ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਤੋ ਸੰਤੁਸ਼ਟ:ਜਥੇਦਾਰ ਪ੍ਰੀਤਮ ਸਿੰਘ

ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਤੋ ਸੰਤੁਸ਼ਟ:ਜਥੇਦਾਰ ਪ੍ਰੀਤਮ ਸਿੰਘ

ਸੰਗਰੂਰ/ਛਾਜਲੀ 4 ਜੁਲਾਈ (ਕੁਲਵੰਤ ਛਾਜਲੀ)ਪੰਜਾਬ ਦੇ ਲੋਕ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਤੀਜੀ ਵਾਰ ਸਰਕਾਰ ਬਣਾਕੇ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਬੈਠੇ ਹਨ।ਕਿਉਕਿ ਪੰਜਾਬ ਦਾ ਹਰ ਵਰਗ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਗੱਠਜੋੜ ਸਰਕਾਰ ਤੋ ਸੰਤੁਸਟ ਹੈ।ਇਹ ਵਿਚਾਰ ਸ੍ਰੋ ਅ ਦਲ ਦੇ ਸੀਨੀਅਰ ਆਗੂ ਜਥੇਦਾਰ ਪ੍ਰੀਤਮ ਸਿੰਘ ਅਤੇ ਰਣ ਸਿੰਘ ਮਹਿਲਾਂ ਨੇ ਦਿੜਬਾ ਹਲਕਾ ਦੇ ਪਿੰਡਾ ਦੀਆ ਨੁੱਕੜ ਮੀਟਿੰਗਾ ਕਰਨ ਤੋ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਅਾ ਕਿਹਾ ਕੀ ਆਮ ਆਦਮੀ ਪਾਰਟੀ ਦੇ ਚੌਣ ਮੈਨੀਫੈਸਟੋ ਤੇ ਟਿੱਪਣੀ ਕਰਦਿਆ ਕਿਹਾ ਹੈ ਕਿ ਦਿੱਲੀ ਵਿੱਚ ਵੀ ਅਜਿਹਾ ਮੈਨੀਫੈਸਟੋ ਤਿਆਰ ਕਰਕੇ ਸਰਕਾਰ ਬਣਾਈ ਸੀ।ਅਤੇ ਲੋਕਾ ਨਾਲ ਕੀਤੇ ਵਾਅਦਿਆ ਚੋ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਏਸ ਲਈ ਪੰਜਾਬ ਦਾ ਨੌਜਵਾਨ ਕੇਜਰੀਵਾਲ ਦੀਆ ਲੂੰਬੜਚਾਲਾ ਵਿੱਚ ਨਹੀ ਫਸੇਗਾ ਭਗਵੰਤ ਮਾਨ ਦੇ ਚੁਟਕਲੇ ਸੁਣਕੇ ਗੁੰਮਰਾਹ ਹੋੲੇ ਨੌਜਵਾਨ ਪਛਾੜ ਰਹੇ ਹਨ।ਅਤੇ ਐਮ ਪੀ ਬਣਕੇ ਲੋਕਾ ਦਾ ਧੰਨਵਾਦ ਕਰਨ ਵੀ ਨਹੀ ਆਇਆ ਸਗੋਂ ਐਮ ਪੀ ਬਣਕੇ ਪੰਜਾਬ ਦੇ ਮਹੋਲ ਨੂੰ ਖਰਾਬ ਕਰਨ ਤੇ ਲੱਗਾ ਹੋਇਆ ਹੈ।ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦੀਆ ਵਿਰੋਧੀ ਪਾਰਟੀਆ ਹਨ।ਏਸ ਲਈ ਪੰਜਾਬ ਦੇ ਲੋਕਾ ਨੂੰ ਏਨਾਂ ਤੋ ਸੁਚੇਤ ਰਹਿਣ ਦੀ ਲੋੜ ਹੈ।ਇਸ ਮੌਕੇ , ਸਿਰੀਰਾਮ ਸਿੰਘ, ਅਜੈਬ ਸਿੰਘ, ਮੋਤੀ ਘਰਾਟ,ਭਜਨ ਸਿੰਘ ਲਦਾਲ,ਜੱਗਾ ਸਿੰਘ, ਵੀ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: