ਬਠਲਾਣਾ ਦੇ ਸਾਬਕਾ ਸਰਪੰਚ ਨੇ ਪਾਵਰਕੌਮ ਦੇ ਜੇਈ ਉੱਤੇ ਬਦਸਲੂਕੀ ਕਰਨ ਦਾ ਲਗਾਇਆ ਦੋਸ਼

ਬਠਲਾਣਾ ਦੇ ਸਾਬਕਾ ਸਰਪੰਚ ਨੇ ਪਾਵਰਕੌਮ ਦੇ ਜੇਈ ਉੱਤੇ ਬਦਸਲੂਕੀ ਕਰਨ ਦਾ ਲਗਾਇਆ ਦੋਸ਼

ਪਾਵਰਕੌਮ ਦੇ ਚੇਅਰਮੈਨ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਹੋਰਨਾਂ ਨੂੰ ਰਜਿਸਟਰਡ ਪੱਤਰ ਭੇਜਕੇ ਕਾਰਵਾਈ ਮੰਗੀ

ਐਸਡੀਓ ਦੀ ਮੌਜੂਦਗੀ ‘ਚ ਘਟਨਾ ਵਾਪਰਨ ਦਾ ਦੋਸ਼
ਜੇਈ ਵੱਲੋਂ ਖੰਡਨ

6-27 (3)

ਬਨੂੜ, 5 ਜੁਲਾਈ (ਰਣਜੀਤ ਸਿੰਘ ਰਾਣਾ): ਨਜ਼ਦੀਕੀ ਪਿੰਡ ਬਠਲਾਣਾ ਦੇ ਸਰਪੰਚ ਵਜ਼ੀਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪਾਵਰਕੌਮ ਦੇ ਬਨੂੜ ਸਥਿਤ ਦਫ਼ਤਰ ਵਿਖੇ ਐਸਡੀਓ ਦੀ ਹਾਜ਼ਰੀ ਵਿਚ ਉਨਾਂ ਨਾਲ ਵਿਭਾਗ ਦੇ ਜੇਈ ਨੇ ਬਦਸਲੂਕੀ ਕੀਤੀ ਹੈ। ਉਨਾਂ ਐਸਡੀਓ ਉੱਤੇ ਵੀ ਉਨਾਂ ਨੂੰ ਕਮਰੇ ਵਿੱਚੋਂ ਬਾਹਰ ਕੱਢਣ ਦਾ ਦੋਸ਼ ਲਗਾਇਆ। ਉਨਾਂ ਪਾਵਰਕੌਮ ਦੇ ਚੇਅਰਮੈਨ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੂੰ ਰਜਿਸਟਰਡ ਪੱਤਰ ਭੇਜਕੇ ਸਾਰੇ ਮਾਮਲੇ ਦੀ ਪੜਤਾਲ ਦੀ ਮੰਗ ਕਰਦਿਆਂ ਬਦਸਲੂਕੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਉੱਚ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ ਦੀ ਕਾਪੀ ਪ੍ਰੈਸ ਲਈ ਜਾਰੀ ਕਰਦਿਆਂ ਉਨਾਂ ਲਿਖਿਆ ਕਿ ਉਹ ਪਿੰਡ ਬਠਲਾਣਾ ਦੇ ਸਾਬਕਾ ਸਰਪੰਚ ਹਨ ਤੇ ਜ਼ਿੰਮੇਵਾਰ ਵਿਅਕਤੀ ਹਨ। ਉਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਉਨਾਂ ਦਾ ਇੱਕ ਕੁਨੈਕਸ਼ਨ ਉਨਾਂ ਦੇ ਸਵਰਗੀ ਪਿਤਾ ਚਰਨ ਸਿੰਘ ਦੇ ਨਾਮ ਤੇ ਨਿਕਲਿਆ ਸੀ। ਉਨਾਂ ਕਿਹਾ ਕਿ ਕੁਨੈਕਸ਼ਨ ਨੇ ਨਵੇਂ ਲਗਾਏ ਟਰਾਂਸਫ਼ਾਰਮਰ ਵਿਚ ਕੁੱਝ ਖ਼ਰਾਬੀ ਸੀ, ਜਿਸ ਸਬੰਧੀ ਉਹ ਐਸਡੀਓ ਨੂੰ ਮਿਲਣ ਆਏ ਸਨ।
ਵਜ਼ੀਰ ਸਿੰਘ ਨੇ ਲਿਖਿਆ ਕਿ ਤਕਰੀਬਨ ਗਿਆਰਾਂ ਕੁ ਵਜੇ ਦੇ ਕਰੀਬ ਜਦੋਂ ਉਹ ਐਸਡੀਓ ਦੇਕਮਰੇ ਵਿਚ ਦਾਖ਼ਿਲ ਹੋਏ ਤਾਂ ਬਠਲਾਣਾ ਵਾਲੀ ਲਾਈਨ ਦਾ ਜੇਈ ਬਚਿੱਤਰ ਸਿੰਘ ਵੀ ਉਨਾਂ ਦੇ ਨਾਲ ਕਮਰੇ ਵਿਚ ਆ ਗਿਆ। ਉਨਾਂ ਕਿਹਾ ਕਿ ਜੇਈ ਉਨਾਂ ਉੱਤੇ ਟਰਾਂਸਫ਼ਾਰਮਰ ਜਾਣ-ਬੁੱਝਕੇ ਸਾੜਨ ਦਾ ਦੋਸ਼ ਲਗਾਉਣ ਲੱਗਾ, ਜਦੋਂ ਉਨਾਂ ਸਫ਼ਾਈ ਦੇਣੀ ਚਾਹੀ ਤਾਂ ਉਹ ਉਨਾਂ ਨਾਲ ਬਦਸਲੂਕੀ ਕਰਨ ਲੱਗਿਆ ਤੇ ਅਵਾ-ਤਵਾ ਬੋਲਿਆ। ਉਨਾਂ ਕਿਹਾ ਕਿ ਇਹ ਸਾਰੀ ਘਟਨਾ ਐਸਡੀਓ ਦੀ ਮੌਜੂਦਗੀ ਵਿਚ ਵਾਪਰੀ ਤੇ ਐਸਡੀਓ ਨੇ ਜੇਈ ਨੂੰ ਰੋਕਣ ਜਾਂ ਉਨਾਂ ਦੀ ਗੱਲ ਸੁਣਨ ਦੀ ਥਾਂ ਉਨਾਂ ਨੂੰ ਆਪਣੇ ਕਮਰੇ ਵਿੱਚੋਂ ਹੀ ਬਾਹਰ ਕੱਢ ਦਿੱਤਾ। ਉਨਾਂ ਕਿਹਾ ਕਿ ਇਸ ਘਟਨਾ ਨੇ ਉਨਾਂ ਨੂੰ ਮਾਨਸਿਕ ਤੌਰ ਤੇ ਦੁੱਖ ਪਹੁੰਚਾਇਆ ਹੈ।
ਉਨਾਂ ਉੱਚ ਅਧਿਕਾਰੀਆਂ ਤੋਂ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਤੇ ਉਨਾਂ ਦਾ ਨੁਕਸਦਾਰ ਟਰਾਂਸਫ਼ਾਰਮਰ ਤੁਰੰਤ ਬਦਲਾਏ ਜਾਣ ਦੀ ਮੰਗ ਕੀਤੀ।

ਕੀ ਕਹਿੰਦੇ ਹਨ ਅਧਿਕਾਰੀ

ਜਦੋਂ ਇਸ ਮਾਮਲੇ ਬਾਰੇ ਜੇਈ ਬਚਿੱਤਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਸਾਬਕਾ ਸਰਪੰਚ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕੀਤਾ। ਉਨਾਂ ਕਿਹਾ ਕਿ ਉਨਾਂ ਕੋਈ ਬਦਸਲੂਕੀ ਨਹੀਂ ਕੀਤੀ, ਸਗੋਂ ਸਾਬਕਾ ਸਰਪੰਚ ਨੇ ਹੀ ਕਮਰੇ ਵਿੱਚੋਂ ਬਾਹਰ ਆਕੇ ਉਨਾਂ ਨੂੰ ਬੁਰਾ ਭਲਾ ਆਖਿਆ। ਉਨਾਂ ਕਿਹਾ ਕਿ ਨਕੁਸਦਾਰ ਟਰਾਂਸਫ਼ਾਰਮਰ ਨੂੰ ਬਦਲਾਣ ਲਈ ਉਹ ਕਾਰਵਾਈ ਕਰ ਰਹੇ ਹਨ। ਵਿਭਾਗ ਦੇ ਬਨੂੜ ਸਥਿਤ ਐਸਡੀਓ ਗੌਰਵ ਕੰਬੋਜ ਨੇ ਆਖਿਆ ਕਿ ਸਬੰਧਿਤ ਵਿਅਕਤੀ ਅਤੇ ਜੇਈ ਦਰਮਿਆਨ ਆਪਸ ਵਿਚ ਬੋਲ-ਬੁਲਾਰਾ ਹੋ ਰਿਹਾ ਸੀ, ਉਨਾਂ ਨੇ ਦੋਹਾਂ ਨੂੰ ਕਮਰੇ ਵਿੱਚੋਂ ਬਾਹਰ ਭੇਜਿਆ ਸੀ। ਉਨਾਂ ਕਿਹਾ ਕਿ ਸਬੰਧਿਤ ਵਿਅਕਤੀ ਕੌਣ ਸੀ ਤੇ ਉਨਾਂ ਦਾ ਕੀ ਮਾਮਲਾ ਸੀ ਇਸ ਬਾਰੇ ਉਨਾਂ ਨੂੰ ਕੁੱਝ ਵੀ ਪਤਾ ਨਹੀਂ ਹੈ, ਨਾ ਹੀ ਸਬੰਧਿਤ ਵਿਅਕਤੀ ਦੁਬਾਰਾ ਉਨਾਂ ਕੋਲ ਆਇਆ ਹੈ। ਉਨਾਂ ਮਾਮਲੇ ਦੀ ਪੜਤਾਲ ਕਰਨ ਦੀ ਗੱਲ ਆਖੀ।

Share Button

Leave a Reply

Your email address will not be published. Required fields are marked *

%d bloggers like this: