ਪਿੰਡ ਬਧੌਛੀ ਕਲਾਂ ਵਿਖੇ ਤਰਕਸ਼ੀਲ ਮੇਲਾ 9 ਨੂੰ

ਪਿੰਡ ਬਧੌਛੀ ਕਲਾਂ ਵਿਖੇ ਤਰਕਸ਼ੀਲ ਮੇਲਾ 9 ਨੂੰ

8-7
ਫਤਿਹਗੜ੍ਹ ਸਾਹਿਬ, 7 ਜੁਲਾਈ (ਪ.ਪ.): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੀ ਇਕਾਈ ਸਰਹਿੰਦ ਵੱਲੋਂ ਪਿੰਡ ਬਧੌਛੀ ਕਲਾਂ ਦੇ ਅਗਾਂਹ ਵਧੂ ਨੌਜਵਾਨਾਂ ਦੇ ਸਹਿਯੋਗ ਨਾਲ ਮੀਟਿੰਗ ਕੀਤੀ ਅਤੇ ਮਿਤੀ 9 ਜੁਲਾਈ 2016 ਦਿਨ ਸ਼ਨੀਵਾਰ ਨੂੰ ਸ਼ਾਮ ਛੇ ਵਜੇ ਤਰਕਸ਼ੀਲ ਮੇਲਾ ਕਰਵਾਉਣ ਦਾ ਫੈਸਲਾ ਕੀਤਾ।
ਤਰਕਸ਼ੀਲ ਸੁਸਾਇਟੀ ਸਰਹਿੰਦ ਦੇ ਕਾਰਕੁਨ ਬਲਦੇਵ ਜਲਾਲ ਅਤੇ ਮਨਦੀਪ ਮਾਜਰੀ ਸੋਢੀਆਂ ਨੇ ਦੱਸਿਆ ਇਹ ਪ੍ਰੋਗਰਾਮ ਲੋਕ ਦੀ ਸੋਚ ਨੂੰ ਵਿਗਿਆਨਕ ਬਣਾਉਣ ਦੇ ਮਨਸੇ ਨਾਲ ਕੀਤਾ ਜਾ ਰਿਹਾ ਹੈ। ਕਿਉਂਕਿ ਆਮ ਲੋਕਾਂ ਨੂੰ ਅੱਜ ਕੱਲ੍ਹ ਖੁੰਬਾਂ ਵਾਂਗ ਉਘ ਰਹੇ ਡੇਰੇ ਅਤੇ ਸਾਧ ,ਸਿਆਣੇ ਪੰਡਤ,ਜ਼ੋਤਿਸ਼ੀ ਅਤੇ ਤਾਂਤਰਿਕ ਕਹਾਉਣ ਵਾਲੇ ਢੌਗੀ ਆਪਣੇ ਚੁੰਘਲ ਵਿੱਚ ਫਸਾ ਕੇ ਲੋਕਾਂ ਦੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕਰਦੇ ਹਨ।ਉਨ੍ਹਾਂ ਕਿਹਾ ਇਸ ਤਰਕਸ਼ੀਲ ਮੇਲੇ ਵਿੱਚ ਤਰਕਸ਼ੀਲ ਸੁਸਾਇਟੀ ਆਮ ਲੋਕਾਂ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਸੱਦਾ ਦਿੰਦੀ ਹੈ।ਜਿਹੜੇ ਕਹਿੰਦੇ ਹਨ ਕਿ ਉਨ੍ਹਾਂ ਕੋਲ ਕੋਈ ਗੈਬੀ ਸ਼ਕਤੀ ਹੈ ਜਾਂ ਮੰਤਰ, ਟੁਣੇ ਆਦਿ ਨਾਲ ਕਿਸੇ ਵੀ ਭਿਆਂਨਕ ਬੀਮਾਰੀ ਦਾ ਇਲਾਜ ਕਰ ਸਕਣ ਦਾ ਦਾਅਵਾ ਕਰਦੇ ਹਨ।ਉਨ੍ਹਾਂ ਸਾਰੇ ਮੰਹਤਾਂ,ਸੰਤਾਂ,ਬਾਬਿਆਂ,ਤਾਂਤਰਿਕਾਂ,ਜ਼ੋਤਿਸ਼ੀਆ ਆਦਿ ਨੂੰ 23 ਸ਼ਰਤਾਂ ਵਿੱਚੋਂ ਇੱਕ ਵੀ ਪੂਰੀ ਕਰਨ ਤੇ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦਾ ਚੈਲਿਂਜ ਕਬੂਲ ਕਰਨ ਦਾ ਸੱਦਾ ਦਿੰਦੀ ਹੈ।
ਸ਼੍ਰੀ ਬਲਦੇਵ ਜਲਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਬਲਵਿੰਦਰ ਸਿੰਘ ਦੀ ਪੂਰੀ ਟੀਮ ਵੱਲੋਂ ਲ਼ੋਕ ਪੱਖੀ ਨਾਟਕ, ਅੰਧਵਿਸਵਾਸ਼ਾਂ ਖਿਲਾਫ ਕੋਰੀਉਗ੍ਰਾਫੀ,ਅਤੇ ਚਮਤਕਾਰਾਂ ਦਾ ਪਰਦਾ ਫਾਸ ਕਰਨ ਲਈ ਜਾਦੂ ਦੇ ਟ੍ਰਿਕ ਵਿਖਾਏ ਜਾਣਗੇ। ਇਸ ਪ੍ਰੋਗਰਾਮ ਦੀ ਅਗਵਾਈ ਬਧੌਛੀ ਕਲਾਂ ਪਿੰਡ ਦੇ ਨੌਜਵਾਨ ,ਰਣਧੀਰ ਸਿੰਘ,ਮਨਦੀਪ ਸਿੰਘ , ਜਗਜੀਤ ਸਿੰਘ ਪੰਜੋਲੀ,ਲਖਵਿੰਦਰ ਸਿੰਘ,ਹਰਵਿੰਦਰ ਸਿੰਘ ,ਗੁਰਵਿੰਦਰ ਸਿੰਘ ,ਪਰਦੀਪ ਸਿੰਘ ,ਗਗਨਦੀਪ ਸਿੰਘ, ਜਗਦੀਪ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਕਰ ਰਹੇ ਹਨ ।

Share Button

Leave a Reply

Your email address will not be published. Required fields are marked *

%d bloggers like this: