ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲੀਆਂ ਪਾਰਟੀਆਂ ਦੇ ਆਗੂ ਪੰਜਾਬੀਆਂ ਦੀਆਂ ਕੁਰਬਾਨੀਆਂ ਤੋਂ ਅਣਜਾਣ: ਮਿੱਤਲ

ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲੀਆਂ ਪਾਰਟੀਆਂ ਦੇ ਆਗੂ ਪੰਜਾਬੀਆਂ ਦੀਆਂ ਕੁਰਬਾਨੀਆਂ ਤੋਂ ਅਣਜਾਣ: ਮਿੱਤਲ

ਚੰਗਰ ਇਲਾਕੇ ਨੂੰ ਜਲਦੀ ਮਿਲੇਗਾ ਲਿਫਟ ਇਰੀਗੇਸ਼ਨ ਰਾਹੀਂ ਪਾਣੀ: ਮਿੱਤਲ
ਚੰਗਰ ਇਲਾਕੇ ਦੇ 22 ਪਿੰਡਾਂ ਨੂੰ ਵੰਡੇ ਇੱਕ ਕਰੋੜ ਚਾਲੀ ਲੱਖ ਦੇ ਚੈੱਕ
ਜਿਤਣ ਤੋਂ ਬਾਅਦ ਨਹੀ ਹੋਏ ਚੰਦੂਮਾਜਰਾ ਦੇ ਦਰਸਨ ਚੰਗਰ ਵਾਸੀਆਂ ਨੂੰ

10-22

ਕੀਰਤਪੁਰ ਸਾਹਿਬ 9 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ)ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲੀਆਂ ਪਾਰਟੀਆਂ ਦੇ ਆਗੂ ਪੰਜਾਬੀਆਂ ਦੀਆਂ ਕੁਰਬਾਨੀਆਂ ਤੋਂ ਅਣਜਾਣ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਨੇ ਨਜਦੀਕੀ ਪਿੰਡ ਮਝੇੜ ਵਿਖੇ ਵੱਖ ਵੱਖ ਪਿੰਡਾਂ ਨੂੰ ਕਰੀਬ ਇੱਕ ਕਰੋੜ ਚਾਲੀ ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡਣ ਮੌਕੇ ਲੋਕਾਂ ਦੇ ਭਰਵੇਂ ਇਕੱਠੇ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਪੰਜਾਬੀਆਂ ਨੂੰ ਨਸ਼ੇੜੀ ਸਾਬਤ ਕਰਨ ਤੇ ਤੁਲੇ ਹੋਏ ਹਨ। ਸ਼ਾਇਦ ਉਨ੍ਹਾਂ ਨੂੰ ਇਹ ਨਹੀ ਪਤਾ ਕਿ ਹੁਣ ਤੱਕ ਪੰਜਾਬੀਆਂ ਨੇ ਦੇਸ਼ ਅੰਦਰ ਅਤੇ ਬਾਹਰੋਂ ਹੋਏ ਹਮਲਿਆਂ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਚੰਗਰ ਇਲਾਕੇ ਦੀ ਹਜ਼ਾਰਾਂ ਏਕੜ ਭੂਮੀ ਲਈ ਸਿੰਚਾਈ ਵਾਲਾ ਪਾਣੀ ਜਲਦੀ ਹੀ ਲਿਫਟ ਇਰੀਗੇਸ਼ਨ ਸਕੀਮ ਰਾਹੀ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਸਬੰਧੀ ਬਕਾਇਦਾ ਕੇਂਦਰੀ ਮੰਤਰੀ ਉਮਾ ਭਾਰਤੀ ਨਾਲ ਗੱਲ ਹੋ ਚੁੱਕੀ ਹੈ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੀ ਰਿਪੋਰਟ ਜਾਣੀ ਬਾਕੀ ਹੈ।

ਇਸ ਮੌਕੇ ਯੁਵਾ ਭਾਜਪਾ ਮੋਰਚਾ ਦੇ ਸੀਨੀਅਰ ਆਗੂ ਸ਼੍ਰੀ ਅਰਵਿੰਦ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਘੋਟਾਲਿਆ ਦੀ ਸਰਕਾਰ ਹੈ ਮੋਦੀ ਸਰਕਾਰ ਨੇ ਗਰੀਬਾਂ ਦੀ ਸਹੂਲਤ ਲਈ ਵੱਖ ਵੱਖ ਸਕੀਮਾਂ ਚਲਾਈਆ ਹਨ। ਵੱਖ ਵੱਖ ਪਿੰਡਾਂ ਬਰੂਵਾਲ ਨੂੰ 5.38 ਲੱਖ, ਬਲੋਲੀ ਨੂੰ 14.28 ਲੱਖ, ਚੀਕਣਾ ਨੂੰ 4.43 ਲੱਖ, ਦੋਲੋਵਾਲ ਉੱਪਰਲਾ ਨੂੰ 5.38 ਲੱਖ, ਦੇਹਣੀ ਲੋਅਰ ਨੂੰ 41 ਹਜਾਰ, ਦੇਹਣੀ ਅਪਰ ਨੂੰ 5.80 ਲੱਖ, ਦਬੂੜ ਲੋਅਰ ਨੂੰ 3.38 ਲੱਖ, ਦਬੂੜ ਅਪਰ ਨੂੰ 38 ਹਜਾਰ, ਮੱਸੇਵਾਲ ਨੂੰ 10.34 ਲੱਖ, ਮਝੇੜ ਨੂੰ 3 ਲੱਖ, ਨਾੜ ਨੂੰ 8.38 ਲੱਖ, ਸਮਲਾਹ ਨੂੰ 5.91 ਲੱਖ, ਪਹਾੜਪੁਰ ਨੂੰ 6.70 ਲੱਖ, ਸਿਮਰਵਾਲ ਨੂੰ 6.70 ਲੱਖ, ਮਹਿੰਦਲੀ ਖੁਰਦ ਨੂੰ 7.30 ਲੱਖ, ਕਾਹੀਵਾਲ ਨੂੰ 7.32 ਲੱਖ, ਬੱਢਲ ਅੱਪਰ ਨੂੰ 3.58 ਲੱਖ, ਕੋਟਲਾ ਨੂੰ 14.70 ਲੱਖ, ਨੱਕੀਆ ਨੂੰ 10.50 ਲੱਖ, ਰਾਏਪੁਰ ਨੂੰ 7.82 ਲੱਖ, ਲੋਅਰ ਬੱਢਲ 10 ਲੱਖ, ਮੀਢਵਾਂ ਅੱਪਰ 15.20 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵੰਡੇ ਗਏ। ਉਥੇ ਹੀ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਜਿਤਣ ਤੋਂ ਬਾਅਦ ਹਲੇ ਤੱਕ ਚੰਦੂਮਾਜਰਾ ਜੀ ਦੇ ਦਰਸਨ ਤੱਕ ਨਹੀ ਹੋਏ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਕਾਂਗਰਸ ਦੇ ਐਮ.ਪੀ ਸਾਹਿਬ ਨੇ ਵੀ ਚੰਗਰ ਦੇ ਲੋਕਾ ਦੀ ਆਪਣੇ ਪੰਜ ਸਾਲ ਦੋਰਾਨ ਸਾਰ ਨਹੀ ਸੀ ਲਈ। ਇਸ ਮੌਕੇ ਜਿਲ੍ਹਾ ਭਾਜਪਾ ਪ੍ਰਧਾਨ ਯੋਗੇਸ਼ ਸੂਦ, ਕੈਪਟਨ ਬਲਬੀਰ ਸਿੰਘ ਮੰਡਲ ਪ੍ਰਧਾਨ, ਲਾਲਾ ਜੋਤੀ ਪ੍ਰਸ਼ਾਦ, ਠੇਕੇਦਾਰ ਗੁਰਨਾਮ ਸਿੰਘ, ਕੁਲਵਿੰਦਰ ਸਿੰਘ ਸਰਪੰਚ ਦੇਹਣੀ, ਜਰਨੈਲ ਸਿੰਘ ਨੰਬਰਦਾਰ ਮੱਸੇਵਾਲ, ਸਿਕੰਦਰ ਕੌਰ ਸਰਪੰਚ ਮੱਸੇਵਾਲ, ਸੋਮਾ ਦੇਵੀ ਸਰਪੰਚ ਚੀਕਣਾ, ਨਿਰਮਲ ਸਿੰਘ ਸਰਪੰਚ ਮਝੇੜ, ਸਰਵਣ ਸਿੰਘ ਸਰਪੰਚ ਮੋੜਾ, ਡਾਕਟਰ ਖੁਸ਼ਹਾਲ ਸਿੰਘ, ਰਾਮ ਸਿੰਘ ਸਰਪੰਚ ਨਾੜ, ਕੈਪਟਨ ਬਹਾਦਰ ਸਿੰਘ, ਕ੍ਰਿਸ਼ਨ ਸਿੰਘ ਕਾਮਰੇਡ , ਦਰਸ਼ਨ ਸਿੰਘ ਨੰਬਰਦਾਰ, ਮਹਿੰਦਰ ਸਿੰਘ, ਬਾਬਾ ਬਲਦੇਵ ਸਿੰਘ, ਸੇਵਾ ਸਿੰਘ, ਗੁਰਚਰਨ ਸਿੰਘ, ਇੰਦਰ ਸਿੰਘ, ਗੁਰਪਾਲ ਸਿੰਘ, ਗਰਮੀਤ ਰਾਮ ਸੋਨੂੰ, ਕਰਮ ਸਿੰਘ ਸਰਪੰਚ ਗੱਜਪੁਰ, ਕਰਨੈਲ ਸਿੰਘ, ਗੁਰਬਖਸ਼ ਸਿੰਘ, ਰਜਿੰਦਰ ਸਿੰਘ, ਭਵੀਸ਼ਣ ਕੁਮਾਰ, ਨਰਿੰਦਰ ਸਿੰਘ, ਐੱਨ ਕੇ ਸ਼ਰਮਾ, ਗਿਆਨ ਚੰਦ, ਪ੍ਰੀਤਮ ਸਿੰਘ ਆਦਿਕ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: