ਰਣਜੀਤ ਸਿੰਘ ਸੰਤੋਖਗੜ੍ਹ ਤੇ ਹਰਭਜਨ ਸਿੰਘ ਲੋਦੀਪੁਰ (ਅ) ਵੱਲੋਂ ਆਈ ਸੰਗਤ ਦਾ ਧੰਨਵਾਦ

ਰਣਜੀਤ ਸਿੰਘ ਸੰਤੋਖਗੜ੍ਹ ਤੇ ਹਰਭਜਨ ਸਿੰਘ ਲੋਦੀਪੁਰ (ਅ) ਵੱਲੋਂ ਆਈ ਸੰਗਤ ਦਾ ਧੰਨਵਾਦ

 

Exif_JPEG_420

ਰੂਪਨਗਰ, 3 ਜੁਲਾਈ (ਗੁਰਮੀਤ ਮਹਿਰਾ):ਪਿੰਡ ਬਿਭੋਰ ਸਾਹਿਬ, ਨੰਗਲ, ਤਹਿਸੀਲ ਸ੍ਰੀ ਅਨੰਦਪੁਰ ਸਾਹਿ, ਜਿਲ੍ਹਾ ਰੂਪਨਗਰ ਮਿਤੀ 30 ਜੂਨ ਨੂੰ ਹੋਈ ਭਰਵੀ ਮੀਟਿੰਗ ਵਿੱਚ ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀ ਸਤੋਖਗੜ੍ਹ ਤੇ ਹਰਭਜਨ ਸਿੰਘ ਲੋਦੀਪੁਰ, ਸਰਕਲ ਪ੍ਰਧਾਨ ਸ੍ਰੀ ਅਨੰਦਪੁਰ ਸਾਹਿਬ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ 30 ਜੂਨ ਦੀ ਮੀਟਿੰਗ ਵਿੱਚ ਸ਼ਾਮਿਲ ਹੋਏ ਉਚ ਲੀਡਰਾਂ, ਜਿਲ੍ਹਾ ਪ੍ਰਧਾਨਾਂ ਤੇ ਸਰਕਲ ਪ੍ਰਧਾਨਾਂ ਤੇ ਹੋਰ ਅਹੁਦੇਦਰਾਂ, ਮੈਂਬਰਾਂ, ਇਲਾਕੇ ਦੀਆਂ ਸੰਗਤਾਂ ਜਿੰਨ੍ਹਾਂ ਵਿੱਚ ਮਰਦਾਂ ਤੋਂ ਇਲਾਵਾ ਨੋਜਵਾਨ ਪੜ੍ਹੇ ਲਿਖੇ ਲੜ੍ਹਕੇ ਤੇ ਲੜ੍ਹਕੀਆਂ ਪਾਰਟੀ ਦੀ ਸੋਚ ਨੂੰ ਮੰਨਦੇ ਹੋਏ ਬਹੁਤ ਹੀ ਉਤਸ਼ਾਹ ਪਹੰੁਚੇ ਹੋਏ ਸਨ।
ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਹੜੇ ਨਹੀਂ ਪੁੱਜ ਸਕੇ ਉਨਾ ਦਾ ਵੀ ਧੰਨਵਾਦ ਕੀਤਾ ਮੀਟਿੰਗ ਵਿੱਚ ਪੰਥਕ ਮਤਾ ਵੀ ਸ਼ਾਮਿਲ ਕੀਤਾ ਗਿਆ। ਜਿਸ ਵਿੱਚ ਜਸਕਰਨ ਸਿੰਘ ਕਾਹਨ ਸਿੰਘ ਵਾਲੇ ਜਨਰਲ ਸਕੱਤਰ ਪੰਜਾਬ, ਕਿਸਾਨ ਵਿੰਗ ਦੇ ਪ੍ਰਧਾਨ ਪੰਜਾਬ ਨੂੰ ਪੜ੍ਹਾਇਆ ਉਨ੍ਹਾਂ ਨੇ ਇਸ ਬਾਰੇ ਪੜ੍ਹਕੇ ਸਹੀ ਪਾਇਆ ਗਿਆ ਅਤੇੇ ਸਲਾਘਾ ਕੀਤੀ। ਇਸ ਮੋਕੇ ਅਕਾਲੀ ਦਲ (ਅ) ਵੱਲੋਂ ਪੰਥਕ ਰਾਜਸੀ ਗੱਲਾਂ ਹੋਈਆਂ ਜਿਸ ਵਿੱਚ ਕਿਹਾ ਗਿਆ ਕਿ ਹੁਣ ਸਮਾਂ ਤੁਹਾਡਾ ਹੈ ਇਸਨੂੰ ਐਵੇਂ ਗੁਆ ਨਾ ਦੇਣਾ ਉਨਾਂ ਨੋਜਵਾਨਾਂ ਨੂੰ ਸੂਚਿਤ ਕਰਦੇ ਹੋਏ ਕਿ ਇੱਕਮੁੱਠ ਹੋ ਕੇ ਪੰਜਾਬ ਵਿੱਚ ਸਿੱਖੀ ਨੂੰ ਲੱਗ ਰਹੀ ਢਾਹ ਅਤੇ ਸ਼ਕਤੀਆਂ ਦਾ ਮੁਕਾਬਲਾ ਕਰਨ ਲਈ ਪਜਾਬ ਵਿੱਚ ਪੰਥਕ ਜੱਥੇਬੰਦੀਆਂ ਦੀ ਸਰਕਾਰ ਬਣਾਉਣ ਤਿਆਰ ਪਰ ਤਿਆਰ ਹੋ ਜਾਣਾ ਚਾਹੀਦਾ ਹੈ।
ਜੋ ਪੱਥਕ ਮਤਾ ਲਿਖਿਆ ਗਿਆ ਹੈ ਉਸਦਾ ਸਾਰ ਇਸ ਤਰ੍ਹਾ ਹੈ ਕਿ ਇਹ ਅੱਜ ਦਾ ਪੰਥਕ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਸ਼ਹੀਦਾ ਦੇ ਖੂਨ ਚੋਂ ਜਨਮੀ ਸਿੱਖਾਂ ਦੀ ਨੁਮਾਇਦਾ ਜਮਾਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਵੱਡਾ ਯੋਗਦਾਨ ਪਾਇਆ ਪਰ ਸਿੱਖ ਕੋਮ ਤੇ ਅਵੇਸ਼ਲੇਪਣ ਕਾਰਣ ਅੱਜ ਫਿਰ ਸਿੱਖ ਮਾਨਸਿਕਤਾ ਝਿੰਜੋੜਣ ਵਾਲੀ ਨਰੈਣੂ ਮਹੰਤ ਦੀ ਸੋਚ ਗੱਲਵੇ ਹੇਠ ਆ ਕੇ ਸਿੱਖ ਇਤਿਹਾਸ ਅਤੇ ਸਿੱਖ ਮਰਿਯਾਦਾਵਾਂ ਦਾ ਟੇਡੇ ਢੰਗ ਨਾਲ ਕਤਲ ਕਰੀ ਜਾਂ ਰਹੀ ਹੈ। ਜਿਸ ਨੇ ਗੁਰੂ ਘਰਾਂ ਨੂੰ ਆਪਣੀ ਨਿੱਜੀ ਜਗੀਰ ਬਣਾ ਗੁਰੂ ਦੀ ਗੋਲਕ ਦਾ ਮੂੰਹ ਗਰੀਬ ਦੀ ਥਾਂ ਨਰੈਣੂ ਮਹੰਤ ਦੇ ਕੋਰਮੇ ਵੱਲ ਨੂੰ ਖੋਲ ਦਿੱਤਾ ਹੈ। ਅੱਜ ਲੋੜ੍ਹ ਹੈ ਕਿ ਖਵਾਰ ਹੋਏ ਸਭਿ ਮਿਲੇੈਗੇ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾ ਕੇ ਗੁਰਧਾਮਾ ਦੇ ਸੁਚਾਰੂ ਪ੍ਰਬੰਧ ਕਰਨ ਲਈ ਸ਼ਹੀਦ ਭਾਈ ਲੱਛਮਨ ਸਿੰਘ ਧਾਰੋਵਾਲੀ ਦੀ ਸੋਚ ਦੇ ਧਾਰਣੀ ਸੇਵਾਦਾਰਾਂ ਦੀ ਚੋਣ ਕਰੀਏ ਤਾਂ ਜੋ ਗੁਰਦੁਆਰਾ ਪ੍ਰਬੰਧਕ ਸੁਧਾਰ ਲਹਿਰ ਬਣਾ ਕੇ ਅਤੇ ਇੱਦਕਮੁੱਠ ਹੋ ਕੇ ਇਸ ਕੁਰਹਿਤੀਏ ਲੋਟੂ ਟੋਲੇ ਨੂੰ ਚੱਲਦਾ ਕੀਤਾ ਜਾ ਸਕੇ।
ਅੱਜ ਇਹ ਇਕੱਠ ਇਹ ਪੰਥਕ ਇਕੱਠ ਸਮੁੰਚੀ ਕੋਮ ਨੂੰ ਬੇਨਤੀ ਕਰਦਾ ਹੈ ਕਿ ਗੁਰਦੁਆਰਾ ਸੰਸਥਾ ਦੀ ਮੂਲ ਪ੍ਰਭਿਾਸ਼ਾ ਅਤੇ ਆਦਰਸ਼ਾਂ ਨੂੰ ਜਿਉਂਦੇ ਰੱਖਣ ਲਈ ਅਜੋਕੇ ਸਮੇਂ ਜਰੂਰੀ ਹੈ ਕਿ ਸਾਡੇ ਗੁਰੂ ਘਰਾਂ ਦੇ ਪ੍ਰਬੰਧਕ ਹਰ ਹੀਲੇ ਅੰਮ੍ਰਿਤਧਾਰੀ ਹੋਣ ਨਾਲ ਹੀ ਗੁਰਦੁਆਰਾ ਸੰਸਥਾ ਦੇ ਮੁੱਢਲੇ ਮਕਸਦਾਂ ਨੂੰ ਹਮੇਸ਼ਾ ਜਿਉਂਦਾ ਰੱਖਣ ਲਈ ਸਿੱਖ ਨੋਜਵਾਲਾਂ ਨੂੰ ਇੰਨ੍ਹਾਂ ਗੁਰਦੁਆਰਿਆਂ, ਸੰਸਥਾ ਵਿੱਚ ਵੱਡੀ ਪੱਧਰ ਤੇ ਹਿੱਸਾ ਬਨਣ ਲਈ ਪ੍ਰੇਰਨਾ ਦਿੰਦਾ ਹੈ। ਤਾਂਕਿ ਸਿੱਖ ਫੁਲਵਾੜੀ ਦਾ ਭਵਿੱਖ ਸਰੁੱਖਿਅਤ ਰਹਿ ਸਕੇ ਅਤੇ ਨਵੇਂ ਬਹਪੱਖੀ ਸੁਧਾਰ ਲਿਆਉਂਣ ਦਾ ਅਗਾਜ ਹੋ ਸਕੇ।

Share Button

Leave a Reply

Your email address will not be published. Required fields are marked *

%d bloggers like this: