Tue. Apr 23rd, 2019

American famous rapper Nippy Hussee shot dead

ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ

ਲਾਸ ਏਂਜਲਸ : ਅਮਰੀਕੀ ਮਸ਼ਹੂਰ ਰੈਪਰ ਨਿਪਸੇ ਹਸਲ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਰੈਪਰ ਨਿਪਸੇ ਹਸਲ ਨੂੰ ਉਨ੍ਹਾਂ ਦੇ ਸਟੋਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਹੈ।
ਇਸ ਦੌਰਾਨ ਗੋਲੀ ਲੱਗਣ ਦੇ ਕਾਰਨ ਉਹ ਜ਼ਖਮੀ ਹੋਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।ਇਸ ਹਮਲੇ ਵਿਚ ਹੋਰ ਲੋਕ ਵੀ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਰੈਪਰ ਨਿਪਸੇ ਹਸਲ ਦਾ ਅਸਲੀ ਨਾਂ ਏਰਮਿਆਸ ਡੈਵਿਡਸਨ ਐਸ਼ਡੌਮ ਸੀ।ਹਸਲ ਨੂੰ ਇਸ ਸਾਲ ਉਨ੍ਹਾ ਦੇ ਪਹਿਲੇ ਮਿਊਜ਼ਿਕ ਐਲਬਮ ਵਿਕਟਰੀ ਲੈਪ ਲਈ ਮਿਆਰੀ ਗ੍ਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।ਰੈਪਰ ਨਿਪਸੇ ਹਸਲ ਦੋ ਬੱਚੇ ਹਨ।
ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਹਾਲੇ ਫੜਿਆ ਨਹੀਂ ਗਿਆ।ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: