ਐਸ.ਪੀ ਫਿਰੋਜਪੁਰ ਵੱਲੋਂ ਡਰਾਈਵਿੰਗ ਇੰਸਟੀਚਿਊਟ ਮਾਹੂਆਣਾ ਦਾ ਦੌਰਾ

ss1

ਐਸ.ਪੀ ਫਿਰੋਜਪੁਰ ਵੱਲੋਂ ਡਰਾਈਵਿੰਗ ਇੰਸਟੀਚਿਊਟ ਮਾਹੂਆਣਾ ਦਾ ਦੌਰਾ

2-18 (1)
ਮਲੋਟ, 01 ਜੁਲਾਈ (ਆਰਤੀ ਕਮਲ) : ਸ਼ਹਿਰ ਨੇੜਲੇ ਪਿੰਡ ਮਾਹੂਆਣਾ ਦੇ ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਡਰਾਇਵਿੰਗ ਸਕਿੱਲਜ਼ ਵਿਖੇ ਐੱਸ.ਪੀ. ਫ਼ਿਰੋਜ਼ਪੁਰ ਰਾਜਬੀਰ ਸਿੰਘ ਬੋਪਾਰਾਏ ਨੇ ਸੰਸਥਾ ਦਾ ਦੌਰਾ ਕੀਤਾ। ਇਸ ਮੌਕੇ ਤੇ ਉਹਨਾਂ ਵੱਖ ਵੱਖ ਜ਼ਿਲਿਆਂ ਤੋਂ ਆਏ ਡਰਾਇਵਰ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਨਾਗਰਿਕ ਨੂੰ ਟਰੈਫ਼ਿਕ ਨਿਯਮਾਂ ਦੀ ਇਨਬਿਨ ਪਾਲਣਾ ਕਰਨੀ ਚਾਹੀਦੀ ਹੈ। ਜਿਸ ਨਾਲ ਆਪਣੀ ਅਤੇ ਦੂਸਰਿਆਂ ਦੀ ਜਾਨ ਮਾਲ ਦੀ ਰਾਖੀ ਹੋ ਸਕਦੀ ਹੈ। ਇਸ ਮੌਕੇ ਸੰਸਥਾ ਦੇ ਵਾਇਸ ਪ੍ਰਿੰਸੀਪਲ ਜਗਸੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਸਥਾ ਵੱਲੋਂ ਟਰੈਫ਼ਿਕ ਨਿਯਮਾਂ ਅਤੇ ਸੜਕ ਸੁਰੱਖਿਆ ਨਾਲ ਸੰਬੰਧਿਤ ਇਸ ਰਿਫ਼ਰੈਸ਼ਰ ਕੋਰਸ ਵਿਚ ਹਜ਼ਾਰਾਂ ਹੀ ਡਰਾਇਵਰ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ। ਇਸ ਮੌਕੇ ਐਸ.ਪੀ ਰਾਜਬੀਰ ਸਿੰਘ ਬੋਪਾਰਏ ਨੇ ਸੰਸਥਾ ਵਿਖੇ ਮਾਡਲ ਰੂਮ, ਸਿਮੂਲੇਟਰ, ਡਰਇਵਿੰਗ ਟੈਸਟਿੰਗ ਟ੍ਰੈਕ ਅਤੇ ਵਰਕਸ਼ਾਪਾਂ ਦਾ ਵੀ ਦੌਰਾ ਕੀਤਾ। ਸੰਸਥਾ ਦੇ ਵਾਇਸ ਪ੍ਰਿੰਸੀਪਲ ਜਗਸੀਰ ਸਿੰਘ ਧਾਲੀਵਾਲ ਨੇ ਐਸ.ਪੀ. ਫ਼ਿਰੋਜ਼ਪੁਰ ਦਾ ਸੰਸਥਾ ਵਿਚ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਰੁਪਿੰਦਰ ਸਿੰਘ ਬਰਾੜ ਸੁਪਰਡੈਂਟ ਆਫ਼ਿਸ, ਸੁਖਦੇਵ ਸਿੰਘ, ਪਰਮਿੰਦਰਜੀਤ ਸਿੰਘ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *