ਰਾਜ਼ੇਸ ਪਦਾਰ ਬਣੇ ਪ੍ਰਧਾਨ

ss1

ਰਾਜ਼ੇਸ ਪਦਾਰ ਬਣੇ ਪ੍ਰਧਾਨ

2-12 (1)
ਰਾਮਪੁਰਾ ਫੂਲ 1 ਜੁਲਾਈ, (ਕੁਲਜੀਤ ਸਿੰਘ ਢੀਗਰਾਂ): ਜੈ ਹਨੂੰਮਾਨ ਮਜਦੂਰ ਸੇਵਾ ਸੰਮਤੀ ਬ੍ਰਾਂਚ ਰਾਮਪੁਰਾ ਦੀ ਚੋਣ ਸਰਵ ਸੰਮਤੀ ਨਾਲ ਸੂਬਾ ਪ੍ਰਧਾਨ ਗੱਜਣ ਮੁੱਖੀਆਂ ਦੀ ਪ੍ਰਧਾਨਗੀ ਹੇਠ ਸ਼ਹੀਦ ਉਦਮ ਸਿੰਘ ਕਲੌਨੀ ਵਿਖੇ ਹੋਈ । ਇਸ ਮੋਕੇ ਜੈ ਹਨੂੰਮਾਨ ਮਜਦੂਰ ਸੇਵਾ ਸੰਮਤੀ ਭਗਤਾਂ ਦੇ ਉਪ ਪ੍ਰਧਾਨ ਸਰਵਨ ਸਿੰਘ , ਖਜਾਨਚੀ ਰਾਮਾ ਪੇਟਰ ਵਿਸ਼ੇਸਤੋਰ ਤੇ ਸ਼ਾਮਲ ਹੋਏ ।ਇਸ ਮੋਕੇ ਸਰਵ ਸੰਮਤੀ ਨਾਲ ਰਾਜ਼ੇਸ ਪਦਾਰ ਨੂੰ ਪ੍ਰਧਾਨ, ਬੋਦੀ ਪੇਂਟਰ ਨੂੰ ਉਪ ਪ੍ਰਧਾਨ,ਰਵਿੰਦਰ ਪਦਾਰ ਨੂੰ ਸਕੱਤਰ, ਨੀਰਜ਼ ਗਵਰਾ ਨੂੰ ਖਜਾਨਚੀ, ਹੈਡ ਮੈਂਬਰ ਗੋਤਮ ਪਦਾਰ ਤੇ ਉਮੇਸ਼ ਪਦਾਰ,ਰਜਿੰਦਰ ਪਦਾਰ, ਸੁਭਾਸ਼ ਮੁੱਖੀਆਂ, ਉਤਮ ਪਦਾਰ, ਵਿਮਲ, ਸੰਭੂ, ਅਰੁਣ ਪਦਾਰ ਨੂੰ ਮੈਂਬਰ ਚੁਣਿਆ ਗਿਆ । ਇਸ ਮੋਕੇ ਨਵ ਨਿਯੁਕਤ ਪ੍ਰਧਾਨ ਨੇ ਰਾਜ਼ੇਸ ਪਦਾਰ ਨੇ ਕਿਹਾ ਕਿ ਇਸ ਚੋਣ ਵਿੱਚ ਯੁ ਪੀ ਤੇ ਬਿਹਾਰ ਦੇ ਮਜਦੂਰਾ ਨੂੰ ਸਾਮਿਲ ਕੀਤਾ ਗਿਆ ਹੈ । ਉਹਨਾਂ ਸਾਰੀ ਬਿਰਾਦਰੀ ਨੂੰ ਭਰੋਸਾ ਦਿਵਾਇਆ ਕਿ ਉਹ ਬਿਰਾਦਰੀ ਦੀ ਸੇਵਾ ਲਈ ਦਿਨ ਰਾਤ ਕੰਮ ਕਰਨਗੇ ਤੇ ਹਰ ਮਜਦੂਰ ਦੇ ਮੋਢੇ ਨਾਲ ਮੋਢਾ ਲਾਕੇ ਖੜਣਗੇ । ਇਸ ਮੋਕੇ ਹੋਰਨਾ ਤੋ ਇਲਾਵਾ ਪ੍ਰਮੋਦ ਯਾਦਵ, ਮੰਟੂ ਕੁਮਾਰ , ਸਿਵ ਕੁਮਾਰ, ਨੱਥੂ ਰਾਮ, ਅਸ਼ੋਕ ਪੇਂਟਰ ਆਦਿ ਸ਼ਾਮਲ ਸਨ ।

print
Share Button
Print Friendly, PDF & Email