ਕੁੰਵਰਪ੍ਰੀਤ ਗਿੱਲ ਨੇ ਤਾਈਕਵਾਂਡੋ ਵਿਚ ਸੋਨ ਤਗਮਾ ਜਿੱਤ ਕੇ ਮਲੋਟ ਦਾ ਨਾਮ ਕੀਤਾ ਰੌਸ਼ਨ

ss1

ਕੁੰਵਰਪ੍ਰੀਤ ਗਿੱਲ ਨੇ ਤਾਈਕਵਾਂਡੋ ਵਿਚ ਸੋਨ ਤਗਮਾ ਜਿੱਤ ਕੇ ਮਲੋਟ ਦਾ ਨਾਮ ਕੀਤਾ ਰੌਸ਼ਨ

2-18 (5)
ਮਲੋਟ, 01 ਜੁਲਾਈ (ਆਰਤੀ ਕਮਲ) : ਤਾਈਕਵਾਂਡੋ ਇੰਡੀਆ ਦੇ ਕੋਚ ਰਾਕੇਸ਼ ਕੁਮਾਰ ਅਤੇ ਸਹਾਇਕ ਕੋਚ ਪ੍ਰਿੰਸ ਕੁਮਾਰ ਦੀ ਅਗਵਾਈ ਹੇਠ ਮਲੋਟ ਸ਼ਹਿਰ ਦੇ ਸਵ: ਕੁਲਜਿੰਦਰ ਸਿੰਘ ਗਿੱਲ ਤੇ ਨਿਰਮਲ ਕੌਰ ਗਿੱਲ ਦੇ ਹੋਣਹਾਰ ਸਪੁੱਤਰ ਕੁੰਵਰਪ੍ਰੀਤ ਸਿੰਘ ਗਿੱਲ ਨੇ ਨੇਪਾਲ, ਭਾਰਤ, ਭੂਟਾਨ ਅਤੇ ਸ਼੍ਰੀਲੰਕਾ ਚਾਰ ਦੇਸ਼ਾਂ ਦੇ ਨੇਪਾਲ ਵਿਖੇ ਹੋਏ ਤਾਈਕਵਾਂਡੋ ਮੁਕਾਬਲਿਆਂ ਵਿਚ ਸੋਨ ਤਗਮਾ ਜਿੱਤ ਕੇ ਮਲੋਟ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ। ਖੇਤੀਬਾੜੀ ਦੇ ਸੰਦ ਤਿਆਰ ਕਰਨ ’ਚ ਰਾਸ਼ਟਰਪਤੀ ਐਵਾਰਡ ਜੇਤੂ ਸੁਖਮੰਦਰ ਸਿੰਘ ਗਿੱਲ ਦੇ ਪੋਤਰੇ ਕੁੰਵਰਪ੍ਰੀਤ ਸਿੰਘ ਗਿੱਲ ਨੇ ਨੇਪਾਲ ਵਿਖੇ ਤਾਈਕਵਾਂਡੋ ਚੈਂਪੀਅਨਸ਼ਿਪ ਸੀਨੀਅਰ 75 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ ਜਿੱਤ ਕੇ ਮਾਪਿਆਂ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਇਸ ਨੌਜਵਾਨ ਨੇ ਪਹਿਲਾਂ ਵੀ ਔਰੰਗਾਬਾਦ ਵਿਚ ਹੋਈਆਂ ਵਿਦਿਆਰਥੀ ਓਲੰਪਿਕ ਖੇਡਾਂ ਵਿਚ ਵੀ ਸੋਨ ਤਗਮਾ ਜਿੱਤ ਕੇ ਅਤੇ ਹੁਣ ਤਾਈਕਵਾਂਡੋ ਮੁਕਾਬਲਿਆਂ ’ਚ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸ਼ਾਨਦਾਰ ਜਿੱਤ ਨਾਲ ਕੰਵਰਪ੍ਰੀਤ ਦੀ ਚੋਣ ਵਰਲਡ ਹਨਮਡੰਗ ਤਾਈਕਵਾਂਡੋ ਚੈਂਪੀਅਨਸ਼ਿਪ ਜੋ ਸਾਊਥ ਕੋਰੀਆ ਵਿਚ 1 ਅਗਸਤ ਤੋਂ 5 ਅਗਸਤ ਤੱਕ ਹੋਣ ਜਾ ਰਹੀ ਹੈ, ਲਈ ਚੋਣ ਹੋਈ ਹੈ। ਕੰਵਪ੍ਰੀਤ ਦੀ ਇਸ ਜਿੱਤ ਦੀ ਖੁਸ਼ੀ ’ਚ ਸ਼ੁਕਰਾਨੇ ਵਜੋਂ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਪੁੱਡਾ ਕਲੋਨੀ ਮਲੋਟ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਜਿੱਥੇ ਇਸ ਬੱਚੇ ਦੇ ਚੰਗੇ ਭਵਿੱਖ ਅਤੇ ਹੋਰ ਸ਼ਾਨਦਾਰ ਪ੍ਰਾਪਤੀਆਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਇਸ ਦੌਰਾਨ ਹਜ਼ੂਰੀ ਰਾਗੀ ਭਾਈ ਗੁਰਨਾਮ ਸਿੰਘ ਦੇ ਜੱਥੇ ਨੇ ਬਹੁਤ ਹੀ ਰਸਭਿੰਨਾ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਪਿੰਦਰ ਕੰਗ, ਪੰਡਿਤ ਸ਼ਾਮ ਲਾਲ ਪਾਰਿਕ, ਗੁਰਪਾਲ ਸਿੰਘ ਕੰਗ, ਪੱਪੂ ਭੀਟੀਵਾਲਾ, ਪ੍ਰਧਾਨ ਸੁਖਵਿੰਦਰ ਕੌਰ ਬਰਾੜ, ਪ੍ਰਧਾਨ ਨਿਰਮਲ ਕੌਰ ਬਰਾੜ, ਪ੍ਰਭਪ੍ਰੀਤ ਗਿੱਲ ਆਦਿ ਆਗੂਆਂ ਤੇ ਸੰਗਤਾਂ ਨੇ ਗਿੱਲ ਪਰਿਵਾਰ ਨੂੰ ਇਸ ਵੱਡੀ ਪ੍ਰਾਪਤੀ ਲਈ ਗਿੱਲ ਪਰਿਵਾਰ ਨੂੰ ਵਧਾਈ ਦਿੱਤੀ। ਅੰਤ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

print
Share Button
Print Friendly, PDF & Email