ਕੈਨੇਡਾ ‘ਚ ਸਿੱਖ ਵਿਦਿਆਰਥੀ ਨੇ ਕਰਵਾਈ ਬੱਲੇ-ਬੱਲੇ

ਕੈਨੇਡਾ ‘ਚ ਸਿੱਖ ਵਿਦਿਆਰਥੀ ਨੇ ਕਰਵਾਈ ਬੱਲੇ-ਬੱਲੇ

8-42

ਟੋਰਾਂਟੋ: ਕੈਨੇਡਾ ਵਿੱਚ ਇੱਕ 14 ਸਾਲ ਦੇ ਸਕੂਲੀ ਵਿਦਿਆਰਥੀ ਨੂੰ ਐਰਕਟਿਕ ਮੁਹਿੰਮ ਲਈ ਚੁਣਿਆ ਗਿਆ ਹੈ। ਅਭੇਜੀਤ ਸਿੰਘ ਸੱਚਲ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ 100 ਦੇ ਕਰੀਬ ਸਕੂਲ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ 5 ਅਗਸਤ ਤੱਕ ਈਸਟਨ ਕੈਨੇਡੀਅਨ ਐਰਕਟਿਕ ਤੇ ਵੈਸਟਨ ਗਰੀਨ ਲੈਂਡ ਮੁਹਿੰਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸ ਮੁਹਿੰਮ ਲਈ ਸੱਚਲ ਨੂੰ 11 ਹਜ਼ਾਰ 900 ਡਾਲਰ ਦੀ ਸਕਾਲਰਸ਼ਿਪ ਵੀ ਮਿਲੀ ਹੈ।

ਇਸ ਵਕਾਰੀ ਮੁਹਿੰਮ ਵਿੱਚ ਚੁਣੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਭੇਜੀਤ ਸਿੰਘ ਸੱਚਲ ਨੇ ਆਖਿਆ ਕਿ ਇਸ ਨਾਲ ਜਿੱਥੇ ਉਸ ਦੇ ਹੌਸਲੇ ਵਿੱਚ ਵਾਧਾ ਹੋਵੇਗਾ, ਉੱਥੇ ਹੀ ਵਾਤਾਵਰਨ ਪਰਿਵਰਤਨ ਬਾਰੇ ਨਵੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲਣਗੀਆਂ। ਸੱਚਲ ਇਸ ਸਮੇਂ 10 ਵੀਂ ਜਮਾਤ ਦਾ ਵਿਦਿਆਰਥੀ ਹੈ।

ਉਨ੍ਹਾਂ ਆਖਿਆ ਕਿ ਇਸ ਮੁਹਿੰਮ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਆਪਣੇ ਤਜਰਬੇ ਨੂੰ ਲੋਕਾਂ ਨਾਲ ਸ਼ੇਅਰ ਕਰੇਗਾ। ਸਟੂਡੈਂਟ ਆਨ ਆਈਸ (ਐਸ ਓ ਆਈ) ਅੱਜ ਤੋਂ 16 ਸਾਲ ਦੇ ਕਰੀਬ ਪਹਿਲਾਂ ਸ਼ੁਰੂ ਹੋਈ ਸੀ। ਇਸ ਵਿੱਚ ਹੁਣ ਤੱਕ 52 ਦੇਸ਼ਾਂ ਦੇ ਕਰੀਬ 2500 ਵਿਦਿਆਰਥੀ ਹਿੱਸਾ ਲੈ ਚੁੱਕੇ ਹਨ।

Share Button

Leave a Reply

Your email address will not be published. Required fields are marked *

%d bloggers like this: