ਜਿ਼ਲ੍ਹਾਂ ਅੰਮ੍ਰਿਤਸਰ ਦੇ ਫਿਲਮੀ ਐਕਟਰ, ਲੇਖਕ ਅਤੇ ਗੀਤਕਾਰ ਰਾਜ ਤਿਲਕ ਦਾ ਨਾਮ ਮਿਹਨਤ ਦੀ ਦੁਨੀਆਂ ਵਿੱਚ ਲੈਣਾ ਕਦੇ ਨਹੀ ਭੁਲਾਇਆ ਜਾ ਸਕਦਾ

ਜਿ਼ਲ੍ਹਾਂ ਅੰਮ੍ਰਿਤਸਰ ਦੇ ਫਿਲਮੀ ਐਕਟਰ, ਲੇਖਕ ਅਤੇ ਗੀਤਕਾਰ ਰਾਜ ਤਿਲਕ ਦਾ ਨਾਮ ਮਿਹਨਤ ਦੀ ਦੁਨੀਆਂ ਵਿੱਚ ਲੈਣਾ ਕਦੇ ਨਹੀ ਭੁਲਾਇਆ ਜਾ ਸਕਦਾ

6-1

ਜੰਡਿਆਲਾ ਗੁਰੂ 5 ਜੁਲਾਈ ਵਰਿੰਦਰ ਸਿੰਘ :- ਸਿਆਣਿਆ ਦਾ ਇਹ ਕਥਨ ਸੋਲਾਂ ਆਨੇ ਦਰੁਸਤ ਹੈ ਕਿ ਸੰਘਰਸ਼ ਦੀ ਭੱਠੀ ਦਾ ਸੇਕ ਇਨਸਾਨੀ ਸੋਚ ਨੂੰ ਇੰਨਾ ਮਜਬੂਤ ਬਣਾ ਦਿੰਦਾ ਹੈ ਕਿ ਉਸ ਨੂੰ ਸਫਲਤਾ ਦੀ ਪ੍ਰਾਪਤੀ ਲਈ ਰਾਹ ਵਿੱਚ ਆਉਂਦੀਆਂ ਰੁਕਾਵਟਾਂ ਦੀ ਭੋਰਾ ਜਿੰਨੀ ਵੀ ਪਰਵਾਹ ਰਹਿੰਦੀ ।ਵੈਸੇ ਵੀ ਸੰਘਰਸ਼ ਆਦਮੀ ਨੂੰ ਜਿੰਦਗੀ ਜਿਉਣ ਦਾ ਢੰਗ ਸਿਖਾਉਦਾਂ ਹੈ ਤੇ ਜੇਕਰ ਪਿਛਾਂਹ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹੀ ਲੋਕ ਲੰਮਾ ਸਮਾਂ ਸਫਲਤਾ ਪੂਰਵਕ ਤੁਰਦੇ ਹਨ ਜਿੰਨਾ ਨੇ ਸਖਤ ਮੇਹਨਤ ਕੀਤੀ ਹੁਮਦਿ ਹੈ ਤੇ ਜਿੰਨਾ ਦੇ ਪੈਰਾਂ ਹੇਠ ਸਫਲਤਾ ਰੂਪੀ ਬਟੇਰਾ ਅਚਾਨਕ ਆ ਜਾਂਦਾ ਹੈ ਉਹਨਾ ਦੀ ਹਾਲਤ ਥੋੜੇ ਸਮੇ ਵਿੱਚ ਹੀ ਪਹਿਲੇ ਦਿਨਾਂ ਵਰਗੀ ਹੋ ਜਾਂਦੀ ਹੈ ।ਜੇਕਰ ਆਪਾਂ ਸੰਘਰਸ਼ ਦੇ ਤਾਪ ਦੀ ਗੱਲ ਕਰੀਏ ਤਾਂ ਫਿਲਮੀ ਐਕਟਰ,ਲੇਖਕ ਅਤੇ ਗੀਤਕਾਰ ਰਾਜ ਤਿਲਕ ਦਾ ਨਾਮ ਲੈਣਾ ਕਦੇ ਨਹੀ ਭੁੱਲ ਸਕਦੇ।ਜਿਲਾ੍ਹ ਅੰਮ੍ਰਿਤਸਰ (ਹੁਣ ਤਰਨ ਤਾਰਨ) ਦੇ ਪਿੰਡ ਨੌਰੰਗਾਂਬਾਦ ਵਿੱਚ ਜੰਮਿਆ ਪਲਿਆ ਰਾਜ ਤਿਲਕ ਕਿਸੇ ਜਾਣਕਾਰੀ ਦਾ ਮਥਾਜ ਨਹੀ ਹੈ ਉਹ ਹੁਣ ਤੱਕ 45 ਸਾਲ ਦਾ ਸਮਾ ਫਿਲਮ ਇੰਡਸਟਰੀ ਨੂੰ ਦੇ ਚੁੱਕੇ ਹਨ।ਰਾਜ ਤਿਲਕ ਨੇ ਦੱਸਿਆ ਕਿ 1971 ਵਿੱਚ ਉਹ ਫਰੀਦਾਬਾਦ(ਹਰਿਆਣਾ) ਵਿੱਚ ਐਸਕੌਰਟ ਲਿਮਟਿਡ ਕੰਪਨੀ ਵਿੱਚ ਕੰਮ ਕਰਦੇ ਸਨ ਕਿ ਉਹਨਾ ਦਾ ਇੱਕ ਦੋਸਤ ਘਣਸ਼ਿਆਮ ਦਾਸ ਗੁਪਤਾ ਜੋ ਕਿ ਇੱਕ ਫਿਲਮ ਬਨਾਉਣੀ ਚਹੁੰਦਾ ਸੀ ਉਹ ਉਸ ਨੁੰ ਮੁਬੰਈ ਲੈ ਗਿਆ ਜਿੱਥੇ ਉਸ ਨੇ ਡਾਇਰੈਕਟਰ ਐਮ ਐਮ ਅਬਾਸ,ਹੀਰੋ ਜਿਤਂੇਦਰ,ਹੀਰੋਇੰਨ ਆਸਾ ਪਾਰਿਖ ਦੇ ਨਾਲ ਉਸ ਨੁੰ ਸਾਇਡ ਹੀਰੋ ਦਾ ਰੋਲ ਦਿੱਤਾ ਗਿਆ ਜਿਸ ਦਾ ਮਹੂਰਤ 18 ਨਵੰਬਰ 1971 ਨੂੰ ਉਸ ਵੇਲੇ ਦੇ ਪ੍ਰਸਿੱਧ ਸਟੂਡੀਓ ਮਹਿਬੂਬ ਸਟੂਡੀਓ ਵਿੱਚ ਹੋਇਆ ਅਤੇ ਉਸ ਫਿਲਮ ਦਾ ਇੱਕ ਗੀਤ ਵੀ ਆਸ਼ਾ ਭੌਸਂਲੇ ਦੀ ਅਵਾਜ ਵਿੱਚ ਰਿਕਾਰਡ ਕਰ ਲਿਆ ਗਿਆ।

ਪ੍ਰਡਿਊਸਰ ਦੇ ਪਿਤਾ ਦੀ ਮੋਤ ਹੋ ਜਾਣ ਕਾਰਨ ਉਹ ਪਿਲਮ ਨਾ ਬਣ ਸਕੀ।ਉਸ ਤੋ ਬਾਅਦ “ਪਾਇਲ ਔਰ ਸ਼ਹਿਨਾਈ”ਲਈ ਸਾਇਡ ਹੀਰੋ ਦਾ ਰੋਲ ਮਿਲਿਆ ਉਹ ਫਿਲਮ ਵੀ ਪੰਜ ਰੀਲਾਂ ਬਣ ਕੇ ਅੱਧ ਵਿਚਾਲੇ ਹੀ ਲਟਕ ਗਈ।ਰਾਜ ਤਿਲਕ ਦੱਸਦੇ ਹਨ ਕਿ ਉਹ ਫਿਲਮ ਤੇ ਨਾਂ ਬਣ ਸਕੀ ਪਰ ਉਸ ਦਾ ਇੱਕ ਫਾਇਦਾ ਇੰਨਾ ਇਹ ਹੋਇਆ ਕਿ ਉਸ ਫਿਲਮ ਦਾ ਰਫ ਪ੍ਰਿੰਟ ਵੇਖ ਕੇ ਪ੍ਰੌਡਿਓਸਰ ਹਰੀ ਕਿਸ਼ਨ ਮੀਰ ਚੰਦਾਨੀ ਨੇ ਨੇ ਆਪਣੀ ਫਿਲਮ “ਚਟਾਨ ਸਿੰਘ”ਲਈ ਬਤੌਰ ਸਾਇਡ ਹੀਰੋ ਦੇ ਰੋਲ ਲਈ ਲੈ ਲਿਆਜਿਸ ਵਿੱਚ ਹੀਰੋ ਵਿਨੋਦ ਮਹਿਰਾ,ਹੀਰੋਇਨ ਯੋਗਿਤਾਬਾਲੀ,ਵਿਲਨ ਪ੍ਰੇਮ ਨਾਥ ਅਤੇ ਅਰੂਨਾ ਇਰਾਨੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਸ ਤੋ ਬਾਦ ਬਿਮਾਰ ਹੋ ਜਾਣ ਕਾਰਨ ਕਾਫੀ ਲੰਮਾ ਸਮਾ ਫਿਲਮ ਇੰਡਸਟਰੀ ਤੋ ਦੂਰ ਰਹਿਣ ਕਰਕੇ ਕੋਈ ਕੰਮ ਨਾ ਮਿਲ ਸਕਿਆ ਤੇ ਫੇਰ ਨਵੇਂ ਸਿਰੇ ਤੋ ਕਮਮ ਦੀ ਤਲਾਸ਼ ਵਿੱਚ ਇਧਰ ਉਧਰ ਭਟਕਣਾ ਪਿਆ ਤੇ ਕੁਝ ਛੋਟੀਆਂ ਮੋਟੀਆਂ ਫਿਲਮਾ ਮਿਲੀਆਂ ਜਿੰਨਾ ਵਿੱਚ ਕੁਝ ਪੰਜਾਬੀ ਫਿਲਮਾ ਵੀ ਸ਼ਾਮਲ ਹਨ ਤਕਰਾਰ,ਸੌਂਹ ਮੈਨੂ ਪੰਜਾਬ ਦੀ ਅਤੇ ਮੌਜਾਂ ਦੁਬਈ ਦੀਆਂ ਸ਼ਾਮਲ ਹਨ।ਉਸ ਤੋ ਬਾਦ ਫੇਰ ਲੰਮਾ ਸਮਾਂ ਸੰਘਰਸ਼ ਦੀ ਭੱਠੀ ਵਿੱਚ ਤਪਣਾ ਪਿਆ ਤੇ ਕੁਝ ਛੋਟੇ ਮੋਟੇ ਕਰੈਕਟਰ ਰੋਲ ਕਰਕੇ ਪਰਿਵਾਰ ਦਾ ਗੁਜਾਰਾ ਕੀਤਾ।ਉਹ ਦੱਸਦੇ ਹਨ ਕਿ ਫੇਰ ਸਤਿਗੁਰ ਦੀ ਕਿਰਪਾ ਨਾਲ ਚੰਗੇ ਦਿਨਾਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਮਿਸ਼ੁਨ ਚਕਰਵਰਤੀ ਨਾਲ “ਲਾਹਪ੍ਰਵਾਹ”ਪ੍ਰਰਿਵਾਰ,ਵਕਤ ਕੀ ਅਵਾਜ,ਹਿਸਾਬ ਖੁਨ ਕਾ,ਦਾਤਾ,ਰੋਟੀ ਕੀ ਕੀਮਤ ਜਿਸ ਦੀ ਸਟੋਰੀ ਵੀ ਰਾਜ ਤਿਲਕ ਨੇ ਖੁਦ ਲਿਖ ਿਸੀ ਤੇ ਫਿਲਮ ਵਿੱਚ ਮੇਨ ਵਿਲਨ ਦਾ ਰੋਲ ਵੀ ਕੀਤਾ ਸੀ ।ਉਹ ਦਸਦੇ ਹਨ ਕਿ ਹੁਣ ਤੱਕ ਉਹ 100 ਦੇ ਕਰੀਬ ਫਿਲਮਾ ਵਿੱਚ ਕੰਮ ਕਰ ਚੁੱਕੇ ਹਨ ਜਿੰਨਾ ਵਿੱਚ ਪ੍ਰਮੁੱਖ ਤੌਰ ਤੇ ਸੰਨੀ ਦਿਓਲ ਨਾਲ ਇੰਡੀਅਨ,ਬੋਲੇ ਸੋ ਨਿਹਾਲ,ਬੌਬੀ ਦਿਓਲ ਨਾਲ ਕਿਸਮਤ,ਫਰਦੀਨ ਖਾਨ ਨਾਲ ਜਾਨਸੀਨ,ਪ੍ਰੇਮ ਅਗਨ,ਅਭਿਸੇਕ ਬਚਨ ਅਤੇ ਅਜੇ ਦੇਵਗਨ ਨਾਲ ਜਮੀਨ,ਸੰਜੇ ਦੱਤ ਨਾਲ ਤੇਜਾ,ਗੋਬਿੰਦਾ ਨਾਲ ਅਚਾਨਕ,ਧਰਮਿੰਦਰ ਨਾਲ ਤ੍ਰੀਨੇਤਰ,ਇਲਾਕਾ,ਅਮੀਰ ਖਾਨ ਨਾਲ ਅਕੇਲੇ ਹਮ ਅਕੇਲੇ ਤੁਮ,ਸਲਮਾਨ ਖਾਨ ਨਾਲ ਗਰਵ,ਨਸ਼ੀਰੂਦੀਨ ਸ਼ਾਹ ਨਾਲ ਮਾਨ ਮਰਿਆਦਾ,ਵਿਨੋਦ ਖੰਨਾ ਨਾਲ ਕਾਰਨਾਮਾ,ਸ਼ਤਰੂਘਨ ਸਿਨਹਾ ਨਾਲ ਔਲਾਦ ਕੇ ਦੁਸ਼ਮਨ,ਜਿਤੇਂਦਰ ਨਾਲ ਜੇ ਰਾਤ ਫਿਰ ਨਾ ਆਏਗੀ,ਸੰਜੀਵ ਕੁਮਾਰ ਨਾਲ ਰਾਮ ਤੇਰੇ ਕਿਤਨੇ ਨਾਮ ,ਅਨਿਲ ਕਪੂਰ ਨਾਲ ਕਸਮ ਤੋ ਇਲਾਵਾ ਇਕੱਲੇ ਮਿਥੁਨ ਚਕਰਵਰਤੀ ਨਾਲ 30-35 ਫਿਲਮਾ ਵਿੱਚ ਕੰਮ ਕੀਤਾ ਹੈ।ਰਾਜ ਤਿਲਕ ਨੇ ਫਿਲਮਾ ਤੋ ਇਲਾਵਾ ਬਹੁਤ ਸਾਰੇ ਟੀ ਵੀ ਸੀਰੀਅਲਾਂ ਵਿੱਚ ਵੀ ਕਮ ਕੀਤਾ ਹੈ ਜਿੰਨਾ ਵਿੱਚ ਆਪ ਬੀਤੀ,ਏਕ ਦੋ ਤੀਨ ਚਾਰ,ਹਸਰਤੇਂ,ਜਿੰਦਗੀ ਕਾ ਸਫਰ,ਸੁਰਾਗ,ਸੀ ਆਈ ਡੀ,ਵੋ ਰਹਿਨੇ ਵਾਲੀ ਮਹਿਲੋਂ ਕੀ ਆਦਿ ਪ੍ਰਮੁੱਖ ਹਨ।ਰਾਜ ਹਿੰਦੀ,ਪੰਜਾਬੀ,ਅੰਗਰੇਜੀ ਤੋ ਇਲਾਵਾ ਮਰਾਠੀ ਅਤੇ ਗੁਜਰਾਤੀ ਭਾਸ਼ਾ ਵੀ ਚੰਗੀ ਤਰਾਂ ਬੋਲ ਲੈਂਦੇ ਹਨ।ਰਾਜ ਤਿਲਕ ਦੀ ਹਾਈਟ 6 ਫੁੱਟ,ਪੜਾਈ ਗ੍ਰੈਜੂਏਟ ਹੈਉਹਨਾ ਨੇ ਐਸ ਐਸ ਸੀ ਬੜੋਦਾ ਤੋ ਕੀਤੀ ਹੈ,ਗ੍ਰੈਜੂਏਸ਼ਨ ਤੇ ਪ੍ਰਭਾਕਰ ਚੰਡੀਗੜ ਤੋ ਕੀਤੀ ਹੋਈ ਹੈ।ਰਾਜ ਤਿਲਕ ਨੇ ਫਿਲਮੀ ਸ਼ੂਟਿੰਗ ਦੋਰਾਨ ਹੋਏ ਦੋ ਵੱਖ ਵੱਖ ਹਾਦਸਿਆ ਦਾ ਜਿਕਰ ਕਰਦਿਆ ਦੱਸਿਆ ਕਿ ਉਹ ਜਦ ਫਿਲਮ ਪਰਿਵਾਰ ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉਹਨਾ ਨੇ ਹੱਥ ਵਿੱਚ ਇੱਕ ਸੱਪ ਫੜਿਆ ਹੋਇਆ ਸੀ ਜੋ ਸਾਹਮਣੇ ਤੋ ਪੈ ਰਹੀਆਂ ਤੇਜ ਲਾਈਟਾਂ ਤੇ ਸੇਕ ਤੋ ਘਬਰਾ ਕੇ ਉਸ ਨੇ ਮੇਰੇ ਹੱਥ ਤੇ ਦੰਦੀ ਵੱਡ ਦਿੱਤੀ ਸੀ ਤੇ ਮੈ ਘਬਰਾ ਕੇ ਸੱਪ ਲੋਕਾਂ ਤੇ ਸੁੱਟ ਦਿੱਤਾ ਸੀ ।ਪਰ ਸੱਪ ਦਾ ਜਹਿਰ ਵਾਲੀ ਥੈਲੀ ਕੱਢੀ ਹੋਣ ਕਰਕੇ ਮੇਰਾ ਕੋਈ ਨੁਕਸਾਨ ਨਹੀ ਹੋਇਆ ਸੀ ਅਤੇ ਦੂਸਰਾ ਵਾਕਿਆ ਫਿਲਮ ਮਾਨ ਮਰਿਆਦਾ ਦੀ ਸ਼ੂਟਿੰਗ ਦੋਰਾਨ ਹੋਇਆ ਸੀ ਜਦ ਉਹ ਡਾਕੂ ਦੇ ਰੋਲ ਵਿੱਚ ਘੋੜੇ ਦੀ ਸਵਾਰੀ ਕਰ ਰਹੇ ਸਨ ਤਾਂ ਘੋੜਾ ਬੇਕਾਬੂ ਹੋ ਗਿਆ ਸੀ ਤਾਂ ਉਸ ਦੋਰਾਨ ਮੇਰੇ ਬਹੁਤ ਸੱਟਾਂ ਲੱਗੀਆਂ ਸਨ।

Share Button

Leave a Reply

Your email address will not be published. Required fields are marked *

%d bloggers like this: