Thu. Jul 11th, 2019

AN-32 ਜਹਾਜ਼ ਹਾਦਸਾ: ਅਰੁਣਾਚਲ ਪ੍ਰਦੇਸ਼ ‘ਚੋਂ ਮਿਲੀਆਂ ਛੇ ਲਾਸ਼ਾਂ ਅਤੇ ਸੱਤ ਦੇ ਪਿੰਝਰ

AN-32 ਜਹਾਜ਼ ਹਾਦਸਾ: ਅਰੁਣਾਚਲ ਪ੍ਰਦੇਸ਼ ‘ਚੋਂ ਮਿਲੀਆਂ ਛੇ ਲਾਸ਼ਾਂ ਅਤੇ ਸੱਤ ਦੇ ਪਿੰਝਰ

ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਹਾਦਸਾਗ੍ਰਸਤ ਹੋਏ ਹਵਾਈ ਫ਼ੌਜ ਦੇ ਜਹਾਜ਼ AN-32 ਵਿੱਚ ਸਵਾਰ 13 ਲੋਕਾਂ ਵਿੱਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਜਦਕਿ ਬਾਕੀ ਸੱਤ ਲੋਕਾਂ ਦੇ ਪਿੰਝਰ ਹੀ ਮਿਲੇ ਹਨ। ਲਾਸ਼ਾਂ ਅਤੇ ਪਿੰਝਰ ਨੂੰ ਜੋਰਹਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਜੋਰਹਾਟ ਦੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਐਡਵਾਂਸਡ ਲੈਂਡਿੰਗ ਗਰਾਊਂਡ ਲਈ ਉਡਾਨ ਭਰਨ ਵਾਲੇ ਰੂਸੀ ਮੂਲ ਦੇ AN-32 ਜਹਾਜ਼ ਦਾ ਸੰਪਰਕ 3 ਜੂਨ ਦੀ ਦੁਪਹਿਰ ਨੂੰ ਟੁੱਟ ਗਿਆ ਸੀ। ਜਹਾਜ਼ ਚ 13 ਲੋਕ ਸਵਾਰ ਸਨ। ਜਹਾਜ਼ ਵਿੱਚ ਚਾਲਕ ਦਲ ਦੇ 8 ਮੈਂਬਰ ਅਤੇ 5 ਯਾਤਰੀ ਸਵਾਰ ਸਨ।

ਜ਼ਿਕਰਯੋਗ ਹੈ ਕਿ ਲਾਪਤਾ ਹੋਏ ਹਵਾਈ ਫ਼ੌਜ ਦੇ AN-32 ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ‘ਚ ਲਿਪੀ ਤੋਂ 16 ਕਿਲੋਮੀਟਰ ਉੱਤਰ ‘ਚ ਮਿਲਿਆ ਸੀ। ਇਹ ਜਹਾਜ਼ ਅਸਮ ਦੇ ਜੋਰਹਾਟ ਤੋਂ ਉਡਾਨ ਭਰਨ ਮਗਰੋਂ ਲਾਪਤਾ ਹੋ ਗਿਆ ਸੀ।

Leave a Reply

Your email address will not be published. Required fields are marked *

%d bloggers like this: