ਸਿਧਾਂਤਹੀਣ ਹੋਣ ਕਾਰਨ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਨੂੰ ਤਬਾਹ ਕੀਤਾ ਮਨਪ੍ਰੀਤ ਬਾਦਲ

ਸਿਧਾਂਤਹੀਣ ਹੋਣ ਕਾਰਨ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਨੂੰ ਤਬਾਹ ਕੀਤਾ ਮਨਪ੍ਰੀਤ ਬਾਦਲ

4-23 (1)
ਮਲੋਟ, 03 ਜੁਲਾਈ (ਆਰਤੀ ਕਮਲ) : ਕੋਈ ਵੀ ਸਰਕਾਰ ਸਿਧਾਤਾਂ ਤੋਂ ਬਿਨਾ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਨਹੀ ਲਿਜਾ ਸਕਦੀ ਅਤੇ ਸਿਧਾਂਤਹੀਣ ਸਰਕਾਰ ਹੋਣ ਕਾਰਨ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਸਰਕਾਰ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਤੇ ਲਿਜਾ ਖੜਾ ਕੀਤਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਐਡਵਰਡਗੰਜ ਗੈਸਟ ਹਾਊਸ ਵਿਖੇ ਕਾਂਗਰਸ ਪਾਰਟੀ ਦੀ ਵਿਧਾਨ ਸਭਾ ਹਲਕਾ ਮਲੋਟ ਦੀ ਮੀਟਿੰਗ ਦੌਰਾਨ ਮਨਪ੍ਰੀਤ ਸਿੰਘ ਬਾਦਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕੀਤਾ । ਇਸ ਮੀਟਿੰਗ ਵਿਚ ਸ੍ਰੀ ਬਾਦਲ ਤੋਂ ਇਲਾਵਾ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ, ਵਿਜੈ ਸਿੰਗਲਾ ਸਾਬਕਾ ਐਮਪੀ, ਹੰਸ ਰਾਜ ਜੋਸਨ ਸਾਬਕਾ ਮੰਤਰੀ ਅਤੇ ਜਿਲਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਠੰਡੇ ਪੈ ਰਹੇ ਜੋਸ਼ ਨੂੰ ਦੁਬਾਰਾ ਤੋਂ ਭਰਨ ਦੀ ਕੋਸ਼ਿਸ਼ ਕੀਤੀ ।

ਰਾਣਾ ਸੋਢੀ ਨੇ ਇਸ ਮੌਕੇ ਯੂਥ ਕਾਂਗਰਸ ਦੇ ਹਾਜਰ ਆਗੂਆਂ ਨੂੰ ਸੰਬੋਧਨ ਕਰਦਿਆਂ ਸਾਥੀ ਲੀਡਰਾਂ ਨੂੰ ਵੀ ਕਿਹਾ ਕਿ ਅਜੋਕੇ ਸਮੇਂ ਵਿਚ ਨੌਜਵਾਨ ਪੀੜੀ ਨੂੰ ਅੱਗੇ ਲਾਉਣ ਦੀ ਬਹੁਤ ਜਰੂਰਤ ਹੈ ਕਿਉਂਕਿ ਆਉਣ ਵਾਲੀਆਂ ਚੋਣਾਂ ਵਿਚ ਨੌਜਵਾਨ ਵੋਟਰਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ ਅਤੇ ਨੌਜਵਾਨਾਂ ਨੂੰ ਅੱਗੇ ਲੱਗ ਕੇ ਕੰਮ ਕਰਨਾ ਦਾ ਪੂਰਾ ਮੌਕਾ ਵੀ ਦੇਣਾ ਬਣਦਾ ਹੈ । ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਕਾਂਗਰਸੀ ਵਰਕਰਾਂ ਤੇ ਬਹੁਤ ਤਸ਼ੱਦਦ ਕੀਤਾ ਹੈ ਅਤੇ ਵਿਸ਼ੇਸ਼ ਕਰਕੇ ਮਲੋਟ ਲੰਬੀ ਹਲਕੇ ਦੇ ਵਰਕਰਾਂ ਨੇ ਇਹ ਸੰਤਾਪ ਭੋਗਿਆ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ, ਮਜਦੂਰ, ਵਪਾਰੀ, ਮੁਲਾਜਮ ਹਰ ਵਰਗ ਦੁਖੀ ਹੈ ਅਤੇ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਸਿਖਰ ਤੇ ਹੈ । ਆਮ ਆਦਮੀ ਪਿਸ ਰਿਹਾ ਹੈ । ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਪੂਰੀ ਤਰਾਂ ਤਹਿਸ ਨਹਿਸ ਹੋ ਚੁੱਕਾ ਹੈ ਸਿਹਤ ਵਿਭਾਗ ਖੁਦ ਕੈਂਸਰ ਪੀੜਤ ਹੈ ਕਿਉਂਕਿ ਮਾਲਵੇ ਦੇ ਇਸ ਇਲਾਕੇ ਵਿਚ ਲਗਾਤਾਰ ਵੱਧ ਰਹੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੂੰ ਰੋਕਣ ਵਿਚ ਸਰਕਾਰ ਪੂਰੀ ਤਰਾਂ ਅਸਮਰੱਥ ਹੈ । ਜਿੰਮੀਦਾਰ ਅਤੇ ਵਪਾਰੀ ਦਿਨੋ ਦਿਨ ਕੰਗਾਲ ਹੋ ਰਿਹਾ ਹੈ । ਦੇਸ਼ ਵਿਚ ਭਾਜਪਾ ਅਤੇ ਸੂਬੇ ਵਿਚ ਅਕਾਲੀ ਭਾਜਪਾ ਹੋਣ ਕਾਰਨ ਪ੍ਰਾਪਰਟੀ ਦੀਆਂ ਕੀਮਤਾਂ ਡਿੱਗ ਪਈਆਂ ਹਨ ਅਤੇ ਕਿਸਾਨ ਘਰ ਬੈਠੇ ਹੀ ਕੰਗਾਲ ਹੋ ਗਿਆ ਹੈ । ਕਰੋੜਾਂ ਦੀ ਜਾਇਦਾਦ ਦਾ ਮਾਲਕ ਸਿਰਫ ਲੱਖਾਂ ਵਿਚ ਰਹਿ ਗਿਆ ਹੈ ਜਿਸ ਦਾ ਕਾਰਨ ਸਿਰਫ ਸਰਕਾਰ ਦੀਆਂ ਗਲਤ ਨੀਤੀਆਂ ਹਨ ।

ਬੁਲਾਰਿਆਂ ਆਪ ਪਾਰਟੀ ਨੂੰ ਵੀ ਕਰੜ ਹੱਥੀਂ ਲੈਂਦਿਆਂ ਕਿਹਾ ਕਿ ਇਹ ਨੌਟੰਕੀ ਪਾਰਟੀ ਹੈ ਅਤੇ ਦਿੱਲੀ ਵਿਚ ਕਿਸੇ ਵਾਅਦੇ ਤੇ ਵੀ ਖਰਾ ਨਹੀ ਉਤਰੀ ਜਿਸ ਕਰਕੇ ਨਗਰ ਕੌਂਸਲ ਚੋਣਾਂ ਵਿਚ ਲੋਕਾਂ ਨੇ ਪੂਰੀ ਤਰਾਂ ਨਕਾਰ ਦਿੱਤਾ ਹੈ । ਉਹਨਾਂ ਕਿਹਾ ਕਿ ਪੰਜਾਬ ਨੂੰ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਸਰਕਾਰ ਬਚਾਅ ਸਕਦੀ ਹੈ ਅਤੇ ਅਗਰ ਲੋਕਾਂ ਨੇ ਸਹੀ ਫੈਸਲਾ ਨਾ ਕੀਤਾ ਤੇ ਅਕਾਲੀ ਭਾਜਪਾ ਸਰਕਾਰ ਗਲਤੀ ਨਾਲ ਵੀ ਦੁਬਾਰਾ ਆ ਗਈ ਤਾਂ ਪੰਜਾਬ ਦੀ ਬਰਬਾਦੀ ਨੂੰ ਫਿਰ ਕੋਈ ਨਹੀ ਰੋਕ ਸਕਦਾ । ਉਹਨਾਂ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਹੁਣ ਪੰਜਾਬ ਬਚਾਉਣ ਲਈ ਕੁਰਬਾਣੀਆਂ ਦਾ ਵਕਤ ਆ ਗਿਆ ਹੈ ਅਤੇ ਹਰ ਵਰਕਰ ਨੂੰ ਪੁਰਾਣੀਆਂ ਗੱਲਾਂ ਭੁਲਾ ਕੇ ਪੰਜਾਬ ਦੀ ਭਲਾਈ ਲਈ ਇਕਜੁੱਟ ਹੋ ਕੇ ਦਿਨ ਰਾਤ ਇਕ ਕਰਨਾ ਹੋਵੇਗਾ ਇਸ ਵੱਡੇ ਇਕੱਠ ਵਿਚ ਸਾਬਕਾ ਵਿਧਾਇਕ ਨੱਥੂ ਰਾਮ, ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਮੱਖਣ ਸਿੰਘ ਨੰਦਗੜ, ਗੁਰਜੀਤ ਸਿੰਘ ਆਲਮਵਾਲਾ, ਮੋਹਣ ਸਿੰਘ ਕੱਟਿਆਂਵਾਲੀ, ਪ੍ਰਧਾਨ ਬਖਸ਼ੀਸ਼ ਸਿੰਘ ਸਿੱਧੂ, ਡਾ: ਗੁਰਜੰਟ ਸਿੰਘ ਸੇਖੋਂ, ਗੁਰਸੇਵਕ ਸਿੰਘ ਲੰਬੀ, ਸ਼੍ਰੀ ਕੇਵਲ ਚਲਾਣਾ, ਚੇਅਰਮੈਨ ਜੁਗਿੰਦਰ ਸਿੰਘ ਰਥੜੀਆਂ, ਚੇਅਰਮੈਨ ਬਲਰਾਜ ਸਿੰਘ ਬਰਾੜ ਖੂਨਣਕਲਾਂ, ਐਟਲੇ ਬਰਾੜ ਸ਼ੇਖੂ, ਮਹਿੰਗਾ ਸਿੰਘ, ਰਾਮ ਸਿੰਘ ਢਿੱਲੋਂ ਜੰਡਵਾਲਾ, ਚਰਨਜੀਤ ਸਿੰਘ ਬਾਮ, ਰਵੀ ਚੌਧਰੀ, ਬਲਦੇਵ ਕੁਮਾਰ ਲਾਲੀ ਗਗਨੇਜਾ, ਸ਼ੁਭਦੀਪ ਸਿੰਘ ਬਿੱਟੂ ਐਮ.ਸੀ, ਜਤਿੰਦਰ ਪਿੰਟਾ ਅਹੂਜਾ ਐਮ.ਸੀ, ਠੇਕੇਦਾਰ ਸੁਖਦੇਵ ਸਿੰਘ ਮਾਹਣੀ ਖੇੜਾ, ਜਸਬੀਰ ਸਿੰਘ ਗਿੱਲ ਸਾਊਂਕੇ, ਸਰਪੰਚ ਹਰਦਮ ਸਿੰਘ ਦਾਨੇਵਾਲਾ, ਪ੍ਰਧਾਨ ਪਾਲ ਸਿੰਘ ਝੋਰੜ, ਕੁਲਦੀਪ ਸਿੰਘ ਦਾਨੇਵਾਲਾ, ਅਜੀਤਪਾਲ ਸਿੰਘ ਰਥੜੀਆਂ, ਰਿੰਪਲ ਮਿੱਢਾ, ਸ਼੍ਰੀ ਤੀਰਥਰਾਮ ਸ਼ਰਮਾ, ਪ੍ਰਧਾਨ ਸੁਖਮੰਦਰ ਸਿੰਘ ਸੁਖਣਾ, ਅਮਰਦਿੰਰ ਨੰਨੂ, ਮੱਖਣ ਸਿੰਘ ਬਰਾੜ ਫੂਲੇਵਾਲਾ, ਸਰਪੰਚ ਗੁਰਜੀਤ ਸਿੰਘ ਘੁਮਿਆਰਾ, ਸੁਖਰਾਜ ਸਿੰਘ ਚੱਕਦੂਹੇਵਾਲਾ, ਸਰਪੰਚ ਰਾਜਵਿੰਦਰ ਸਿੰਘ, ਬੱਬੀ ਬਰਾੜ, ਪ੍ਰਧਾਨ ਮਨਜੀਤ ਕੌਰ ਕਿੰਗਰਾ, ਸ਼੍ਰੀਮਤੀ ਆਸ਼ਾ, ਸ਼੍ਰੀਮਤੀ ਮੰਗਲਾ, ਪ੍ਰਧਾਨ ਹਰਭਜਨ ਸਿੰਘ, ਸੁਖਦੇਵ ਸਿੰਘ ਸੁੱਖਾ ਗੁਰੂਸਰ, ਮਿਸ਼ਰੀ ਲਾਲ, ਜੱਗੀ ਰਾਜਪਾਲ, ਬੱਬੂ ਠੇਕੇਦਾਰ, ਸੁਖਬੀਰ ਸਿੰਘ ਸਾਬਕਾ ਸਰਪੰਚ ਬਲੋਚਕੇਰਾ, ਤਿਰਲੋਚਨ ਬਾਮ, ਰਮਨ ਲੱਖੇਵਾਲੀ, ਗੁਰਜੀਤ ਸਿੰਘ ਨੰਦਗੜ ਆਦਿ ਸਮੇਤ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਹੋਏ।

Share Button

Leave a Reply

Your email address will not be published. Required fields are marked *

%d bloggers like this: