Tue. Aug 20th, 2019

AN-32 ‘ਚ ਸਵਾਰ ਸਾਰੇ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ, ਕ੍ਰੈਸ ਵਾਲੀ ਥਾਂ ਪਹੁੰਚੀ ਟੀਮ

AN-32 ‘ਚ ਸਵਾਰ ਸਾਰੇ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ, ਕ੍ਰੈਸ ਵਾਲੀ ਥਾਂ ਪਹੁੰਚੀ ਟੀਮ

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ‘ਚ ਹਾਦਸੇ ਦਾ ਸ਼ਿਕਾਰ ਹੋਏ ਹਵਾਈ ਫ਼ੌਜ ਦੇ AN-32 ਜਹਾਜ਼ ‘ਚ ਸਵਾਰ ਲੋਕਾਂ ‘ਚੋਂ ਕੋਈ ਵੀ ਜ਼ਿੰਦਾ ਨਹੀਂ ਬਚ ਸਕਿਆ। ਕ੍ਰੈਸ਼ ਸਾਈਟ ‘ਤੇ ਪਹੁੰਚੀ ਟੀਮ ਨੇ ਸਾਰੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਫ਼ੌਜ ਦੀ ਸਰਚ ਟੀਮ ਅੱਜ ਸਵੇਰੇ ਕ੍ਰੈਸ਼ ਸਾਈਟ ‘ਤੇ ਪਹੁੰਚੀ। ਇਸ਼ ਦੌਰਾਨ ਸਰਚ ਟੀਮ ਨੂੰ ਜਹਾਜ਼ ‘ਚ ਸਵਾਰ ਕਿਸੇ ਵੀ ਜ਼ਿੰਦਾ ਬਚੇ ਹੋਣ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਇੰਡੀਅਨ ਏਅਰ ਫੋਰਸ ਨੇ ਜਹਾਜ਼ ‘ਚ ਸਵਾਰ ਸਾਰੇ 13 ਲੋਕਾਂ ਦੇ ਪਰਿਵਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਭਾਰਤੀ ਹਵਾਈ ਫ਼ੌਜ ਨੇ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਸਾਰੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ‘ਚ ਹਵਾਈ ਫ਼ੌਜ ਦੇ ਦੁਰਘਟਨਾ ਗ੍ਰਸਤ AN-32 ਜਹਾਜ਼ ਦੇ ਮਲਬੇ ਤਕ ਪਹੁੰਚਣਾ ਬਚਾਅ ਦਲ ਲਈ ਮੁਸ਼ਕਲ ਸਾਬਿਤ ਹੋ ਰਿਹਾ ਸੀ। ਬੁੱਧਵਾਰ ਨੂੰ 15 ਮੈਂਬਰੀ ਬਚਾਅ ਦਲ ਨੇ ਦੁਘਟਨਾ ਸਥਾਨ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਸੰਘਣੇ ਜੰਗਲ ਅਤੇ ਬੇਹੱਦ ਖ਼ਰਾਬ ਮੌਸਮ ਕਾਰਨ ਇਹ ਦਲ ਸਫ਼ਲ ਨਹੀਂ ਹੋ ਸਕਿਆ। ਲਿਹਾਜ਼ਾ ਬਚਾਅ ਦਲ ਨੂੰ ਏਅਰਲਿਫਟ ਕਰਕੇ ਦੁਰਘਟਨਾ ਸਥਾਨ ਦੇ ਕਰੀਬ ਸਥਿਤ ਕੈਂਪ ਤਕ ਪਹੁੰਚਾਇਆ ਗਿਆ ਸੀ। ਜ਼ਿਕਰਯੋਗ ਹੈ ਏਐੱਨ-32 3 ਜੂਨ ਨੂੰ ਲਾਪਤਾ ਹੋ ਗਿਆ ਸੀ ਅਤੇ ਜਿਸ ਦਾ ਮਲਬਾ 11 ਜੂਨ ਨੂੰ ਮਿਲਿਆ ਸੀ।

Leave a Reply

Your email address will not be published. Required fields are marked *

%d bloggers like this: