ਵਿਦਿਆ ਦੇ ਖੇਤਰ ਵਿਚ ਲੜਕੀਆਂ ਮਾਂ ਬਾਪ ਦਾ ਨਾਮ ਰੌਸ਼ਨ ਕਰ ਰਹੀਆਂ ਹਨ

ਵਿਦਿਆ ਦੇ ਖੇਤਰ ਵਿਚ ਲੜਕੀਆਂ ਮਾਂ ਬਾਪ ਦਾ ਨਾਮ ਰੌਸ਼ਨ ਕਰ ਰਹੀਆਂ ਹਨ

7-1ਜੰਡਿਆਲਾ ਗੁਰੂ 6 ਜੁਲਾਈ ਵਰਿਦਰ ਸਿਂਘ :- ਵਿਦਿਆ ਦੇ ਖੇਤਰ ਵਿਚ ਲੜਕੀਆਂ ਜਿਥੇ ਮਾਂ ਬਾਪ ਦਾ ਨਾਮ ਰੌਸ਼ਨ ਕਰਨ ਵਿਚ ਕੋਈ ਕਸਰ ਨਹੀ ਛਡ ਰਹੀਆਂ ਓਥੇ ਹੀ ਅੱਜ ਦਾ ਨੌਜਵਾਨ ਗਭਰੂ ਨਸ਼ੇ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ ! ਸੁਕਰੀਤੀ ਸ਼ਰਮਾ ਪੁਤਰੀ ਅਸ਼ਵਨੀ ਸ਼ਰਮਾਂ ਸ਼ਹੀਦ ਊਧਮ ਸਿਂਘ ਚੌਂਕ ਨੇ ਗੁਰੂ ਨਾਨਕ ਦੇਵ ਯੂਨਿਵਰ੍ਸਿਟੀ ਅਧੀਨ ਚਲ ਰਹੇ ਰਘੁਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ ਦੇ ਬੀ ਸੀ ਏ ਫਾਈਨਲ ਸਮੈਸਟਰ ਵਿਚ 400 ਵਿਚੋ 305 ਨੰਬਰ ਲੇਕੇ ਕਾਲਜ ਵਿਚੋ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਂ ਬਾਪ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ! ਇਸ ਮੌਕੇ ਪਿਤਾ ਅਸ਼ਵਨੀ ਸ਼ਰਮਾਂ ਜੋ ਕਿ ਇਲੇਕਟਰਾਨਿਕ ਮੀਡੀਆ ਵਿਚ ਵੀ ਸੇਵਾਵਾਂ ਦੇ ਰਹੇ ਹਨ ਨੇ ਪਰਮਾਤਮਾ ਦਾ ਸ਼ੁਕਰਾਣਾ ਕਰਦੇ ਹੋਏ ਅਪਨੀ ਬੇਟੀ ਨੂਁ ਵਧਾਈ ਦਿਤੀ ਅਤੇ ਅਰਦਾਸ ਕੀਤੀ ਕਿ ਅਕਾਲ ਪੁਰਖ ਸੁਕਰੀਤੀ ਨੂਁ ਅਗੇ ਵੀ ੳਚ ਸਿਖਿਆ ਵਿਚ ਓਸਦਾ ਸਾਥ ਦਿਂਦਾ ਰਹੇ !

Share Button

Leave a Reply

Your email address will not be published. Required fields are marked *

%d bloggers like this: