ਸ਼ਲਾਨਾ ਜੋੜ ਮੇਲਾ ਮਨਾਇਆ ਗਿਆ

ਸ਼ਲਾਨਾ ਜੋੜ ਮੇਲਾ ਮਨਾਇਆ ਗਿਆ

7-22
ਹਰੀਕੇ ਪੱਤਣ 07 ਜੁਲਾਈ (ਬਚਿੱਤਰ ਸਿੰਘ ਮਿੱਠੂ ਗਗਨ ਹਰੀਕੇ) ਕਸਬੇ ਦੇ ਨਜ਼ਦੀਕ ਪਿੰਡ ਸਭਰਾ ਵਿਖੇ ਬਾਬਾ ਕਾਲੇ ਸ਼ਾਹ ਵਲੀ ਜੀ ਦਾ ਜੋੜ ਮੇਲਾਂ ਇਲਾਕੇ ਦੇ ਸਹਿਯੋਗ ਅਤੇ ਕਮੇਟੀ ਪ੍ਰਬੰਧਕਾਂ ਵੱਲੋਂ ਬੜੀ ਸ਼ਰਧਾ ਭਾਵਨਾਂ ਨਾਲ ਮਨਾਇਆ ਗਿਆ। ਅਤੇ ਕਵਾਲੀਆ ਦੇ ਬਾਦਸਾਹ ਅਰਫ਼ਾਨ ਖਾਨ ਵੱੱਲੋਂ ਤੇ ਹੋਰ ਪੁੱਜੇ ਕਲਾਕਾਰਾ ਵੱਲੋਂ ਕਵਾਲੀਆ ਦੀ ਝੜੀ ਲਗਾ ਕੇ ਸੰਗਤਾ ਨੂੰੰ ਕੀਲ ਕੇ ਬਿਠਾਈ ਰੱਖਿਆ।ਅਤੇ ਮੇਲੇ ਵਿਚ ਪੁੱਜੇ ਸਿੰਗਰ ਲਖਵਿੰਦਰ ਵਡਾਲੀ,ਸਤਵਿੰਦਰ ਬੁੱਗਾ ਅਤੇ ਮਿੰਟੂ ਸਿੱਧੂ ਆਦਿ ਨੇ ਆਪਣੇ ਲੋਕ ਗੀਤ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਪ੍ਰਬੰਧਕਾ ਵੱਲੋਂ ਲੰਗਰ ਆਤੁਟ ਵਰਤਾਇਆ ਗਿਆ।ਇਸ ਮੋਕੇ ਤੇ ਡੇਰਾ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ,ਡਾ ਕਸਮੀਰ ਸਿੰਘ ਨੇ ਸਮੂਹ ਕਮੇਟੀ ਵੱਲੋਂ ਮੇਲੇ ਵਿਚ ਪੁਜੀਆ ਧਾਰਮਿਕ ਤੇ ਸਿਆਸੀ ਸਖਸੀਅਤਾ ਨੂੰ ਸਨਮਾਨਿਤ ਕੀਤਾ।ਮੇਲੇ ਵਿਚ ਕਬੱਡੀ ਦਾ ਮੈਚ ਕਰਵਾ ਕੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਤੇ ਡਾ ਰਜਿੰਦਰ ਸਿੰਘ ਸਰਪੰਚ ਸਭਰਾ,ਸੁਰਜੀਤ ਸਿੰਘ ਬੱਬੀ ਸਾਬਕਾ ਸਰਪੰਚ ਸਭਰਾ,ਠੇਕੇਦਾਰ ਸਿੰਗਾਰ ਸਿੰਘ ਚੇਅਰਮੈਨ,ਵਿਨੋਦ ਕੁਮਾਰ,ਸੋਹਣ ਸਿੰਘ ਆਧੀ,ਸਿੰਦਾ ਸਿੰਘ,ਆਦਿ ਸਮੂਹ ਸੰਗਤ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: