ਸਰਕਾਰ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ

ਸਰਕਾਰ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ

5-9
ਜੰਡਿਆਲਾ ਗੁਰੂ 4 ਜੁਲਾਈ ਵਰਿੰਦਰ ਸਿੰਘ :- ਸ਼ਹਿਰ ਜੰਡਿਆਲਾ ਗੁਰੂ ਦੇ ਵਿਕਾਸ ਕਾਰਜਾਂ’ਚ ਕਿੰਨੀ ਕੁ ਸੱਚਾਈ ਹੈ,ਇਸ ਦੀ ਅੱਜ ਪੂਰੀ ਤਰ੍ਹਾ ਨਾਲ ਫੂਕ ਨਿਕਲ ਗਈ।ਸ਼ਹਿਰ ਦੇ ਜੁਬਲੀ ਰੋਡ ਤੋਂ ਬਾਬਾ ਘੋੜੇਸ਼ਾਹ ਨੂੰ ਜਾਂਦੀ ਸੜਕ ਤੇ ਜਦੋ ਇਕ ਟ੍ਰੈਕਟਰ ਟਰਾਲੀ ਲੰਘ ਰਹੀ ਸੀ ਤਾਂ ਇਕ ਦਮ ਸੜਕ’ਚ ਵੱਡੇ ਵੱਡੇ ਟੋਏ ਪੈਣੇ ਸ਼ੁਰੂ ਹੋ ਗਏ ਅਤੇ ਟਰਾਲੀ ਦੇ ਪਿਛਲੇ ਟਾਇਰ ਪੂਰੀ ਤਰ੍ਹਾ ਜਮੀਨ ਵਿਚ ਧੱਸ ਗਏ।ਪ੍ਰਮਾਤਮਾ ਦੀ ਕ੍ਰਿਪਾ ਨਾਲ ਵੱਡਾ ਹਾਦਸਾ ਹੋਣੋ ਬਚ ਗਿਆ।ਟ੍ਰੈਕਟਰ ਚਲਾ ਰਹੇ ਡਰਾਈਵਰ ਸਨੀ ਤੇ ਉਸ ਨੇ ਨਾਲ ਹੋਰ ਦੋ ਆਦਮੀ ਕੁਲਬੀਰ ਸਿੰਘ ਰਾਣਾ ਮਹਾਂਵੀਰ ਸਿੰਘ ਨੇ ਦੱਸਿਆ ਕਿ ਅਸੀ ਟਰਾਲੀ’ਚ ਬੱਜਰੀ ਲੱਘ ਕੇ ਜਦੋ ਉਕਤ ਰੋਡ ਤੋਂ ਜਾ ਰਹੇ ਸੀ ਤਾਂ ਅਚਾਨਕ ਟ੍ਰੈਕਟਰ ਟਰਾਲੀ ਸੜਕ ਵਿਚ ਧੱਸਣ ਲੱਗ ਪਏ,ਘਬਰਾਏ ਹੋਇਆ ਨੇ ਟ੍ਰੈਕਟਰ ਬੰਦ ਕਰਕੇ ਥੱਲੇ ਉੱਤਰ ਕੇ ਵੇਖਿਆ ਤਾਂ ਸੜਕ’ਚ ਵੱਡੇ ਵੱਡੇ ਟੋਏ ਪਏ ਹੋਏ ਸਨ ਟਰਾਲੀ ਦੇ ਪਿੱਛੇ ਵਾਲਾ ਪਾਸਾ ਸਾਰਾ ਧਰਤੀ’ਚ ਘੱਸ ਗਿਆ।ਉਨਹਾ ਨੇ ਦੱਸਿਆ ਕਿ ਸੜਕ ਦੇ ਥੱਲੇ ਕੋਈ ਵੀ ਬੇਸ ਨਹੀ ਸੀ ਪ੍ਰਮਾਤਮਾ ਜਾਣਦਾ ਸੜਕ ਕਿਸ ਦੇ ਸਹਾਰੇ ਖਲੋਤੀ ਹੋਈ ਸੀ।ਬੜੀ ਜੱਦੋ-ਜਹਿਦ ਤੋਂ ਬਾਅਦ ਟ੍ਰੈਕਟਰ ਟਰਾਲੀ ਸੜਕ’ਚੋ ਕੱਢੇ ਗਏ।ਉਨ੍ਹਾ ਨੇ ਕਿਹਾ ਕਿ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਹਿੰਦੇ ਨਹੀ ਥੱਕਦੇ ਕਿ ਪੰਜਾਬ ਦੀਆ ਸੜਕਾਂ ਇਹੋ ਜਿਹੀਆ ਬਣਾ ਦਿੱਤੀਆਂ ਗਈਆਂ ਹਨ ਕਿ ਭਾਵੇ ਬੰਬ ਵੀ ਇਸ ਤੇ ਡਿੱਗੇ ਤਾਂ ਵੀ ਇਸ ਦਾ ਕੁਝ ਨਹੀ ਵਿਗਾੜ ਸਕਦਾ,ਪਰ ਇਸ ਸਰਕਾਰ ਦੇ ਸਾਰੇ ਵਾਅਦੇ ਖੋਖਲੇ ਸਾਬਤ ਹੋ ਗਏ ਜਦ ਇਕ ਛੋਟੀ ਜਿਹੀ ਲਿੰਕ ਰੋਡ ਦਾ ਹੀ ਅਜਿਹਾ ਹਾਲ ਹੈ ਤਾਂ ਸਾਰੇ ਪੰਜਾਬ ਦਾ ਤਾਂ ਰੱਬ ਹੀ ਰਾਖਾ।

Share Button

Leave a Reply

Your email address will not be published. Required fields are marked *

%d bloggers like this: