ਚੰਦੂਮਾਜਰਾ ਨੇ ਰਣਜੀਤ ਨਗਰ ‘ਚ 60 ਲੱਖ ਨਾਲ ਬਣਨ ਵਾਲੀਆਂ ਗਲੀਆਂ ਨਾਲੀਆਂ ਦਾ ਨੀਂਹ ਪੱਥਰ ਰੱਖਿਆ

ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ : ਚੰਦੂਮਾਜਰਾ

ਚੰਦੂਮਾਜਰਾ ਨੇ ਰਣਜੀਤ ਨਗਰ ‘ਚ 60 ਲੱਖ ਨਾਲ ਬਣਨ ਵਾਲੀਆਂ ਗਲੀਆਂ ਨਾਲੀਆਂ ਦਾ ਨੀਂਹ ਪੱਥਰ ਰੱਖਿਆ

8-44

ਪਟਿਆਲਾ, 07 ਜੁਲਾਈ (ਪ.ਪ.): ਸਨੌਰ ਹਲਕੇ ਦੇ ਵਿਕਾਸ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਹੈ ਤੇ ਅਗਲੇ ਮਹੀਨਿਆਂ ਦੌਰਾਨ ਹਲਕੇ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਨਾਲ ਇਸਦੀ ਨੁਹਾਰ ਬਦਲ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਸਨੌਰ ਹਲਕੇ ਦੇ ਇੰਚਾਰਜ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੀਤਾ ਹੈ।
ਇਥੇ ਹਲਕੇ ਦੇ ਪਿੰਡ ਹਸਨਪੁਰ ਵਿਚ ਪੈਂਦੇ ਰਣਜੀਤ ਨਗਰ ਤੇ ਰਣਜੀਤ ਵਿਹਾਰ ਵਿਚ 60 ਲੱਖ ਨਾਲ ਗਲੀਆਂ ਨਾਲੀਆਂ ਬਣਾਉਣ ਦੇ ਕੰਮ ਦਾ ਉਦਘਾਟਨ ਕਰਦਿਆਂ ਪ੍ਰੋ. ਚੰਦੂਮਾਜਰਾ ਤੇ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਲਕੇ ਦੀ ਨੁਹਾਰ ਬਦਲਣ ਦੀ ਸੇਵਾ ਚੰਦੂਮਾਜਰਾ ਪਰਿਵਾਰ ਨੂੰ ਸੌਂਪੀ ਹੈ ਤੇ ਇਸ ਵਾਸਤੇ ਪੂਰੀ ਯੋਜਨਾਬੰਦੀ ਤਹਿਤ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਉਹ ਖੁਦ ਵਿਅਕਤੀਗਤ ਤੌਰ ‘ਤੇ ਇਕੱਠੇ ਇਕੱਠੇ ਪਿੰਡ ਤੇ ਇਲਾਕੇ ਵਿਚ ਪੈਂਦੇ ਸ਼ਹਿਰੀ ਖੇਤਰਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਲੋਕਾਂ ਦੀ ਲੋੜ ਤੇ ਮੰਗ ਅਨੁਸਾਰ ਹੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਅੱਜ ਜਿਸ ਕਾਰਜ ਦਾ ਉਦਘਾਟਨ ਕੀਤਾ ਗਿਆ, ਇਹ ਮੰਗ ਇਸ ਇਲਾਕੇ ਵਿਚ ਪਿਛਲੇ 50 ਸਾਲ ਤੋਂ ਲਟਕ ਰਹੀ ਸੀ। ਜਦੋਂ ਚਾਰ ਦਿਨ ਪਹਿਲਾਂ ਹਰਿੰਦਰਪਾਲ ਚੰਦੂਮਾਜਰਾ ਇਸ ਇਲਾਕੇ ਵਿਚ ਆਏ ਸਨ ਤਾਂ ਲੋਕਾਂ ਨੇ ਉਸਨੂੰ ਸੰਬੋਧਨ ਕਰਨ ਲਈ ਕਿਹਾ ਸੀ ਪਰ ਉਹਨਾਂ ਨੇ ਕਿਹਾ ਕਿ ਸੰਬੋਧਨ ਕਰਨ ਦੀ ਥਾਂ ਉਹ ਕੰਮ ਕਰਨ ਨੂੰ ਪਹਿਲ ਦਿੰਦੇ ਹਨ ਤੇ ਇਸੇ ਤਹਿਤ ਅੱਜ ਚਾਰ ਦਿਨ ਮਗਰੋਂ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਤੇ ਚੈਕ ਵੀ ਪੰਚਾਇਤ ਨੂੰ ਸੌਂਪਿਆ ਗਿਆ।
ਇਸ ਮੌਕੇ ਸਰਪੰਚ ਅਮਰੀਕ ਸਿੰਘ ਹਸਨਪੁਰ ਨੇ ਪਿੰਡ ਅਤੇ ਇਸਦੇ ਰਕਬੇ ਵਿਚ ਪੈਂਦੀਆਂ ਕਲੌਨੀਆਂ ਦੀਆਂ ਮੰਗਾਂ ਤੋਂ ਪ੍ਰੋ. ਚੰਦੂਮਾਜਰਾ ਨੂੰ ਜਾਣੂ ਕਰਵਾਇਆ ਜਿਹਨਾਂ ਨੇ ਭਰੋਸਾ ਦਿੱਤਾ ਕਿ ਇਹ ਮੰਗਾਂ ਪ੍ਰਵਾਨ ਹੋਣਗੀਆਂ ਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ।
ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਸ੍ਰੀ ਬਲਵਿੰਦਰ ਸਿੰਘ ਦੌਣਕਲਾਂ ਜ਼ਿਲ•ਾ ਜਨਰਲ ਸਕੱਤਰ ਨੇ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਤੇ ਹਰਿੰਦਰਪਾਲ ਚੰਦੂਮਾਜਰਾ ਨੇ 20 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪੰਚਾਇਤ ਨੂੰ ਸੌਂਪਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸੁਖਜੀਤ ਸਿੰਘ ਪੰਚ, ਹਰਦਿਆਲ ਸਿੰਘ ਖਰੋੜ ਪੰਚ,ਮਲਕੀਤ ਸਿੰਘ ਪੰਚ, ਚੂਹੜ ਸਿੰਘ ਪੰਚ, ਪ੍ਰੋਮਿਲਾ ਮਹਿਤਾ ਪੰਚ, ਸਿਲਕੀ ਗੁਪਤਾ ਪੰਚ, ਹਰਪ੍ਰੀਤ ਕੌਰ ਪੰਚ, ਅਮਰਜੀਤ ਸਿੰਘ ਜੀਤਾ, ਬਲਬੀਰ ਸਿੰਘ, ਭੁਪਿੰਦਰ ਸਿੰਘ ਬੰਟੂ, ਬਲਬੀਰ ਸਿੰਘ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਡਾ. ਰਵੇਲ ਸਿੰਘ ਤੇ ਮਾਲਵਿੰਦਰ ਸਿੰਘ ਝਿੱਲ ਦੋਵੇਂ ਕੌਂਸਲਰ, ਸੁਖਦੇਵ ਸਿੰਘਖਰੌੜ, ਕੁਲਦੀਪ ਸਿੰਘ ਰੱਫਾ, ਜੈਮਲ ਸਿੰਘ ਮਾਟਾ, ਗੁਰਜੰਟ ਸਿੰਘ ਜੰਟਾ, ਦੇਵ ਸਿੰਘ ਰੰਗਰੇਟਾ ਸਾਬਕਾ ਸਰਪੰਚ ਆਦਿ ਪਤਵੰਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: