ਮਲੋਟ ਵਿਖੇ ਪਲੇਠੀ ਬਾਰਸ਼ ਨਾਲ ਕਾਰ ਬਜ਼ਾਰ ਦਾ ਕੰਮ ਹੋਇਆ ਠੱਪ

ਮਲੋਟ ਵਿਖੇ ਪਲੇਠੀ ਬਾਰਸ਼ ਨਾਲ ਕਾਰ ਬਜ਼ਾਰ ਦਾ ਕੰਮ ਹੋਇਆ ਠੱਪ

4-23 (5)
ਮਲੋਟ, 3 ਜੁਲਾਈ (ਆਰਤੀ ਕਮਲ) : ਮਾਨਸੂਨ ਦੇ ਦੇਸ਼ ਭਰ ਵਿਚ ਦਸਤਕ ਦੇਣ ਉਪਰੰਤ ਵੀ ਮਲੋਟ ਵਿਖੇ ਹੁਣ ਤੱਕ ਇਕ ਵੀ ਬਾਰਸ਼ ਨਾ ਹੋਣ ਤੇ ਮਲੋਟ ਸ਼ਹਿਰ ਵਾਸੀਆਂ ਵੱਲੋਂ ਅਕਸਰ ਇੰਦਰ ਦੇਵਤਾ ਨੂੰ ਧਿਆਉਣ ਲਈ ਚੌਲਾਂ ਦੇ ਲੰਗਰ ਆਦਿ ਲਗਾਏ ਜਾ ਰਹੇ ਸਨ ਪਰ ਉਧਰ ਇੰਦਰ ਦੇਵਤਾ ਨੇ ਖੁਸ਼ ਹੋ ਕੇ ਤਾਂ ਆਪਣੇ ਕੰਮ ਕਰ ਦਿੱਤਾ ਤੇ ਐਤਵਾਰ ਸਵੇਰ ਵੇਲੇ ਭਾਰੀ ਬਾਰਸ਼ ਹੋਈ । ਇਸ ਬਾਰਸ਼ ਨਾਲ ਜਿਥੇ ਕਿਸਾਨ ਤੇ ਆਮ ਪਬਲਿਕ ਰਾਹਤ ਮਹਿਸੂਸ ਕਰਦੇ ਨਜ਼ਰ ਆਏ ਉਥੇ ਹੀ ਹਰ ਐਤਵਾਰ ਲੱਗਣ ਵਾਲੇ ਕਾਰ ਬਜ਼ਾਰਾਂ ਦਾ ਕੰਮ ਪੂਰੀ ਤਰਾਂ ਠੱਪ ਹੋ ਕੇ ਰਹਿ ਗਿਆ । ਦਾਣਾ ਮੰਡੀ ਵਿਖੇ ਜਿਥੇ ਇਹ ਕਾਰ ਬਜ਼ਾਰ ਲੱਗਦੇ ਹਨ ਉਥੇ ਦਾ ਸੀਵਰ ਸਿਸਟਮ ਫੇਲ ਹੋਣ ਕਾਰਨ ਪੂਰੀ ਦਾਣਾ ਮੰਡੀ ਨੇ ਕਿਸੇ ਝੀਲ ਦਾ ਰੂਪ ਧਾਰ ਲਿਆ ਅਤੇ ਕਾਰ ਬਜ਼ਾਰ ਵਾਲਿਆਂ ਨੂੰ ਗੱਡੀਆਂ ਲਾਉਣ ਲਈ ਤਾਂ ਕੀ ਆਪਣੇ ਲੰਘਣ ਤੱਕ ਲਈ ਵੀ ਕਿਸ਼ਤੀਆਂ ਦੀ ਜਰੂਰਤ ਮਹਿਸੂਸ ਹੋਣ ਲੱਗੀ ।

ਇਸ ਮੌਕੇ ਇਕੱਠੇ ਹੋਏ ਸ੍ਰੀ ਬਾਲਾ ਜੀ ਕਾਰ ਬਜ਼ਾਰ ਯੂਨੀਅਨ ਦੇ ਪ੍ਰਧਾਨ ਸੋਮ ਕਾਲੜਾ, ਰਜਿੰਦਰ ਖੁੰਗਰ, ਕੇਵਲ ਪਿੰਡ ਮਲੋਟ, ਨੀਟਾ ਫੱਕਰਸਰ ਆਦਿ ਨੇ ਕਿਹਾ ਕਿ ਕਾਰ ਬਜ਼ਾਰ ਤਾਂ ਪਹਿਲਾਂ ਹੀ ਰਜਿਸਟਰੇਸ਼ਨ ਟੈਕਸ ਬਹੁਤ ਜਿਆਦਾ ਹੋਣ ਕਾਰਨ ਘੋਰ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਉਪਰੋਂ ਹਫਤਾ ਭਰ ਇੰਤਜ਼ਾਰ ਕਰਨ ਮਗਰੋਂ ਐਤਵਾਰ ਮੰਡੀ ਵਾਲੇ ਦਿਨ ਕੋਈ ਉਮੀਦ ਦੀ ਕਿਰਨ ਹੁੰਦੀ ਹੈ ਪਰ ਅੱਜ ਉਹ ਇੰਦਰ ਦੇਵਤਾ ਦੀ ਭੇਂਟ ਚੜ ਗਿਆ । ਉਹਨਾਂ ਮੰਗ ਕੀਤੀ ਕਿ ਸਰਕਾਰ ਦਾਣਾ ਮੰਡੀ ਦਾ ਸੀਵਰੇਜ ਸਿਸਟਮ ਤੁਰੰਤ ਸਹੀ ਕਰੇ ਤਾਂ ਜੋ ਕਾਰੋਬਾਰੀ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਦਾ ਗੁਜਾਰਾ ਚਲਾ ਸਕਣ । ਇਸ ਮੌਕੇ ਕਾਰ ਬਜ਼ਾਰ ਭਲਾਈ ਕਲੱਬ ਪੰਜਾਬ ਦੇ ਪ੍ਰਧਾਨ ਹਰਪ੍ਰੀਤ ਹੈਪੀ ਨਾਲ ਗੱਲਬਾਤ ਕਰਨ ਤੇ ਉਹਨਾਂ ਕਿਹਾ ਕਿ ਪਾਣੀ ਦੀ ਨਿਕਾਸੀ ਤਾਂ ਹੋ ਜਾਵੇਗੀ ਪਰ ਪੁਰਾਣੀਆਂ ਗੱਡੀਆਂ ਤੇ ਟੈਕਸ ਘਟਾਉਣ ਨੂੰ ਲੈ ਕੇ ਬੀਤੀ ਸ਼ਾਮ ਹੀ ਵਿਧਾਇਕ ਹਰਪ੍ਰੀਤ ਸਿੰਘ ਨੂੰ ਵਫ਼ਦ ਮਿਲਿਆ ਸੀ ਤੇ ਉਹਨਾਂ ਵਿਸ਼ਵਾਸ ਦਵਾਇਆ ਹੈ ਕਿ ਅਗਲੇ ਹਫਤੇ ਮੁੱਖ ਮੰਤਰੀ ਪੰਜਾਬ ਦੇ ਮਲੋਟ ਸੰਗਤ ਦਰਸ਼ਨ ਮੌਕੇ ਕਾਰ ਡੀਲਰਾਂ ਦੀ ਸਮੱਸਿਆ ਨੂੰ ਸੰਜੀਦਗੀ ਨਾਲ ਉਹਨਾਂ ਅੱਗੇ ਰੱਖਿਆ ਜਾਵੇਗਾ ਤੇ ਜਲਦੀ ਹੀ ਇਹ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ।

Share Button

Leave a Reply

Your email address will not be published. Required fields are marked *

%d bloggers like this: