ਪੰਜਾਬ ਸਰਕਾਰ ਆਲੂ ਉਤਪਾਤਕਾਂ ਨੂੰ ਬਚਾਉਣ ਲਈ ਅੱਗੇ ਆਵੇ-ਮੋਹਣ ਤਪਾ

ਪੰਜਾਬ ਸਰਕਾਰ ਆਲੂ ਉਤਪਾਤਕਾਂ ਨੂੰ ਬਚਾਉਣ ਲਈ ਅੱਗੇ ਆਵੇ-ਮੋਹਣ ਤਪਾ

ਤਪਾ ਮੰਡੀ, 6 ਜੁਲਾਈ (ਨਰੇਸ਼ ਗਰਗ) ਪੰਜਾਬ ਸਰਕਾਰ ਕੋਲਡ ਸਟੋਰ ਮਾਲਕਾਂ ਤੇ ਆਲੂ ਉਤਪਾਦਕ ਕਿਸਾਨਾਂ ਨੂੰ ਵੀ ਹੋਰ ਵਰਗਾਂ ਵਾਂਗ ਵਿਸ਼ੇਸ ਰਿਐਇਤਾਂ ਦੇਵੇ ਤਾਂ ਜੋ ਕਿਸਾਨਾਂ ਨੂੰ ਬਚਾਇਆ ਜਾ ਸਕੇ। ਸੁਖਾਨੰਦ ਸਟੋਰ ਤਪਾ ਦੇ ਮਾਲਕ ਸ੍ਰੀ ਮੋਹਣ ਲਾਲ ਨੇ ਆਲੂ ਪੈਦਾ ਕਰਨ ਵਾਲੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਕਿਸਾਨ ਦੀ ਹਾਲਤ ਸੱਚਮੁੱਚ ਬਦਤਰ ਤੇ ਤਰਸਯੋਗ ਹੋ ਗਈ ਹੈ ਅਤੇ ਉਨਾਂ ਲਈ ਸਮੱਸਿਆਵਾਂ ਪੈਰ-ਪੈਰ ਤੇ ਰਾਹ ਰੋਕੀ ਖੜੀਆਂ ਹਨ। ਕਿਉਂਕਿ ਪਹਿਲਾਂ ਤਾਂ ਆਲੂਆਂ ਦੀ ਫਸਲ ਕਿਸਾਨ ਦੇ ਖੇਤ ‘ਚ ਹੀ ਸੁੰਡੀ ਤੇ ਹੋਰ ਬਿਮਾਰੀਆਂ ਕਾਰਨ ਮਸਾਂ ਤਿਆਰ ਹੁੰਦੀ ਹੈ, ਆਲੂਆਂ ਦੀ ਸੰਭਾਲ ਤੇ ਵੀ ਬਹੁਤ ਜਿਆਦਾ ਖਰਚ ਆਉਂਦਾ ਹੈ। ਉਨਾਂ ਦੱਸਿਆ ਕਿ ਇੱਕ ਕਿਲੋ ਆਲੂ ਤੇ ਕਿਸਾਨ ਦਾ 5-6 ਰੁਪਏ ਖਰਚਾ ਸੰਭਾਲ ਤੇ ਆ ਜਾਂਦਾ ਹੈ। ਉਪਰੋਂ ਮਾਰਕੀਟ ਨਾ ਹੋਣ ਕਾਰਨ ਕਈ ਵਾਰ ਤਾਂ ਕਿਸਾਨ ਨੂੰ ਆਲੂ ਦੀ ਫਸਲ ਸੜਕ ਤੇ ਹੀ ਸੁੱਟਣੀ ਪੈਂਦੀ ਹੈ। ਉਨਾਂ ਬਾਦਲ ਸਾਹਿਬ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਆਲੂਆਂ ਦਾ ਭਾਅ ਸੂਚਕ ਅੰਕ ਨਾਲ ਜੋੜਿਆ ਜਾਵੇ, ਜੇਕਰ ਕਿਸਾਨ ਨੂੰ ਬਚਾਉਣਾ ਹੈ।
ਆਲੂਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਮੋਹਣ ਲਾਲ ਨੇ ਕਿਹਾ ਕਿ ਪਹਾੜੀ ਆਲੂ ਹਿਮਾਚਲ ‘ਚ ਪੈਦਾ ਹੁੰਦਾ ਹੈ ਤੇ ਇਹ ਸਕਰਕੰਦੀ ਵਰਗਾ ਹੁੰਦਾ ਹੈ, ਪਾਰਖੂ ਲੋਕ ਇਸਨੂੰ ਜਿਆਦਾ ਵਰਤਦੇ ਹਨ ਕਿਉਂਕਿ ਇਸ ਦਾ ਸੁਆਦ ਬਹੁਤ ਹੀ ਵਧੀਆ ਹੁੰਦਾ ਹੈ। ਉਸ ਤੋਂ ਬਾਅਦ ਡਾਇਮੰਡ ਆਲੂ ਆਉਂਦਾ ਹੈ, ਇਸ ਨੂੰ ਸੂਗਰ ਫਰੀ ਵੀ ਕਿਹਾ ਜਾਂਦਾ ਹੈ। ਇਹ ਸੂਗਰ ਸਮੇਤ ਹੋਰ ਵੀ ਭਿਆਨਕ ਬਿਮਾਰੀਆਂ ਤੋਂ ਸਿਹਤ ਦੀ ਰੱਖਿਆ ਕਰਦਾ ਹੈ। ਆਮ ਹਾਲਤ ‘ਚ ਇਹ ਬਜ਼ਾਰੋਂ 20 ਰੁਪਏ ਕਿਲੋ ਮਿਲਦਾ ਹੈ, ਜਦ ਕਿ ਆਮ ਆਲੂ ਬਜ਼ਾਰ ‘ਚੋਂ 12-13 ਰੁਪਏ ਕਿਲੋ ਮਿਲਦਾ ਹੈ। ਅੱਜ ਕੱਲ ਇਹ ਆਲੂ ਪੂਰੇ ਭਾਰਤ ‘ਚ ਪਾਇਆ ਜਾਂਦਾ ਹੈ। ਪੰਜਾਬ ‘ਚ ਇਹ ਆਲੂ ਦੀ ਫਸਲ ਚੋਖੀ ਮਾਤਰਾ ‘ਚ ਉਗਾਈ ਜਾਂਦੀ ਹੈ। ਲਾਲ ਤੇ ਚਿੱਟਾ ਆਲੂ ਵੀ ਪੰਜਾਬ ‘ਚ ਤਿਆਰ ਹੁੰਦਾ ਹੈ।
ਉਨਾਂ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੂੰ ਵੀ ਸੁਝਾਅ ਦਿੱਤਾ ਕਿ ਬਦਲਵੀਆਂ ਫਸਲਾਂ ਦੀ ਲੜੀ ਵਜੋਂ ਆਲੂ ਦੀ ਫਸਲ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ ਤੇ ਕਿਸਾਨ ਖਾਸ ਕਰ ਆਲੂ ਉਤਪਾਦਕਾਂ ਨੂੰ ਬਚਾਉਣ ਲਈ ਸਰਕਾਰ ਨੂੰ ਉਸਾਰੂ ਸਿਫਾਰਿਸਾਂ ਕੀਤੀਆਂ ਜਾਣ ਤਾਂ ਹੀ ਕਿਸਾਨੀ ਤੇ ਆਲੂ ਉਤਪਾਦਕਾਂ ਨੂੰ ਹੁਲਾਰਾ ਮਿਲ ਸਕਦਾ ਹੈ। ਉਨਾਂ ਕਿਹਾ ਕਿ ਬਾਦਲ ਸਾਹਿਬ ਦੀ ਸਰਕਾਰ ਆਉਂਦਿਆਂ ਜਿਵੇਂ ਚੂੰਗੀਆਂ ਖਤਮ ਕੀਤੀਆਂ ਗਈਆਂ ਸਨ, ਉਵੇਂ ਹੀ ਮਾਰਕੀਟ ਫੀਸ ਵੀ ਖਤਮ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਸ ਦਾ ਸਾਰਾ ਵਜਨ ਜਿਮੀਦਾਰ ਤੇ ਪੈਂਦਾ ਹੈ। ਉਨਾਂ ਤਰਕ ਸਹਿਤ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਜਿਵੇਂ ਸਾਡੇ ਗੁਆਂਢੀ ਸੂਬੇ ਹਰਿਆਣੇ ‘ਚ ਵੀ ਮਾਰਕੀਟ ਫੀਸ ਖਤਮ ਹੈ, ਉਵੇਂ ਹੀ ਇਹ ਪੰਜਾਬ ‘ਚ ਵੀ ਖਤਮ ਕੀਤੀ ਜਾਵੇ। ਬਾਦਲ ਸਾਹਿਬ ਚੂੰਗੀਆਂ ਵਾਂਗ ਹੁਣ ਮਾਰਕੀਟ ਖਤਮ ਕਰਕੇ ਲੋਕਾਂ ਨੂੰ ਤੁਰੰਤ ਰਾਹਤ ਦੇਣ।
ਕੋਲਡ ਸਟੋਰ ਮਾਲਕਾਂ ਦੀ ਸਮੱਸਿਆ ਬਾਰੇ ਸ੍ਰੀ ਮੋਹਣ ਲਾਲ ਦਾ ਕਹਿਣਾ ਹੈ ਕਿ ਕੋਲਡ ਸਟੋਰਾਂ ਤੋਂ ਪੀਕ ਲੋਡ ਖਤਮ ਹੋਣੀ ਚਾਹੀਦੀ ਹੈ। ਇਹ ਪੀਕ ਲੋਡ ਘੱਟੋ-ਘੱਟ ਤਿੰਨ-ਚਾਰ ਘੰਟੇ ਦੀ ਹੁੰਦੀ ਹੈ, ਜਿਵੇਂ ਸਾਢੇ 6 ਤੋਂ ਸਾਢੇ 9 ਵਜੇ ਤੱਕ। ਇਹ ਖਤਮ ਹੋਵੇ ਜਿਵੇਂ ਸਰਕਾਰ ਬਿਜਲੀ 24 ਘੰਟੇ ਸਪਲਾਈ ਦਿੰਦੀ ਹੈ ਤਾਂ ਕੋਲਡ ਸਟੋਰਾਂ ਤੇ ਵੀ ਇਹ 24 ਘੰਟੇ ਲਾਗੂ ਹੋਣੇ ਚਾਹੀਦੇ ਹਨ। ਫੂਡ ਪ੍ਰੋਸੈਸਿੰਗ ਦੀ ਤਰਕ ਤੇ ਕੋਲਡ ਸਟੋਰਾਂ ਨੂੰ ਵੀ ਸਬ ਸਿਡੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।

Share Button

Leave a Reply

Your email address will not be published. Required fields are marked *

%d bloggers like this: