Wed. Jul 17th, 2019

Airtel ਨੇ ਸਸਤੇ ਪ੍ਰੀਪੇਡ ਪਲਾਨ ਕੀਤੇ ਪੇਸ਼

Airtel ਨੇ ਸਸਤੇ ਪ੍ਰੀਪੇਡ ਪਲਾਨ ਕੀਤੇ ਪੇਸ਼

ਕਾਫੀ ਲੰਬੇ ਸਮੇਂ ਤੋਂ ਬਾਅਦ Airtel ਨੇ ਤਿੰਨ ਨਵੇਂ ਪ੍ਰੀਪੇਡ ਪਲਾਨ ਬਾਜ਼ਾਰ ‘ਚ ਪੇਸ਼ ਕੀਤੇ ਹਨ। ਏਅਰਟੈੱਲ ਦੇ ਇਨ੍ਹਾਂ ਤਿੰਨਾਂ ਪਲਾਨਸ ਦੀ ਕੀਮਤ ਕਰੀਬ 35 ਰੁਪਏ, 65 ਰੁਪਏ ਅਤੇ 95 ਰੁਪਏ ਹੈ। ਇਨ੍ਹਾਂ ਤਿੰਨਾਂ ਪੈਕ ਨੂੰ ਸ਼ੁਰੂਆਤੀ ਦੌਰ ‘ਚ ਪੰਜਾਬ, ਤਮਿਲਨਾਡੂ ਅਤੇ ਯੂ.ਪੀ. ਵੈਸਟ ‘ਚ ਲਾਂਚ ਕੀਤਾ ਜਾਵੇਗਾ, ਉਸ ਤੋਂ ਬਾਅਦ ਇਨ੍ਹਾਂ ਨੂੰ ਹੌਲੀ-ਹੌਲੀ ਸਾਰੇ ਸਰਕਿਲ ਲਈ ਲਾਂਚ ਕੀਤਾ ਜਾਵੇਗਾ। ਏਅਰਟੈੱਲ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਤਿੰਨੇ ਪਲਾਨ ਗਾਹਕਾਂ ਦੀਆਂ ਅਨਲਿਮਟਿਡ ਕਾਲਿੰਗ, ਫ੍ਰੀ ਰੋਮਿੰਗ ਅਤੇ ਡਾਟਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ। ਹਾਲਾਂਕਿ ਇਨ੍ਹਾਂ ਪਲਾਨਸ ‘ਚ ਕਿੰਨਾ ਡਾਟਾ ਮਿਲੇਗਾ ਅਤੇ ਮਿਆਦ ਕਿੰਨੇ ਦਿਨਾਂ ਦੀ ਹੋਵੇਗੀ ਇਸ ਬਾਰੇ ਕੰਪਨੀ ਨੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ।

ਦੱਸ ਦੇਈਏ ਕਿ ਏਅਰਟੈੱਲ ਨੇ ਹਾਲ ਹੀ ‘ਚ ਆਪਣੇ ਪੋਸਟਪੇਡ ਗਾਹਕਾਂ ਨੂੰ ਏਅਰਟੈੱਲ ਟੀਵੀ, ਮਾਈ ਏਅਰਟੈੱਲ ਐਪਸ ਦੇ ਨਾਲ-ਨਾਲ ਨੈੱਟਫਲਿਕਸ ਦਾ ਸਬਸਕ੍ਰਿਪਸ਼ਨ 3 ਮਹੀਨੇ ਲਈ ਮੁਫਤ ਦਿੱਤਾ ਹੈ। ਪੋਸਟਪੇਡ ਗਾਹਕਾਂ ਤੋਂ ਇਲਾਵਾ ਨੈੱਟਫਲਿਕਸ ਦਾ ਫ੍ਰੀ ਸਬਸਕ੍ਰਿਪਸ਼ਨ ਏਅਰਟੈੱਲ ਦੇ ਬ੍ਰਾਡਬੈਂਡ ਗਾਹਕਾਂ ਨੂੰ ਵੀ ਮਿਲੇਗਾ। ਹਾਲਾਂਕਿ ਇਸ ਲਈ ਕੀ ਸ਼ਰਤਾਂ ਹਨ ਇਸ ਬਾਰੇ ਕੰਪਨੀ ਨੇ ਕੁਝ ਨਹੀਂ ਕਿਹਾ। ਇਸ ਆਫਰ ਤਹਿਤ ਏਅਰਟੈੱਲ ਦੇ ਪੋਸਟਪੇਡ ਗਾਹਕ 3 ਮਹੀਨੇ ਤਕ ਫ੍ਰੀ ‘ਚ ਏਅਰਟੈੱਲ ਐਪ ਰਾਹੀਂ ਨੈੱਟਫਲਿਕਸ ਦਾ ਇਸਤੇਮਾਲ ਕਰ ਸਕਣਗੇ। ਉਥੇ ਹੀ ਜੇਕਰ ਤੁਸੀਂ ਪਹਿਲਾਂ ਤੋਂ ਹੀ ਨੈੱਟਫਲਿਕਸ ਇਸਤੇਮਾਲ ਕਰ ਰਹੇ ਹੋ ਅਤੇ ਨਾਲ ਹੀ ਏਅਰਟੈੱਲ ਦੇ ਪੋਸਟਪੇਡ ਗਾਹਕ ਹੋ ਤਾਂ ਤੁਹਾਨੂੰ ਸਾਈਨ-ਅਪ ਕਰਨ ਦੀ ਲੋੜ ਨਹੀਂ ਹੈ ਪਰ ਨਵੇਂ ਗਾਹਕਾਂ ਨੂੰ ਸਾਈਨ-ਅਪ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਉਹ ਤਿੰਨ ਮਹੀਨੇ ਨੈੱਟਫਲਿਕਸ ਦਾ ਇਸਤੇਮਾਲ ਫ੍ਰੀ ‘ਚ ਕਰ ਸਕਦੇ ਹਨ।

Leave a Reply

Your email address will not be published. Required fields are marked *

%d bloggers like this: