੀ, ਹਨੇਰੀਆਂ ਗੁਫਾਵਾਂ ਵਿੱਚੋਂ ਲੰਘਣਾ ਆਦਿ ਸਿਖਾਇਆ ਗਿਆ। ਦਿਨ ਭਰ ਦੀ ਭੱਜ ਦੌੜ ਤੋਂ ਬਾਅਦ ਬੱਚਿਆਂ ਲਈ ਰਾਤ ਨੂੰ ਇੱਕ ਵਿਸ਼ੇਸ਼ ਪ੍ਰਕਾਰ ਦੇ ਕੈਂਪ ਫਾਈਰ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆਂ ਜਿਸ ਵਿੱਚ ਬੱਚਿਆਂ ਵੱਲੋਂ ਆਪਣੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਬੱਚੇ ਇਸ ਕੈਂਪ ਦੌਰਾਨ ਕਾਫੀ ਉਤਸ਼ਾਹ ਵਿੱਚ ਸਨ। ਇੱਕ ਦਿਨ ਵਿਦਿਆਰਥੀਆਂ ਨੂੰ ਰਾਜਸਥਾਨੀ ਬਜ਼ਾਰ ਵਿੱਚ ਖਰੀਦਦਾਰੀ ਕਰਨ ਦਾ ਮੌਕਾ ਵੀ ਦਿੱਤਾ ਗਿਆ।ਟੂਰ ਦੋਰਾਨ ਬੱਚਿਆਂ ਨੂੰ ਮਾਊਂਟ ਆਬੂ ਦੇ ਪ੍ਰਸਿੱਧ ਬ੍ਰਹਮ ਕੁਮਾਰੀ ਆਸ਼ਰਮ ਅਤੇ ਜੈਨੀਆਂ ਦੇ ਮੰਦਰ ਦਿਖਾਏ ਗਏ।ਇਸ ਟੂਰ ਦੌਰਾਨ ਬੱਚਿਆਂ ਲਈ ਵਧੀਆ ਖਾਣੇ ਅਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸਕੂਲ ਪ੍ਰਿੰਸੀਪਲ ਦੱਸਿਆ ਕਿ ਇਸ ਵਿੱਦਿਅਕ ਟੂਰ ਦਾ ਮਨੋਰਥ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਰਾਜਸਥਾਨੀ ਸੱਭਿਆਚਾਰ, ਇੱਥੋਂ ਦੇ ਮੰਦਰਾਂ ਦੇ ਦਰਸ਼ਨ ਅਤੇ ਖਾਸ ਤੌਰ ਤੇ ਭਾਰਤ ਸਕਾਊਟ ਅਤੇ ਗਾਈਡ ਦੀ ਟ੍ਰੇਨਿੰਗ ਦੇਣਾ ਸੀ ਤਾਂ ਕਿ ਵਿਦਿਆਰਥੀ ਮੁਸ਼ਕਿਲ ਸਮੇਂ ਦਾ ਡਟ ਕੇ ਸਾਹਮਣਾ ਕਰ ਸਕਣ। ਉਹਨਾਂ ਕਿਹਾ ਕਿ ਇਸ ਟੂਰ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ, ਜੋ ਕਿ ਇਹੋ-ਜਿਹੇ ਵਿੱਦਿਅਕ ਟੂਰਾਂ ਨਾਲ ਹੀ ਸੰਭਵ ਹੈ। ਇਹ ਵਿੱਦਿਅਕ ਅਤੇ ਮਨੋਰੰਜਕ ਟੂਰ ਮਿਤੀ 27 ਜੂਨ ਨੂੰ ਸਵੇਰੇ ਸਕੂਲ ਵਾਪਸ ਪਰਤਿਆ। ਵਿਦਿਆਰਥੀ ਸਕੂਲ ਪਹੁੰਚਦੇ ਸਮੇਂ ਬੜੇ ਹੀ ਖੁਸ਼ ਨਜ਼ਰ ਆ ਰਹੇ ਸਨ।
ਇਸ ਮੌਕੇ ’ਤੇ ਮੈਨੇਜਮੈਂਟ ਮੈਂਬਰ ਚੇਅਰਮੈਨ ਹਰਗੁਰਪ੍ਰੀਤ ਸਿੰਘ [ਗਗਨ ਬਰਾੜ], ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਵਾਈਸ-ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਨੇੇ ਮਾਪਿਆਂ ਨੂੰ ਭਰੋਸਾ ਦਵਾਇਆ ਕਿ ਇਹ ਵਿੱਦਿਅਕ ਸੰਸਥਾ ਉਹਨਾਂ ਦੇ ਬੱਚਿਆਂ ਦੀ ਸਖਸ਼ੀਅਤ ਉਸਾਰੀ ਅਤੇ ਉੱਜਵਲ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਰਹੇਗੀ।

Share Button

Leave a Reply

Your email address will not be published. Required fields are marked *

%d bloggers like this: