ਭਾਰਤੀ ਕਿਸ਼ਾਨ ਯੂਨੀਅਨ ਨੇ ਡੀ ਐਫ ਓ ਦਾ ਪੁੱਤਲਾ ਸਾੜਿਆ

ss1

ਭਾਰਤੀ ਕਿਸ਼ਾਨ ਯੂਨੀਅਨ ਨੇ ਡੀ ਐਫ ਓ ਦਾ ਪੁੱਤਲਾ ਸਾੜਿਆ

2-12 (2)
ਰਾਮਪੁਰਾ ਫੂਲ, 1 ਜੁਲਾਈ (ਕੁਲਜੀਤ ਸਿੰਘ ਢੀਗਰਾਂ):ਭਾਰਤੀ ਕਿਸ਼ਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋ ਰੀਗੋ ਕੰਪਨੀ ਦੇ ਖਿਲਾਫ ਬਾਲਾ ਜੀ ਗੋਦਾਮ ਪਿੱਥੋ ਵਿਖੇ ਦਿੱਤਾ ਜਾ ਰਿਹਾ ਧਰਨਾ ਪੰਜਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ । ਪਰ ਅਜੇ ਤੱਕ ਸਿਕਿਉਰਟੀ ਗਾਰਡਾਂ ਦੀ ਬਣਦੀ ਤਨਖ਼ਾਹ ਦੇਣ ਬਾਰੇ ਕੰਪਨੀ ਦੇ ਅਧਿਕਾਰੀਆਂ ਨੇ ਮੂੰਹ ਨਹੀ ਖੋਲਿਆ ਬਲਕਿ ਸਮਝੋਤੇ ਕਰਕੇ ਵਾਰ ਵਾਰ ਮੁਕਰਦੇ ਰਹੇ । ਊਪਰੋਕਤ ਸਬਦ ਕਿਸਾਨ ਯੂਨੀਅਨ ਦੇ ਆਗੂ ਅਰਜ਼ੂਨ ਸਿੰਘ ਫੂਲ ਨੇ ਫੂਡ ਸਪਲਾਈ ਦਫਤਰ ਅੱਗੇ ਡੀ ਐਫ ਓ ਦਾ ਪੁੱਤਲਾ ਸਾੜਨ ਮੋਕੇ ਕਹੇ । ਉਹਨਾਂ ਕਿਹਾ ਕਿ ਪੰਜਾਬ ਅੰਦਰ ਰੀਗੋ ਕੰਪਨੀ ਦੇ ਕਰੀਬ 144 ਗੋਦਾਮ ਹਨ ਜਿਹਨਾਂ ਚੋ ਸਥਾਨਕ ਸ਼ਹਿਰ ਦੇ ਆਸ ਪਾਸ ਕਰੀਬ ਦੱਸ ਗੋਦਾਮ ਹਨ ਜਿੱਥੇ ਵੱਖ ਵੱਖ ਏਜੰਸੀ ਤੋ ਕਣਕੇ ਤੇ ਚੋਲ ਖ੍ਰੀਦ ਕੇ ਸਟੋਰ ਕੀਤੇ ਜਾਂਦੇ ਹਨ । ਉਹਨਾਂ ਕਿਹਾ ਕਿ ਇਹਨਾਂ ਗੋਦਾਮਾ ਚ, ਰਾਖੀ ਲਈ ਰੱਖੇ ਸਿਕਿਉਰਟੀ ਗਾਰਡਾ ਤੋ ਅੱਠ ਘੰਟੇ ਦੀ ਥਾਂ 12 ਘੰਟੇ ਕੰਮ ਲਇਆ ਜਾ ਰਿਹਾ ਹੈ । ਜਦਕਿ ਤਨਖ਼ਾਹ ਡੀ ਸੀ ਰੇਟ ਤੇ ਦੇਣ ਦੀ ਥਾਂ ਬਹੁਤ ਹੀ ਘੱਟ ਦੇ ਕੇ ਉਹਨਾਂ ਦਾ ਸੋਸ਼ਣ ਕਰ ਰਹੇ ਹਨ । ਕਿਸਾਨ ਯੂਨੀਅਨ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਇਹਨਾਂ ਨੋਜਵਾਨਾਂ ਨੰੂ ਇਹਨਾ ਦੀ ਮਿਹਨਤ ਦਾ ਪੂਰਾ ਦਵਾਇਆ ਜਾਵੇ ਤੇ ਇਸ ਕੰਮ ਚ, ਘਪਲਾ ਕਰਨ ਵਾਲੇ ਅਧਿਕਾਰੀਆਂ ਦੀ ਜਾਂਚ ਕਰਵਾਕੇ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ । ਕਿਸਾਨ ਯੂਨੀਅਨ ਦੇ ਮੇਵਾ ਸਿੰਘ ਤੇ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਇਹਨਾਂ ਅਧਿਕਾਰੀਆਂ ਦੀ ਚੁੱਪ ਤੋੜਣ ਲਈ ਫੂਡ ਸਪਲਾਈ ਦੇ ਅਧਿਕਾਰੀ ਡੀ ਐਫ ਓ ਦਾ ਪੁੱਤਲਾ ਸਾੜਿਆ ਗਿਆ ਹੈ । ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਜਲਦ ਹੀ ਇਸ ਸੰਘਰਸ਼ ਨੰੂ ਸੂਬਾ ਪੱਧਰ ਤੇ ਚਲਾਇਆ ਜਾਵੇਗਾ । ਇਸ ਧਰਨੇ ਵਿੱਚ ਬਲਾਕ ਪ੍ਰਧਾਨ ਭੋਲਾ ਸਿੰਘ ਰਾਮਪੁਰਾ, ਕਰਨੈਲ ਸਿੰਘ ਨਥਾਣਾ, ਸਾਧਾ ਸਿੰਘ ਖੋਖਰ, ਜੈਲਾ ਸਿੰਘ ਤੋ ਇਲਾਵਾ ਵੱਡੀ ਪੱਧਰ ਤੇ ਵਰਕਰ ਸ਼ਾਮਲ ਹੋਏ ।

print
Share Button
Print Friendly, PDF & Email

Leave a Reply

Your email address will not be published. Required fields are marked *