ਤੇਜ ਹਨੇਰੀ ਨਾਲ ਡਿੱਗੇ ਸ਼ੈਡ ਕਾਰਨ ਮੱਝ ਦੀ ਮੌਤ

ਤੇਜ ਹਨੇਰੀ ਨਾਲ ਡਿੱਗੇ ਸ਼ੈਡ ਕਾਰਨ ਮੱਝ ਦੀ ਮੌਤ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 6 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਬੀਤੀ ਰਾਤ ਆਏ ਤੇਜ ਹਨੇਰੀ-ਝੱਖੜ ਦੇ ਕਾਰਨ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਪਸ਼ੂਆਂ ਦਾ ਸ਼ੈਡ ਡਿੱਗ ਜਾਣ ਨਾਲ ਇੱਕ ਮੱਝ ਦੀ ਮੌਤ ਹੋ ਗਈ, ਜਦੋਂ ਕਿ ਬਾਕੀ ਪਸ਼ੂ ਵਾਲ-ਵਾਲ ਬੱਚ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੈਪਟਨ ਬਲਵੰਤ ਸਿੰਘ ਨੇ ਦੱਸਿਆ ਬੀਤੀ ਰਾਤ 12 ਵਜੇ ਦੇ ਕਰੀਬ ਤੇਜ ਹਨੇਰੀ ਤੇ ਝੱਖੜ ਆਇਆ, ਜਿਸ ਨਾਲ ਗੁਰਦੁਆਰਾ ਸਾਹਿਬ ਦੇ ਪਿੱਛੇ ਬਣਿਆ ਸ਼ੈਡ, ਜਿਸ ਥੱਲੇ ਇੱਕ ਦਰਜਨ ਦੇ ਕਰੀਬ ਪਸ਼ੂ ਬੱਝੇ ਹੋਏ ਸਨ, ਡਿੱਗਾ ਪਿਆ। ਸ਼ੈਡ ਡਿੱਗਣ ਨਾਲ ਇੱਕ ਮੱਝ ਦੀ ਮੌਤ ਹੋ ਗਈ, ਜਦੋਂ ਕਿ ਬਾਕੀ ਪਸ਼ੂ ਬੱਚ ਗਏ ਅਤੇ ਮਰੀ ਹੋਈ ਮੱਝ ਦੀ ਕੀਮਤ 50 ਹਜਾਰ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ।

Share Button

Leave a Reply

Your email address will not be published. Required fields are marked *

%d bloggers like this: