ਝਾਂਸਲਾ ਦੇ ਅਪਗਰੇਡ ਹੋਏ ਸਕੂਲ ਵਿਚ ਦਾਖ਼ਲਾ ਆਰੰਭ

ਝਾਂਸਲਾ ਦੇ ਅਪਗਰੇਡ ਹੋਏ ਸਕੂਲ ਵਿਚ ਦਾਖ਼ਲਾ ਆਰੰਭ

ਪਿੰਡ ਦੇ ਸਰਪੰਚ ਨੇ ਆਪਣੇ ਪੁੱਤਰ ਦਾ ਨਾਮ ਦਾਖਿਲ ਕਰਾਕੇ ਹੋਰਨਾਂ ਨੂੰ ਵੀ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜਾਉਣ ਲਈ ਪ੍ਰੇਰਿਆ

7-33 (2)

ਬਨੂੜ, 6 ਜੁਲਾਈ (ਰਣਜੀਤ ਸਿੰਘ ਰਾਣਾ): ਨਜ਼ਦੀਕੀ ਪਿੰਡ ਝਾਂਸਲਾ ਦੇ ਅਪਗਰੇਡ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਤੋਂ ਨਵੇਂ ਦਾਖਲੇ ਆਰੰਭ ਹੋ ਗਏ ਹਨ। ਪਿੰਡ ਦੀ ਪੰਚਾਇਤ ਨੇ ਅੱਜ ਸਕੂਲ ਪਹੁੰਚਕੇ ਨਵੇਂ ਦਾਖਲੇ ਆਰੰਭ ਕਰਾਏ ਤੇ ਸਕੂਲ ਦਾ ਦਰਜਾ ਵਧਣ ਦੀ ਖੁਸ਼ੀ ਵਿਚ ਬੱਚਿਆਂ ਨੂੰ ਲੱਡੂ ਵੀ ਵੰਡੇ। ਇਸ ਮੌਕੇ ਸਕੂਲ ਦੇ ਸਮੁੱਚੇ ਅਧਿਆਪਕ ਵੀ ਮੌਜੂਦ ਸਨ।

ਅੱਜ ਸਵੇਰੇ ਸਕੂਲ ਖੁਲਦਿਆਂ ਹੀ ਪਿੰਡ ਦੇ ਸਰਪੰਚ ਗੁਲਜ਼ਾਰ ਸਿੰਘ ਦੀ ਅਗਵਾਈ ਹੇਠ ਡਾ ਹਰਮੇਸ਼ ਸਿੰਘ, ਰੋਸ਼ਨ ਲਾਲ, ਬ੍ਰਿਜ ਲਾਲ, ਫ਼ਜ਼ਲ ਦੀਨ, ਨੰਬਰਦਾਰ ਰਾਜ ਕੁਮਾਰ, ਜੋਗ਼ਿਦਰ ਪਾਲ ਧੀਮਾਨ ਤੇ ਪਿੰਡ ਫ਼ਰੀਦਪੁਰ ਤੋਂ ਅਮਰਜੀਤ ਧੀਮਾਨ ਦੀ ਅਗਵਾਈ ਹੇਠ ਪਤਵੰਤੇ ਸਕੂਲ ਵਿਚ ਪੁੱਜੇ। ਇਸ ਮੌਕੇ ਸਰਪੰਚ ਗੁਲਜ਼ਾਰ ਸਿੰਘ ਨੇ ਆਪਣੇ ਪੁੱਤਰ ਗੁਰਧਿਆਨ ਸਿੰਘ ਨੂੰ ਗਿਆਰਵੀਂ ਸ਼ਰੇਣੀ ਵਿਚ ਦਾਖਲਾ ਦਿਵਾਕੇ ਸਕੂਲ ਵਿਚ ਨਵੇਂ ਦਾਖਲਿਆਂ ਨੂੰ ਆਰੰਭ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਲਗਾਉਣ ਦਾ ਵੀ ਸੱਦਾ ਦਿੱਤਾ।

ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਇੰਚਾਰਜ ਪ੍ਰੇਮ ਲਤਾ ਸ਼ਰਮਾ, ਮੀਨਾਕਸ਼ੀ ਸ਼ਰਮਾ, ਇੰਦਰਾ ਰਾਣੀ ਤੇ ਮਨਜਿੰਦਰ ਕੌਰ ਨੇ ਸਰਪੰਚ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਅਪਗਰੇਡ ਹੋਏ ਸਕੂਲ ਵਿਚ ਪੂਰੀ ਮਿਹਨਤ ਅਤੇ ਲਗਨ ਨਾਲ ਪੜਾਈ ਕਰਾਉਣ ਦਾ ਵਿਸ਼ਵਾਸ ਦਿਵਾਇਆ।

ਅਪਗੇਰਡ ਹੋਏ ਸਕੂਲਾਂ ਵਿਚ ਹਾਲੇ ਤੱਕ ਨਹੀਂ ਆਇਆ ਕੋਈ ਅਧਿਆਪਕ, ਸਿਰਫ਼ ਆਰਟਸ ਦੇ ਬੱਚੇ ਦਾਖਲ ਕਰਨ ਦੀਆਂ ਹਦਾਇਤਾਂ

ਸਿੱਖਿਆ ਵਿਭਾਗ ਵੱਲੋਂ ਅਪਗਰੇਡ ਹੋਏ ਸਕੂਲਾਂ ਵਿਚ ਦਾਖਲਾ ਆਰੰਭ ਕਰ ਦਿੱਤਾ ਗਿਆ ਹੈ ਪਰ ਹਾਲੇ ਤੱਕ ਗਿਆਰਵੀਂ ਤੇ ਬਾਰਵੀਂ ਸ਼ਰੇਣੀ ਨੂੰ ਪੜਾਉਣ ਲਈ ਕੋਈ ਵੀ ਲੈਕਚਰਾਰ ਨਹੀਂ ਭੇਜਿਆ ਗਿਆ ਹੈ। ਹਾਲੇ ਤੱਕ ਨਾ ਹੀ ਸਕੂਲ ਵਿਚ ਪ੍ਰਿੰਸੀਪਲ ਲਗਾਏ ਗਏ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਵੱਲੋਂ ਸਕੂਲਾਂ ਵਿਚ ਭੇਜੇ ਗਏ ਪੱਤਰਾਂ ਵਿਚ ਨਵੇਂ ਸਕੂਲਾਂ ਵਿਚ ਸਿਰਫ਼ ਗਿਆਰਵੀਂ ਸ਼੍ਰੇਣੀ ਲਈ ਤੇ ਆਰਟਸ ਕਲਾਸਾਂ ਲਈ ਹੀ ਬੱਚੇ ਦਾਖ਼ਿਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਕੂਲੀ ਬੱਚਿਆਂ ਨੇ ਨਵੇਂ ਅਪਗਰੇਡ ਸਕੂਲਾਂ ਵਿਚ ਆਰਟਸ ਦੇ ਨਾਲ ਨਾਲ ਕਾਮਰਸ ਅਤੇ ਸਾਇੰਸ ਸਟਰੀਮਾਂ ਵੀ ਆਰੰਭ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਸਾਰੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਦਾ ਫ਼ਾਇਦਾ ਪੁੱਜ ਸਕੇ।

Share Button

Leave a Reply

Your email address will not be published. Required fields are marked *

%d bloggers like this: